ਪਟਿਆਲਾ

ਆਲਮੀ ਤਪਸ਼ ਨੂੰ ਘੱਟ ਕਰਨ ਲਈ ਰੁੱਖ ਲਾਉਣੇ ਜਰੂਰੀ

ਸਰਕਾਰੀ ਬਹੁਤਕਨੀਕੀ ਕਾਲਜ (ਲ) ਵਿਖੇ ਵਣ ਮਹਾਉਤਸਵ ਮਨਾਇਆ
ਪਟਿਆਲਾ (ਮਧੂਸਾਰ ਬਿਊਰੋ)
ਸਰਕਾਰੀ ਪੋਲੀਟੈਕਨਿਕ ਕਾਲਜ(ਲ) ਪਟਿਆਲਾ ਦੇ ਐਨ.ਐਸ.ਐਸ. ਵਿੰਗ ਵਲੋਂ ਰੋਟਰੀ ਕਲੱਬ ਪਟਿਆਲਾ ਅਤੇ ਆਈਡਿਆ ਕੰਪਨੀ ਦੇ ਸਹਿਯੋਗ ਨਾਲ ਕਾਲਜ ਵਿੱਚ ਵਣ ਮਹਾਉਤਸਵ ਮਨਾਇਆ ਗਿਆ।

ਇਸ ਮੌਕੇ ਬਤੌਰ ਮੁੱਖ ਮਹਿਮਾਨ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਜੀ ਨੇ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਸ਼੍ਰੀ ਸ਼ਸ਼ੀ ਕਾਂਤ ਪ੍ਰਧਾਨ ਰੋਟਰੀ ਕਲੱਬ ਪਟਿਆਲਾ ਨੇ ਕੀਤੀ ਇਸ ਮੌਕੇ ਸ਼੍ਰੀ ਸਮੀਰ ਸਪਰਾ ਜੋਨਲ ਮੈਨੇਜਰ ਆਇਡੀਆ ਮੌਬਾਇਲ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਿਲ ਹੋਏ। ਇਸ ਮੇਕੇ ਹੋਏ ਸੈਮੀਨਾਰ ਦੌਰਾਨ ਰੁੱਖਾਂ ਦੀ ਮਹੱਤਤਾ ਬਾਰੇ ਸ਼੍ਰੀ ਐਨ.ਕੇ. ਜੈਨ ਅਤੇ ਕਰਨਲ ਜੇ.ਐਸ. ਥਿੰਦ ਨੇ ਸੰਬੋਧਨ ਕੀਤਾ। ਕਾਲਜ ਦੇ ਕਨਵੀਨਰ ਰਾਸ਼ਟਰੀ ਸੇਵਾ ਯੋਜਨਾ ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਕਾਲਜ ਵਿੱਚ ਅੱਜ ਫਾਕੀਅਸ, ਹਰੜ, ਜਾਮਨ, ਅਮਰੂਦ, ਕ੍ਰਿਸਮਿਸ ਅਤੇ ਅੰਬ ਦੇ ਬੂਟੇ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕਾਲਜ ਵਿੱਚ ਇੱਕ ਬਾਗ ਫਲਦਾਰ ਬੂਟਿਆਂ ਦਾ ਅਤੇ ਇੱਕ ਦਵਾਈਆਂ (ਮੈਡੀਸਨਲ) ਪੌਦਿਆਂ ਦਾ ਵਿਸ਼ੇਸ਼ ਤੌਰ ਉਪਰ ਤਿਆਰ ਕੀਤਾ ਗਿਆ ਹੈ। ਪ੍ਰਿੰਸੀਪਲ ਰਵਿੰਦਰ ਸਿੰਘ ਜੀ ਨੇ ਆਲਮੀ ਤਪਸ਼ ਨੂੰ ਘੱਟ ਕਰਨ ਲਈ ਵਿਦਿਆਰਥਣਾਂ ਨੂੰ ਆਪਣੇ-2 ਜਨਮ ਦਿਨ ਉਪਰ ਇੱਕ ਰੁੱਖ ਲਾਉਣ ਲਈ ਅਤੇ ਉਸਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ।
ਅੱਜ ਦੇ ਸਮਾਗਮ ਵਿੱਚ ਪ੍ਰੋ. ਜਗਦੇਵ ਸਿੰਘ ਕਾਲੇਕਾ, ਸ਼੍ਰੀਮਤੀ ਸਾਇਰਾ ਮਹਿਤਾ, ਰੋਟੇਰੀਅਰ ਪਰਮਜੀਤ ਸਿੰਘ ਅਤੇ ਰੋਟੇਰੀਅਰ ਮਨੀਸ਼ ਸਿੰਗਲਾ ਨੇ ਵੀ ਅਹਿਮ ਯੋਗਦਾਨ ਪਾਇਆ।

Leave a Reply

Your email address will not be published. Required fields are marked *