ਪੰਜਾਬ

ਦਿੱਲੀ ਕਮੇਟੀ ਦਾ ਬੀਘੜ ਸਕੂਲ ਵੀ ਬੰਦ ਹੋਣ ਕਿਨਾਰੇ

ਦਿੱਲੀ ਕਮੇਟੀ ਦੀ ਸੇਵਾ ਸੰਭਾਲਦਿਆ ਹੀ ਸਕੂਲ ਦੀ ਕਾਇਆ ਕਲਪ ਕੀਤੀ ਜਾਵੇਗੀ- ਸਰਨਾ
ਨਵੀ ਦਿੱਲੀ/ਪਟਿਆਲਾ 22 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਦਿੱਲੀ ਸਿੱਖ ਗੁਰੂਦਆਰਾ ਪ੍ਰਬੰਧਕ ਕਮੇਟੀ ਵੱਲੋ ਦੋ ਵਿਦਿਅਕ ਸੰਸਥਾਵਾਂ ਸ੍ਰੀ ਗੁਰੂ ਤੇਗ ਬਹਾਦਰ ਇੰਜੀਨੀਅਰਿੰਗ ਕਾਲਜ, ਗੁਰੂ ਤੇਗ ਬਹਾਦਰ ਪਾਲੀਟੈਕਨੀਕਲ ਸੰਸਥਾ ਅਤੇ ਸਿੱਖ ਬੱਚਿਆ ਨੂੰ ਵਿਸ਼ਵ ਪੱਧਰ ਦੇ ਹਾਣ ਦਾ ਬਣਾਉਣ ਲਈ ਸਥਾਪਤ ਕੀਤੀ ਗਈ ਮੈਡੀਕਲ ਤੇ ਸਿਵਲ ਪ੍ਰੀ|ਿਖਆ ਲਈ ਅਕੈਡਮੀ ਬੰਦ ਕਰਨ ਤੋ ਬਾਅਦ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਕਿ ਹਰਿਆਣਾ ਦੇ ਜਿਲ੍ਹਾ ਫਤਿਆਬਾਦ ਦੇ ਪਿੰਡ ਬੀਘੜ ਵਿੱਚ ਚੱਲਦਾ ਸਕੂਲ ਵੀ ਬੰਦ ਹੋਣ ਕਿਨਾਰੇ ਪਹੁੰਚ ਗਿਆ ਅਤੇ ਇਮਾਰਤ ਦੀ ਹਾਲਤ ਵੀ ਇਸ ਤਰ੍ਹਾ ਜਰਜਰਾ ਹੋ ਗਈ ਹੈ ਕਿ ਡਰ ਦੇ ਮਾਰੇ ਬੱਚਿਆ ਦੀ ਗਿਣਤੀ ਵੀ ਸਿਰਫ 200 ਰਹਿ ਗਈ ਹੈ।

