ਹਾਰ ਤੋਂ ਬੌਖਲਾਇਆ ਸਰਨਾ ਝਗੜੇ-ਫਸਾਦ ‘ਤੇ ਉੱਤਰਿਆ: ਸਿਰਸਾ
ਕਿਹਾ ਕਿ ਬੀ ਜੀ-6 ਗੁਰਦੁਆਰਾ ਸਾਹਿਬ ‘ਚ ਉਹਨਾਂ ਦੇ ਪ੍ਰੋਗਰਾਮ ਨੂੰ ਰੁਕਵਾਉਣ ਲਈ ਸਰਨਾ ਗਰੁੱਪ ਨੇ ਮਾਹੋਲ ਵਿਗਾੜਣ ਦੀ ਕੀਤੀ ਕੋਸ਼ਿਸ਼
ਨਵੀਂ ਦਿੱਲੀ/ਪਟਿਆਲਾ/ਅਸ਼ੋਕ ਵਾਸ਼ਿਸ਼ਠ/ਕੰਵਰ ਬੇਦੀ/ਮਧੂਸਾਰ ਬਿਊਰੋ
ਵਾਰਡ ਨੰਬਰ 9 ਪੰਜਾਬੀ ਬਾਗ ਤੋਂ ਸ੍ਰ ਅਕਾਲੀ ਦਲ ਦੇ ਉਮੀਦਵਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਉਸ ਦੇ ਵਿਰੋਧੀ ਉਮੀਦਵਾਰ ਸ. ਪਰਮਜੀਤ ਸਿੰਘ ਸਰਨਾ ਆਪਣੀ ਹਾਰ ਵੇਖ ਕੇ ਇੰਨੇ ਬੌਖਲਾ ਗਏ ਹਨ ਕਿ ਉਹ ਚੋਣ ਰੁਕਵਾਉਣ ਲਈ ਝਗੜਾ-ਫਸਾਦ ਕਰਨ ‘ਤੇ ਉਤਾਰੂ ਹੋ ਗਏ ਹਨ।
ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਸ. ਸਿਰਸਾ ਨੇ ਦੱਸਿਆ ਕਿ ਗੁਰਦੁਆਰਾਸ੍ਰੀ ਗੁਰੂ ਸਿੰਘ ਸਭਾ ਬੀ ਜੀ-6 (ਪੱਛਮ ਵਿਹਾਰ) ਵਿਖੇ ਵੀਰਵਾਰ ਨੂੰ ਉਹਨਾਂ ਦੇ ਪ੍ਰੋਗਰਾਮ ਨੂੰ ਰੁਕਵਾਉਣ ਲਈ ਸਰਨਾ ਗਰੁੱਪ ਵੱਲੋਂ ਮਾਹੌਲ ਵਿਗਾੜਣ ਦੀ ਕੋਸ਼ਿਸ਼ ਕੀਤੀ ਗਈ। ਇਸ ਗਰੁੱਪ ਦੇ ਬੰਦਿਆਂ ਨੇ ਸਾਡੇ ਸਮਰਥਕਾਂ ਨੂੰ ਧਮਕੀਆਂ ਦਿੱਤੀਆਂ ਅਤੇ ਲੜਾਈ-ਫਸਾਦ ‘ਤੇ ਉਤਾਰੂ ਹੋ ਗਏ।
ਉਹਨਾਂ ਇਸ ਨਾਲ ਜੁੜੇ ਮਾਮਲੇ ਉਤੇ ਚਾਨਣਾ ਪਾਉਂਦਿਆਂ ਦੱਸਿਆ ਕਿਗੁਰਦੁਆਰਾਸ੍ਰੀ ਗੁਰੂ ਸਿੰਘ ਸਭਾ ਬੀ ਜੀ-6 (ਪੱਛਮ ਵਿਹਾਰ) ਦੀ ਪ੍ਰਬੰਧਕ ਕਮੇਟੀ ਨੇ 2003 ਵਿਚਗੁਰੂ ਘਰ ਦੀ ਉਸਾਰੀ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੋਲੋਂ 5 ਲੱਖ ਰੁਪਏ ਦਾ ਲੋਨ ਲਿਆ ਸੀ। ਪਰ ਦੀ ਮੰਦੀ ਆਰਥਿਕ ਹਾਲਤ ਕਰਕੇ ਉਹ ਇਸ ਨੂੰ ਮੋੜ ਨਹੀਂ ਪਾਏ।
