ਫੋਕਲੋਰ ਵਲੋ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਵਿਸ਼ਾਲ ਸੈਮੀਨਰ ਕਰਵਾਇਆ
ਪੰਜਾਬ ਭਰ ਤੋ ਪ੍ਰਸਿੱਧ ਸ਼ਾਇਰਾਂ, ਬੁੱਧੀਜੀਵਾ, ਪੱਤਰਕਾਰਾਂ ਨੇ ਸ਼ਿਰਕਤ ਕੀਤੀ
ਅੰਮ੍ਰਿਤਸਰ 22 ਫਰਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ)
ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ, ਪ੍ਰਗਤੀਸ਼ੀਲ ਲੇਖਕ ਸੰਘ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵਲੋ ਅੱਜ ਸਾਂਝੇ ਤੋਰ ‘ਤੇ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਵਿਸ਼ਾਲ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ‘ਚ ਪੁੱਜੇ ਪ੍ਰਸਿੱਧ ਪੰਜਾਬੀ ਨੂੰ ਪਿਆਰ ਕਰਨ ਵਾਲੇ ਸ਼੍ਰੀ ਕੇਵਲ ਧਾਲੀਵਾਲ, ਸ ਜੋਗਵਿੰਦਰ ਸਿੰਘ ਜੋਧਾ ਬੁੱਧੀਜੀਵੀ, ਪ੍ਰਸਿੱਧ ਸ਼ਾਹਿਰ ਪ੍ਰੋ: ਸੁਰਜੀਤ ਸਿੰਘ ਜੱਜ, ਡਾਂ ਸ਼ਾਮ ਸੁੰਦਰ ਦੀਪਤੀ ਅਤੇ ਰਮੇਸ਼ ਯਾਦਵ ਨੇ ਸਾਂਝੇ ਤੋਰ ‘ਤੇ ਪੰਜਾਬ ਅੰਦਰ ਆਪਣੀ ਮਾਤ ਭਾਸ਼ਾਂ ਪੰਜਾਬੀ ਦੇ ਪ੍ਰਚਾਰ ਪਸਾਰ ਲਈ ਜਿਲ੍ਹੇ ਭਰ ਤੋ ਪੁੱਜੇ ਸਕੂਲੀ ਬੱਚਿਆ ਅਤੇ ਅਧਿਆਪਕਾ ਨੂੰ ਵੱਧ ਤੋ ਵੱਧ ਪੜਨ ਸੁਣਨ ਲਈ ਅਪੀਲ ਕੀਤੀ ਇਸ ਮੋਕੇ ਪੁੱਜੇ ਵੱਖ-ਵੱਖ ਸਕੂਲਾਂ ਦੇ ਮੁੱਖੀ ਸ੍ਰੀਮਤੀ ਹਰਜਿੰਦਰ ਪਾਲ ਕੌਰ ਕੰਗ ਮੈਨੇਜ਼ਰ ਡਾਇਰੈਕਟਰ ਸ੍ਰੀ ਗੁਰੂ ਰਾਮ ਦਾਸ ਨਰਸਿੰਗ ਪੰਧੇਰ, ਪ੍ਰਿੰ: ਸ੍ਰੀਮਤੀ ਹਰਜਿੰਦਰ ਕੌਰ ਕੌਆਰਡੀ ਨੇਟਰ ਡੀ. ਏ. ਵੀ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ, ਸ੍ਰੀਮਤੀ ਸੁਨੀਤਾ ਬਾਬੂ ਪ੍ਰਿੰ: ਮਿਲੇਨੀਅਮ ਸਕੂਲ ਅੰੰਮ੍ਰਿਤਸਰ, ਸ੍ਰੀਮਤੀ ਨੀਰਾ ਸ਼ਰਮਾਂ ਪ੍ਰਿ੍ਰ੍ਰੰ: ਡੀ.