ਪੰਜਾਬਪਟਿਆਲਾ

ਭੜਕੇ ਜਲ ਸਪਲਾਈ ਕਾਮਿਆਂ ਨੇ ਘੇਰਿਆ ਮੁੱਖ ਦਫਤਰ

ਪਟਿਆਲਾ 18 ਦਸੰਬਰ (ਮਧੂਸਾਰ ਬਿਊਰੋ) ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਮਿਤੀ 11-12-2018 ਤੋਂ ਲਗਾਤਾਰ ਵਾਟਰ ਸਪਲਾਈ ਤੇ ਸੈਨੀਟੇਸ਼ਨ ਦੇ ਮੁੱਖ ਦਫਤਰ ਸਾਹਮਣੇ ਦਿੱਤੇ ਜਾ ਰਹੇ ਧਰਨੇ ਦੇ 8ਵੇਂ ਦਿਨ ਗੁਰਬਿੰਦਰ ਸਿੰਘ ਚੰਡੀਗੜ੍ਹ, ਸੁਰਿੰਦਰ ਸਿੰਘ ਗੁਰਦਾਸਪੁਰ, ਬਲਰਾਜ ਮੌੜ, ਸਰਬਜੀਤ ਸਿੰਘ ਤਾਜੌਕੀ ਦੀ ਪ੍ਰਧਾਨਗੀ ਹੇਠ ਵੱਡੀ ਗਿਣਤੀ ਵਿੱਚ ਮੁਲਾਜਮਾਂ ਨੇ ਸ਼ਮੂਲੀਅਤ ਕੀਤੀ।

ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਸਰਵ ਸ੍ਰੀ ਪ੍ਰਤਾਪ ਗਾਂਗਟ, ਬਹਾਦੁਰ ਸਿੰਘ ਲੁਹਾਰਾ, ਸਵਰਨ ਸਿੰਘ ਦੇਸੂਮਾਜਰਾ, ਉਜਾਗਰ ਸਿੰਘ ਜੱਗਾ, ਹਰਪਾਲ ਸਿੰਘ ਸਿੱਧੂ, ਬਹਾਦਰ ਸਿੰਘ ਲੁਹਾਰ, ਮਾਲਵਿੰਦਰ ਸਿੰਘ, ਜਸਵੀਰ ਸਿੰਘ ਖੋਖਰ, ਹਰਬੀਰ ਸਿੰਘ ਸੁਨਾਮ, ਬਲਜੀਤ ਸਿੰਘ ਵਿਰਕ, ਰਾਜਿੰਦਰ ਸਿੰਘ ਅਬੋਹਰ, ਲਾਭ ਸਿੰਘ, ਗੁਲਾਬ ਸਿੰਘ, ਛੱਜੂ ਰਾਮ ਘਨੌਰ, ਕਰਮਾਪੁਰੀ, ਜਸਵਿੰਦਰ ਸਿੰਘ, ਅਮਰਪਾਲ, ਅਨਿਲ ਕੁਮਾਰ ਬਰਨਾਲਾ, ਨਰਿੰਦਰ ਸੁਨਾਮ, ਮੰਗਤ ਰਾਮ ਮੁਹਾਲੀ, ਰਣਧੀਰ ਸਿੰਘ, ਕੁਲਬੀਰ ਸਿੰਘ ਢਾਬਾ, ਸੰਸਾਰੀ ਰਾਮ, ਬਲਦੇਵ ਬਡਰੁੱਖਾ ਨੇ ਅੱਜ ਦੇ ਧਰਨੇ ਵਿੱਚ ਮੁਹਾਲੀ, ਅਬੋਹਰ, ਗੁਰਦਾਸਪੁਰ, ਸੰਗਰੂਰ, ਮਲੋਟ ਤੋਂ ਸਾਥੀਆਂ ਨੇ ਜੋਸ਼ੋ ਖਰੋਸ਼ ਨਾਲ ਸ਼ਮੂਲੀਅਤ ਕੀਤੀ ਤੇ ਬੁਲਾਰਿਆਂ ਨੇ ਮੰਗ ਕੀਤੀ ਕਿ ਮੁਲਾਜਮਾਂ ਦੀਆਂ ਹੱਕੀ ਤੇ ਵਾਜਿਬ ਮੰਗਾਂ ਰਹਿੰਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਡੀ.ਏ. ਦਾ ਰਹਿੰਦਾ ਬਕਾਇਆ, ਸੀ.ਡਬਲਿਯੂ.ਪੀ. ਨੰ: 17309 ਦੇ ਫੈਸਲੇ ਅਨੁਸਾਰ (ਪਟੀਸ਼ਨਰਾਂ) ਕੱਚੇ ਕਾਮੇ ਤੁਰੰਤ ਪੱਕੇ ਕੀਤੇ ਜਾਣ, ਐਨ.ਪੀ.ਐਸ. ਦੌਰਾਨ ਕੱਟੇ ਪੈਸੇ ਤੁਰੰਤ ਵਾਪਿਸ ਕੀਤੇ ਜਾਣ, ਦਰਜਾ ਤਿੰਨ ਅਤੇ ਚਾਰ ਦੀਆਂ ਪ੍ਰਮੋਸ਼ਨਾਂ, ਮੌਤ ਹੋ ਚੁੱਕੇ ਕਰਮਚਾਰੀਆਂ ਦੇ ਵਾਰਿਸਾਂ ਨੂੰ ਨੌਕਰੀ, ਕਿਰਤ ਕਾਨੂੰਨਾਂ ਦੇ ਨੋਟੀਫਿਕੇਸ਼ਨਾਂ ਅਨੁਸਾਰ ਉਜਰਤਾਂ ਦੇਣਾ ਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨਾ ਆਦਿ। ਅੱਜ ਧਰਨਾ ਉਸ ਸਮੇਂ ਪੂਰੇ ਜਾਹੋ ਜਲਾਲ ‘ਚ ਆ ਗਿਆ ਜਦੋਂ ਭੜਕੇ ਜਲ ਸਪਲਾਈ ਕਾਮਿਆਂ ਨੇ ਮੁੱਖ ਦਫਤਰ ਘੇਰ ਲਿਆ। ਜਿਸ ਤੇ ਪੁਲਿਸ ਅਤੇ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾ ਦੀ ਪੈ ਗਈ।
ਧਰਨੇ ਵਿੱਚ ਜੱਥੇਬੰਦੀਆਂ ਦੇ ਦਬਾਅ ਸਦਕਾ ਮੌਕੇ ਤੇ ਮੁੱਖ ਇੰਜੀਨੀਅਰ ਵੱਲੋਂ 26-12-2018 ਨੂੰ 2:00 ਵਜੇ ਅਤੇ ਡਿਪਟੀ ਡਾਇਰੈਕਟਰ ਵੱਲੋਂ ਮਿਤੀ 3-1-2019 ਨੂੰ ਜਲ ਸਪਲਾਈ ਤਾਲਮੇਲ ਕਮੇਟੀ ਨੂੰ ਸਮਾਂ ਦਿੱਤਾ ਗਿਆ। ਜਿਸ ਕਰਕੇ ਰੋਸ ਧਰਨਾ ਫਿਲਹਾਲ 3-1-2019 ਤੱਕ ਮੁਲਤਵੀ ਕੀਤਾ ਗਿਆ। ਜੇਕਰ ਮੀਟਿੰਗ ਵਿੱਚ ਮੌਕੇ ਤੇ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।

Leave a Reply

Your email address will not be published. Required fields are marked *