ਉਹਨਾਂ ਅੱਗੇ ਦੱਸਿਆ ਕਿ ਜਦੋਂ ਅਸੀਂ ਕਮੇਟੀ ਦਾ ਪ੍ਰਬੰਧ ਸੰਭਾਲਿਆ ਤਾਂ ਦੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੀ ਜੀ-6 (ਪੱਛਮ ਵਿਹਾਰ) ਦੀ ਪ੍ਰਬੰਧਕਕਮੇਟੀ ਨੇ ਇਹ ਮਾਮਲਾ ਮੇਰੇ ਧਿਆਨ ਵਿਚ ਲਿਆਂਦਾ ਅਤੇ ਮੱਦਦ ਕਰਨ ਲਈ ਕਿਹਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇਗੁਰਦੁਆਰਾਸ੍ਰੀ ਗੁਰੂ ਸਿੰਘ ਸਭਾ ਬੀ ਜੀ-6 (ਪੱਛਮ ਵਿਹਾਰ) ਦਾ 4 ਲੱਖ 40000 ਦਾ ਲੋਨ ਮਾਫ ਕਰ ਦਿੱਤਾ ਸੀ।ਕਿਉਂਿਕ ਇਹ ਗੁਰੂ ਘਰ ਦਾ ਪੈਸਾ ਹੀ ਹੈ, ਜਿਹੜੇ ਗੁਰੂ ਘਰ ਵਿਚ ਲੱਗਿਆ ਹੈ।
ਉਹਨਾਂ ਦੱਿਸਆ ਕਿ ਸਾਨੂੰ ਸਿੱਖ ਸੰਗਤਾਂ ਦਾ ਮਿਲ ਰਿਹਾ ਭਾਰੀ ਸਮਰਥਨ ਵੇਖ ਕੇ ਸਰਨਾ ਗਰੁੱਪ ਬੌਖਲਾ ਗਿਆ ਹੈ ਅਤੇ ਉਹ ਨਮੋਸ਼ੀਜਨਕ ਹਾਰ ਤੋਂ ਬਚਣ ਲਈ ਝਗੜਾ-ਫਸਾਦ ਕਰਕੇ ਇਹ ਚੋਣ ਰੁਕਵਾਉਣੀ ਚਾਹੁੰਦਾ ਹੈ। ਉਹਨਾਂ ਆਪਣੇ ਵਰਕਰਾਂ ਅਤੇ ਸਮਰਥਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਮੈਂ ਇਸ ਮਾਮਲੇ ਬਾਰੇ ਡੀਸੀਪੀ ਕੋਲ ਸ਼ਿਕਾਇਤ ਕਰ ਦਿੱਤੀ ਹੈ ਅਤੇ ਉਹਨਾਂ ਨੇ ਅਮਨ-ਕਾਨੂੰਨ ਨੂੰ ਭੰਗ ਕਰਨ ‘ਤੇ ਤੁਲੇ ਸਰਨਾ ਗਰੁੱਪ ਦੇ ਬੰਦਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਸ. ਸਿਰਸਾ ਨੇ ਆਪਣੇ ਵਿਰੋਧੀ ਉਮੀਦਵਾਰ ਸ. ਸਰਨਾ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਹੋਛੇ ਹਥਕੰਡੇ ਅਪਣਾਉਣ ਦੀ ਥਾਂ ਲੋਕਤੰਤਰੀ ਕਦਰਾਂ-ਕੀਮਤਾਂ ਦੀ ਪਾਲਣਾ ਕਰਦੇ ਹੋਏ ਉਹਨਾਂ ਦਾ ਮੁਕਾਬਲਾ ਕਰਨ।

