ਭਾਰਤ ਨੇ ਚੀਨ ਨਾਲ ਵਾਰਤਾ ‘ਚ ਚੁੱਕਿਆ ਮਸੂਦ ਅਜ਼ਹਰ ਦਾ ਮੁੱਦਾ
ਬੀਜਿੰਗ 22 ਫਰਵਰੀ (ਏਜੰਸੀਆਂ/ਮਧੂਸਾਰ ਬਿਊਰੋ) ਭਾਰਤ ਦੇ ਵਿਦੇਸ਼ ਸਕੱਤਰ ਐਸ ਜੈਸ਼ੰਕਰ ਨੇ ਆਪਣੇ ਚਾਰ ਰੋਜ਼ਾ ਚੀਨ ਦੌਰੇ ‘ਤੇ ਚੀਨੇ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ।
ਮੁਲਾਕਾਤ ਦੌਰਾਨ ਜੈਸ਼ੰਕਰ ਨੇ ਚੀਨ ਦੇ ਸਾਹਮਣੇ ਅੱਤਵਾਦ ਮੁੱਦੇ ਨੂੰ ਗੰਭੀਰਤਾ ਨਾਲ ਚੁੱਕਿਆ। ਉਨ੍ਹਾਂ ਕਿਹਾ ਕਿ ਅੱਤਵਾਦ ਨੂੰ ਰੋਕਣ ਦੇ ਲਈ ਭਾਰਤ-ਚੀਨ ਦੇ ਨਾਲ ਮਿਲਕੇ ਲੜਨਾ ਚਾਹੀਦਾ। ਉਨ੍ਹਾਂ ਕਿਹਾ ਕਿ ਚੀਨ ਇਕ ਮਜ਼ਬੂਤ ਦੇਸ਼ ਹੈ ਇਸ ਲਈ ਉਸ ਨੂੰ ਅੱਤਵਾਦ ਦੇ ਖਿਲਾਫ਼ ਸਖਤ ਐਕਸ਼ਨ ਲੈਣਾ ਚਾਹੀਦਾ ਹੈ।
ਚੀਨ ਦੇ ਗਲੋਬਲ ਟਾਈਮਜ਼ ਨਾਲ ਗੱਲਬਾਤ ਦੌਰਾਨ ਜੈਸ਼ੰਕਰ ਨੇ ਚੀਨ ਅਤੇ ਪਾਕਿਸਤਾਨ ਦੇ ਇਕਨੋਮਿਕ ਕਾਰੀਡੋਰ ਅਤੇ ਅੱਤਵਾਦੀ ਮਸੂਦ ਅਜ਼ਹਰ ਦੇ ਮੁੱਦੇ ਨੂੰ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਸਾਡੇ ਲਈ ਹਕੂਮਤ ਸਭ ਤੋਂ ਵੱਡਾ ਮੁੱਦਾ ਹੈ। ਜ਼ਿਕਰਯੋਗ ਹੈ ਕਿ ਜੈਸ਼ੰਕਰ ਚੀਨ ‘ਚ ਭਾਰਤ ਦੇ ਅੰਬੈਸਡਰ ਰਹਿ ਚੁੱਕੇ ਹਨ।
ਜੈਸ਼ੰਕਰ ਨੇ ਭਾਰਤ ਅਤੇ ਚੀਨ ਸਬੰਧਾਂ ਨੂੰ ਲੈ ਕੇ ਅਜ਼ਹਰ ਮਸੂਦ ਨੂੰ ਅੱਤਵਾਦੀ ਘੋਸ਼ਿਤ ਕੀਤੇ ਜਾਣ ਨੂੰ ਲੈ ਕੇ ਚੀਨ ਵੱਲੋਂ ਅੜਿੱਕਾ ਪਾਉਣ ‘ਤੇ ਪੱਖ ਰੱਖਦਿਆਂ ਗੱਲਬਾਤ ਕੀਤੀ। ਵਿਦੇਸ਼ ਸਕੱਤਰ ਨੇ ਸਬੰਧਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਭਾਰਤ ਨੂੰ ਐਨਐਸਜੀ ਦੀ ਮੈਂਬਰਸ਼ਿਪ ਮਿਲਣ ਨੂੰ ਲੈ ਕੇ ਅਤੇ ਮਸੂਦ ਅਜ਼ਹਰ ਨੂੰ ਅੱਤਵਾਦੀ ਘੋਸ਼ਿਤ ਕੀਤੇ ਜਾਣ ਨੂੰ ਲੈ ਕੇ ਚੀਨ ਨੂੰ ਖ਼ੁਦ ਹੀ ਦੋਵੇਂ ਦੇਸ਼ਾਂ ‘ਚ ਖਰਾਬ ਹੋ ਰਹੇ ਸਬੰਧਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

