ਪਟਿਆਲਾ

ਡਾ.ਅਮਰਜੀਤ ਕੌਂਕੇ ਨੂੰ ਸਾਹਿਤ ਅਕਾਦਮੀ ਵੱਲੋਂ ਅਨੁਵਾਦ ਪੁਰਸਕਾਰ

ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਸਾਹਿਤ ਐਕਡਮੀ ਦਿੱਲੀ ਵਲੋਂ ਉੱਘੇ ਪੰਜਾਬੀ ਕਵੀ, ਸੰਪਾਦਕ ਤੇ ਅਨੁਵਾਦਕ ਡਾ. ਅਮਰਜੀਤ ਕੌਂਕੇ ਸਮੇਤ 23 ਭਾਸ਼ਾਵਾਂ ਦੇ ਲੇਖਕਾਂ ਨੂੰ ਸਰਵੋਤਮ ਅਨੁਵਾਦ ਲਈ ਸਾਲ 2016 ਲਈ ਅਨੁਵਾਦ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ. ਅਮਰਜੀਤ ਨੂੰ ਇਹ ਪੁਰਸਕਾਰ ਪਵਨ ਕਰਨ ਦੀ ਪੁਸਤਕ “ ਇਸਤਰੀ ਮੇਰੇ ਭੀਤਰ “ ਦੇ ਅਨੁਵਾਦ “ ਔਰਤ ਮੇਰੇ ਅੰਦਰ “ ਲਈ ਦਿੱਤਾ ਗਿਆ ਹੈ।

ਅਮਰਜੀਤ ਕੌਂਕੇ 7 ਕਾਵਿ ਸੰਗ੍ਰਿਹ ਪੰਜਾਬੀ ਤੇ 4 ਕਾਵਿ ਸੰਗ੍ਰਿਹ ਹਿੰਦੀ ਭਾਸ਼ਾ ਵਿਚ ਸਾਹਿਤ ਦੀ ਝੋਲੀ ਪਾ ਚੁੱਕੇ ਹਨ.ਅਨੁਵਾਦ ਦੇ ਖੇਤਰ ਵਿਚ ਅਮਰਜੀਤ ਨੇ ਇਸ ਤੋਂ ਪਹਿਲਾਂ ਡਾ. ਕੇਦਾਰਨਾਥ ਸਿੰਘ, ਅਰੁਣ ਕਮਲ, ਕੁੰਵਰ ਨਾਰਾਇਣ, ਨਰੇਸ਼ ਮਹਿਤਾ, ਹਿਮਾਂਸ਼ੂ ਜੋਸ਼ੀ, ਬਿਪਨ ਚੰਦਰਾ ਸਮੇਤ 14 ਪੁਸਤਕਾਂ ਦਾ ਹਿੰਦੀ ਤੋਂ ਪੰਜਾਬੀ ਅਤੇ ਵਣਜਾਰਾ ਬੇਦੀ, ਰਵਿੰਦਰ ਰਵੀ, ਦਰਸ਼ਨ ਬੁਲੰਦਵੀ, ਸੁਰਿੰਦਰ ਸੋਹਲ, ਬੀਬਾ ਬਲਵੰਤ, ਰਵਿੰਦਰ, ਸੁਖਵਿੰਦਰ ਕੰਬੋਜ ਸਮੇਤ 9 ਪੁਸਤਕਾਂ ਦਾ ਪੰਜਾਬੀ ਤੋਂ ਹਿੰਦੀ ਅਨੁਵਾਦ ਕੀਤਾ ਹੈ .ਉਹਨਾਂ ਦੀਆਂ ਪੰਜ ਪੁਸਤਕਾਂ ਬੱਚਿਆਂ ਲਈ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ. ਉਹ ਇਕ ਸਾਹਿਤਕ ਮੈਗਜ਼ੀਨ “ ਪ੍ਰਤਿਮਾਨ “ ਦੇ ਸੰਪਾਦਕ ਹਨ ਜਿਸ ਦਾ ਉਹ 13 ਸਾਲ ਤੋਂ ਨਿਰੰਤਰ ਸੰਪਾਦਨ ਕਰ ਰਹੇ ਹਨ. ਅਮਰਜੀਤ ਕੌਂਕੇ ਨੇ ਪੰਜਾਬੀ ਤੇ ਹੋਰਨਾਂ ਭਾਸ਼ਾਵਾਂ ਦੇ ਸਾਹਿਤ ਦੇ ਅਨੁਵਾਦ ਰਾਹੀਂ ਸਾਹਿਤ ਦੇ ਅਦਾਨ ਪ੍ਰਦਾਨ ਰਾਹੀਂ ਵਿਚ ਇੱਕ ਪੁਲ ਦਾ ਕੰਮ ਕੀਤਾ ਹੈ. ਸਾਹਿਤ ਅਕਾਦਮੀ ਦੇ ਇਸ ਇਨਾਮ ਦੀ ਚੋਣ ਲਈ ਗਠਿਤ ਕਮੇਟੀ ਵਿਚ ਡਾ. ਜਸਵਿੰਦਰ ਸਿੰਘ, ਡਾ. ਜੋਧ ਸਿੰਘ ਅਤੇ ਡਾ. ਗੁਰਪਾਲ ਸੰਧੂ ਸ਼ਾਮਿਲ ਸਨ. ਇਹ ਇਨਾਮ ਆਉਂਦੇ ਸਮੇਂ ਵਿਚ ਸਾਹਿਤ ਅਕਾਦਮੀ ਵੱਲੋਂ ਕਰਵਾਏ ਜਾਣ ਵਾਲੇ ਸਮਾਗਮ ਵਿਚ ਦਿੱਤਾ ਜਾਵੇਗਾ. ਇਸ ਇਨਾਮ ਵਿਚ 50,000 ਰੁਪੈ ਦੀ ਰਾਸ਼ੀ ਤੇ ਸਨਮਾਨ ਪੱਤਰ ਤੇ ਚਿੰਨ ਸ਼ਾਮਿਲ ਹੈ।

Leave a Reply

Your email address will not be published. Required fields are marked *