ਪਿੰਡ ਬੀਘੜ ਦੇ ਅੰਮਿਤਧਾਰੀ ਸਿੱਖ ਭਾਈ ਗੁਰਮੁੱਖ ਸਿੰਘ ਗਿੱਲ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਹਰਮੀਤ ਸਿੰਘ, ਭਾਈ ਹਰਪਾਲ ਸਿੰਘ, ਬੀਬੀ ਬੇਅੰਤ ਕੌਰ, ਬੀਬੀ ਹਰਪਾਲ ਕੌਰ, ਬੀਬੀ ਜੋਗਿੰਦਰ ਕੌਰ, ਬੀਬੀ ਦਲਜੀਤ ਕੌਰ , ਬੀਬੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਬੀਘੜ ਦਾ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਸ਼ੁਰੂਆਤ ਸਿੱਖ ਸੰਗਤਾਂ ਦੀ ਮੰਗ ‘ਤੇ 1998 ਵਿੱਚ ਤੱਤਕਾਲੀ ਸ਼ੌਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਆਪਣੇ ਕਰ ਕਮਲਾਂ ਨਾਲ ਕੀਤੀ ਸੀ। 2013 ਤੱਕ ਇਹ ਸਕੂਲ ਕਾਫੀ ਤਰੱਕੀ ਤੇ ਰਿਹਾ ਤੇ ਸ੍ਰ ਪਰਮਜੀਤ ਸਿੰਘ ਸਰਨਾ ਦੇ ਕਾਰਜਕਾਲ ਸਮੇਂ ਸਕੂਲ ਦੀ ਇਮਾਰਤ ਨੂੰ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਅਤੇ ਉਸ ਸਮੇਂ ਬੱਚਿਆ ਦੀ ਗਿਣਤੀ ਵੀ ਕਰੀਬ ਇੱਕ ਹਜ਼ਾਰ ਸੀ ਪਰ ਅੱਜ ਇਹ ਗਿਣਤੀ ਪ੍ਰਬੰਧਕੀ ਕਮਜੋਰੀਆ ਕਾਰਨ 200 ਰਹਿ ਗਈ ਹੈ। ਉਹਨਾਂ ਕਿਹਾ ਕਿ ਅੱਜ ਸਕੂਲ ਵਿੱਚ ਕੋਈ ਪ੍ਰਿੰਸੀਪਲ ਵੀ ਨਹੀ ਤੇ ਜਿਹੜੇ ਟੀਚਰ ਬੱਚਿਆ ਨੂੰ ਪੜਾ ਰਹੇ ਹਨ ਉਹਨਾਂ ਨੂੰ ਪਿਛਲੇ ਅੱਠ ਮਹੀਨਆ ਤੋ ਤਨਖਾਹ ਨਹੀ ਮਿਲੀ ਅਤੇ ਅਧਿਆਪਕਾਂ ਦੀ ਨਿਯੁਕਤੀ ਵੀ ਦਿਹਾੜੀਦਾਰਾਂ ਵਾਂਗ ਹੀ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਸ੍ਰ ਪਰਮਜੀਤ ਸਿੰਘ ਸਰਨਾ ਨੇ ਸਕੂਲ ਨੂੰ ਨਵੀਆ ਬੱਸਾਂ ਦਿੱਤੀਆ ਸਨ ਪਰ ਅੱਜ ਉਹਨਾਂ ਦੀ ਹਾਲਤ ਵੀ ਇੰਨੀ ਖਸਤਾ ਹੋ ਗਈ ਹੈ ਕਿ ਬੱਸਾਂ ਚੱਲਣ ਦੇ ਵੀ ਕਾਬਲ ਨਹੀ ਰਹੀਆ। ਉਹਨਾਂ ਕਿਹਾ ਕਿ ਸਕੂਲ ਦੀ ਇਮਾਰਤ ਲਈ ਇੱਕ ਵਾਰੀ ਪੰਜ ਲੱਖ ਰੁਪਏ ਭੇਜੇ ਗਏ ਸੀ ਪਰ ਉਹਨਾਂ ਵਿੱਚੋ ਸਿਰਫ ਇਮਾਰਤ ਨੂੰ ਕੂਚੀ ਮਾਰਨ ਉਪਰੰਤ ਬਾਕੀ ਦੇ ਪੈਸੇ ਹਜ਼ਮ ਕਰ ਲਏ। ਉਹਨਾਂ ਕਿਹਾ ਕਿ ਸਕੂਲ ਪੂਰੀ ਤਰ੍ਹਾ ਬੰਦ ਹੋਣ ਦੇ ੱਿਕਨਾਰੇ ਹੈ ਅਤੇ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੂੰ ਕੋਈ ਪ੍ਰਵਾਹ ਨਹੀ ਹੈ। ਉਹਨਾਂ ਕਿਹਾ ਕਿ ਸਕੂਲ ਲਈ 25 ਲੱਖ ਦੇ ਕੰਪਿਊਟਰ ਖਰੀਦੇ ਗਏ ਪਰ ਸਕੂਲ ਪਹੁੰਚਣ ਤੋ ਪਹਿਲਾਂ ਹੀ ਗਾਇਬ ਹੋ ਗਏ ਜਿਹਨਾਂ ਬਾਰੇ ਪੜਤਾਲ ਇਸ ਕਰਕੇ ਨਹੀ ਹੋ ਸਕੀ ਕਿਉਕਿ ਕੰਪਿਊਟਰ ਖਰੀਦਣ ਵਾਲਾ ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਜੀ ਕੇ ਦਾ ਰਿਸ਼ਤੇਦਾਰ ਹੈ।
ਉਹਨਾਂ ਕਿਹਾ ਕਿ ਸਕੂਲ ਨੂੰ ਬਚਾਉਣ ,ਬੱਚਿਆ ਦੇ ਭਵਿੱਖ ਨੂੰ ਉਜਲਾ ਬਣਾਉਣ ਅਤੇ ਸਿੱਖ ਪੰਥ ਦੇ ਪ੍ਰਸਾਰ ਤੇ ਪ੍ਰਚਾਰ ਨੂੰ ਯਕੀਨੀ ਬਣਾਉਣ ਲਈ ਉਹ ਦਿੱਲੀ ਦੀਆ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਨ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਵਿੱਚ ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਮੌਜੂਦਾ ਪ੍ਰਬੰਧਕ ਦੁਬਾਰਾ ਆ ਗਏ ਤਾਂ ਫਿਰ ਸੰਸਥਾਵਾਂ ਦਾ ਰੱਬ ਹੀ ਰਾਖਾ ਹੋਵੇਗਾ।
ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬਾਦਲ ਦਲੀਆਂ ਨੇ ਦਿੱਲੀ ਕਮੇਟੀ ਦਾ ਵਿਦਿਅਕ, ਆਰਥਿਕ . ਧਾਰਮਿਕ, ਸਮਾਜਿਕ ਤੇ ਸਭਿਆਚਾਰਕ ਤੌਰ ਤੇ ਇੰਨਾ ਨੁਕਸਾਨ ਕੀਤਾ ਹੈ ਕਿ ਜਿਸ ਦੀ ਭਰਭਾਈ ਕਰਨ ਲਈ ਕਾਫੀ ਸਮਾਂ ਲੱਗ ਜਾਵੇਗਾ। ਉਹਨਾਂ ਪਿੰਡ ਵਾਸੀਆ ਨੂੰ ਭਰੋਸਾ ਦਿਵਾਇਆ ਕਿ ਗੁਰੂ ਤੇਗ ਬਹਾਦਰ ਇੰਟਰਨੈਸ਼ਲ ਸਕੂਲ ਬੀਘੜ ਨੂੰ ਕਿਸੇ ਵੀ ਸੂਰਤ ਵਿੱਚ ਬੰਦ ਨਹੀ ਹੋਣ ਦਿੱਤਾ ਜਾਵੇਗਾ ਅਤੇ ਦਿੱਲੀ ਕਮੇਟੀ ਦੀ ਸੇਵਾ ਸੰਭਾਲਦਿਆ ਹੀ ਇਸ ਸਕੂਲ ਵੱਲ ਵਿਸ਼ੇਸ਼ ਧਿਆਨ ਦੇ ਸਕੂਲ ਦਾ ਕਾਇਆ ਕਲਪ ਕੀਤੀ ਜਾਵੇਗੀ।

Leave a Reply

Your email address will not be published. Required fields are marked *