ਏ.ਵੀ ਪਬਲਿੰਕ ਸਕੂਲ ਅੰਮ੍ਰਿਤਸਰ, ਪ੍ਰੋ: ਸਤਨਾਮ ਸਿੰਘ ਸਰਕਾਰੀ ਕਾਲਜ਼ ਲੜਕੀਆ ਅੰਮ੍ਰਿਤਸਰ, ਸ ਸਤਿੰਦਰ ਸਿੰਘ ਓਠੀ ਡੀ. ਪੀ. ਐਸ ਸਕੂਲ ਅੰਮ੍ਰਿਤਸਰ , ਪ੍ਰਿੰ: ਨਿਰਮਲ ਸਿੰਘ ਛੇਹਰਟਾ ‘ਤੇ ਹੋਰਨਾਂ ਨੂੰ ਪੰਜਾਬੀ ਭਾਸ਼ਾ ‘ਤੇ ਕੰਮ ਕਰਨ ਅਤੇ ਫੋਕਲੋਰ ਵਲੋ ਵੱਖ-ਵੱਖ ਵਿਸ਼ਿਆਂ ‘ਤੇ ਕਰਵਾਏ ਗਏ ਕੌਮਾਤਰੀ ਪੱਧਰ ‘ਤੇ ਪ੍ਰੋਗਰਾਮਾਂ ਵਿੱਚ ਪੂਰਨ ਸਹਿਯੋਗ ਦੇਣ ਲਈ ਯਾਦਗਰੀ ਚਿੰਨ ਦੇ ਕੇ ਸਨਮਾਨਿ ਕੀਤਾ ਗਿਆ। ਇਸ ਦੋਰਾਨ ਅਨੇਕਾਂ ਸਕੂਲ ਦੇ ਬੱਚਿਆ ਦੇ ਰੰਗਾ ਰੰਗ, ਲੋਕ ਗਾਇਕੀ, ਭਾਸ਼ਨ ਲਿਖਤ ਕਲਾਂ ਮੁਕਾਬਲੇ ਕਰਵਾਏ ਗਏ ‘ਤੇ ਅਵੱਲ ਆਏ ਬੱਚਿਆ ਨੂੰ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੋਕੇ ਆਏ ਮਹਿਮਾਨਾਂ ਨੂੰ ਪ੍ਰਧਾਨ ਰਮੇਸ਼ ਯਾਦਵ, ਸਤੀਸ਼ ਝੀਗਣ, ਰਾਜਿੰਦਰ ਸਿੰਘ ਰੂਬੀ ਅਟਾਰੀ, ਓਕਾਰ ਸਿੰਘ, ਅਵਤਾਰ ਸਿਘ, ਦਿਲਬਾਗ ਸਿੰਘ ਸਰਕਾਰੀਆ, ਰਣਜੀਵ ਸ਼ਰਮਾ, ਸਫ਼ਰੀ, ਪਟਵਾਰੀ ਹਰੀਸ਼ ਸਾਬਰੀ, ਹਰਜੀਤ ਸਿੰਘ ਸਰਕਾਰੀਆਂ, ਕਰਮਜੀਤ ਕੋਰ ਜੱਸਲ, ਕਮਲਜੀਤ ਗਿੱਲ ਨੇ ਸਟੇਜ਼ ਸਕੱਤਰ ਦੀ ਸੇਵਾ ਨਿਭਾਈ ਗਹੀ। ਇਸ ਦੋਰਾਨ ਵੱਖ ਵੱਖ ਮੁਕਾਬਲਿਆਂ ਦੇ ਜੱਜਾਂ ਦੀ ਡਿਊਟੀ ਧਰਮਿੰਦਰ ਅੋਲਖ, ਅਤਿੰਦਰ ਸੰਧੂ,ਬਲਵਿੰਦਰ ਕੌਰ, ਹਰਿੰਦਰ ਸੋਹਲ, ਸਤਨਾਮ ਸਿੰਘ ਗਿੱਲ, ਡਾਂ ਰੁਪਿੰਦਰਪਾਲ ਨੇ ਬਾਖੂਬੀ ਨਿਭਾਈ ਗਈ।

