ਗਾਜ਼ੀਆਬਾਦ ਫਰਜ਼ੀ ਅਨਕਾਊਂਟਰ : 21 ਸਾਲ ਬਾਅਦ ਚਾਰ ਪੁਲਿਸ ਵਾਲਿਆਂ ਨੂੰ ਉਮਰ ਕੈਦ
ਨਵੀਂ ਦਿੱਲੀ 22 ਫਰਵਰੀ (ਏਜੰਸੀਆਂ/ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ) ਗਾਜ਼ੀਆਬਾਦ ਦੇ 21 ਸਾਲ ਪੁਰਾਣੇ ਭੋਗਪੁਰ ਫਰਜ਼ੀ ਅਨਕਾਊਂਟਰ ਵਿਚ ਸੀਬੀਆਈ ਅਦਾਲਤ ਨੇ ਚਾਰ ਪੁਲਿਸ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪੁਲਿਸ ਵਾਲਿਆਂ ‘ਤੇ ਤਰੱਕੀ ਦੇ ਲਈ ਬੇਗੁਨਾਹਾਂ ਨੂੰ ਬਦਮਾਸ਼ ਦੱਸ ਕੇ ਮਾਰਨ ਦਾ ਦੋਸ਼ ਸੀ।
ਸਜ਼ਾ ਦੇ ਐਲਾਨ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰ ਵਾਲੇ ਕਾਫੀ ਸੰਤੁਸ਼ਟ ਸਨ, ਪ੍ਰੰਤੂ ਉਨ੍ਹਾਂ ਨੂੰ ਇਨਸਾਫ ਦੇ ਲਈ 20 ਸਾਲ ਤੱਕ ਇੰਤਜ਼ਾਰ ਕਰਨਾ ਪਿਆ।
ਦੋਸ਼ੀ ਪੁਲਿਸ ਵਾਲਿਆਂ ‘ਚ ਰਿਟਾਇਰਡ ਡੀਐਸਪੀ ਲਾਲ ਸਿੰਘ, ਸੁਭਾਸ਼ ਕਾਂਸਟੇਬਲ, ਸੂਰਜਭਾਨ ਕਾਂਸਟੇਬਲ, ਜੋਗਿੰਦਰ ਸਿੰਘ ਸਬ ਇੰਸਪੇਕਟਰ ਸ਼ਾਮਲ ਸਨ। ਉਮਰਕੈਦ ਤੋਂ ਇਲਾਵਾ ਲਾਲ ਸਿੰਘ ਨੂੰ 2 ਲੱਖ ਤੀਹ ਹਜ਼ਾਰ, ਜੋਗਿੰਦਰ ਸਿੰਘ ਨੂੰ ਇਕ ਲੱਖ ਤੀਹ ਹਜ਼ਾਰ ਅਤੇ ਬਾਕੀ ਦੋਵਾਂ ਨੂੰ ਤਿੰਨ ਲੱਖ ਤੀਹ ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਕੀਤਾ ਗਿਆ ਹੈ।
ਇਨ੍ਹਾਂ ਲੋਕਾਂ ਨੇ 1996 ‘ਚ ਚਾਰ ਮਜ਼ਦੂਰਾਂ ਜਲਾਲੂਦੀਨ, ਜਸਬੀਰ, ਅਸ਼ੋਕ ਅਤੇ ਪ੍ਰਵੇਸ਼ ਨੂੰ ਬਦਮਾਸ਼ ਦੱਸ ਕੇ ਅਨਕਾਊਂਟਰ ਕਰ ਦਿੱਤਾ ਸੀ। ਸੀਬੀਆਈ ਕੋਰਟ ਨੇ ਵੀ ਦੋਸ਼ੀ ਪੁਲਿਸ ਵਾਲਿਆਂ ਨੂੰ ਦੋਸ਼ੀ ਮੰਨਿਆ ਸੀ।
ਕੋਰਟ ‘ਚ ਸੁਣਵਾਈ ਦੇ ਦੌਰਾਨ ਸੀਬੀਆਈ ਦੇ ਵਕੀਲ ਨੇ ਮਾਮਲੇ ਵਿਚ ਦੋਸ਼ੀਆਂ ਦੇ ਲਈ ਫਾਂਸੀ ਦੀ ਸਜ਼ਾ ਮੰਗੀ ਸੀ, ਇਸ ‘ਤੇ ਬਚਾਅ ਪੱਖ ਦੇ ਵਕੀਲ ਦਾ ਕਹਿਣਾ ਸੀ ਕਿ ਇਨ੍ਹਾਂ ‘ਚੋਂ ਕਿਸੇ ਨੂੰ ਵੀ ਅਨਕਾਊਂਟਰ ਦੇ ਆਧਾਰ ‘ਤੇ ਆਊਟ ਆਫ ਟਰਨ ਪ੍ਰਮੋਸ਼ਨ ਨਹੀਂ ਮਿਲਿਆ। ਪੁਲਿਸ ਵਿਭਾਗ ਦੀ ਪ੍ਰਕਿਰਿਆ ਦੇ ਆਧਾਰ ‘ਤੇ ਹੀ ਤਰੱਕੀ ਮਿਲੀ ਇਸ ਲਈ ਫਾਂਸੀ ਦੀ ਸਜ਼ਾ ਨਾ ਦਿੱਤੀ ਜਾਵੇ।

