ਪੰਜਾਬ

ਖ਼ਾਲਸਾ ਕਾਲਜ ਵਿਖੇ ਕਮਿਸਟਰੀ ਵਿਭਾਗ ‘ਚ ਸੈਮੀਨਾਰ

ਯੋਰਕ ਯੂਨੀਵਰਸਿਟੀ ਤੋਂ ਡਾ. ਮਠਾਰੂ ਨੇ ਬੇਕਾਰ ਵਸਤੂਆਂ ਦੇ ਸਹੀ ਇਸਤੇਮਾਲ ਬਾਰੇ ਪਾਇਆ ਚਾਨਣਾ
ਅੰਮ੍ਰਿਤਸਰ, 24 ਫਰਵਰੀ (ਮਧੂਸਾਰ ਬਿਊਰੋ )
ਖ਼ਾਲਸਾ ਕਾਲਜ ਵਿਖੇ ਅੱਜ ਕਮਿਸਟਰੀ ਵਿਭਾਗ ਵੱਲੋਂ ਕਰਵਾਏ ਗਏ ਇਕ ਸੈਮੀਨਾਰ ਦੌਰਾਨ ਉਚੇਚੇ ਤੌਰ ‘ਤੇ ਪੁੱਜੇ ਯੋਰਕ ਯੂਨੀਵਰਸਿਟੀ ਤੋਂ ਡਾ. ਅਵਤਾਰ ਸਿੰਘ ਮਠਾਰੂ ਨੇ ਬੇਕਾਰ ਵਸਤੂਆਂ ਨੂੰ ਨਵੀਆਂ ਤਕਨੀਕਾਂ ਨਾਲ ਢਾਲ ਕੇ ਉਸ ਨੂੰ ਵਰਤੋਂ ‘ਚ ਲਿਆਉਣ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਸਲ ‘ਚ ਕੁਝ ਵੀ ਬੇਕਾਰ ਨਹੀਂ ਹੈ, ਬਲਕਿ ਰਸਾਇਣ ਵਿਗਿਆਨ ਅਤੇ ਟੈਕਨਾਲੋਜੀ ਦੀ ਸਹਾਇਤਾ ਨਾਲ ਅਸੀ ਕੂੜਾ ਕਰਕਟ ਨੂੰ ਵੀ ਇਸਤੇਮਾਲ ‘ਚ ਲਿਆ ਸਕਦੇ ਹਾਂ।

ਡਾ. ਮਠਾਰੂ ਨੇ ਉਦਾਹਰਣ ਦਿੰਦਿਆਂ ਕਿਹਾ ਕਿ ਖੇਤਾਂ ‘ਚ ਪਰਾਲੀ ਨੂੰ ਸਾੜ ਕੇ ਵਾਤਾਵਰਣ ਦੂਸ਼ਿਤ ਕੀਤਾ ਜਾਂਦਾ ਹੈ, ਜਿਸ ‘ਤੇ ਪਾਬੰਧੀ ਲਗਾਉਣੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਅਤੇ ਨਾੜ ਨੂੰ ਸਾੜਨ ਦੀ ਬਜਾਏ ਉਸ ਤੋਂ ਇੱਟਾਂ ਅਤੇ ਬਾਲਣ ਲਈ ਜਲਣ ਪਦਾਰਥ ਬਣਾਏ ਜਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੂੜਾ ਕਰਕਟ ਤੋਂ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਡਾ. ਮਠਾਰੂ ਨੇ ਆਪਣੇ ਭਾਸ਼ਣ ‘ਚ ਬੇਕਾਰ ਚੀਜਾਂ ਦੇ ਦੁਬਾਰਾ ਵਰਤੋਂ ‘ਚ ਲਿਆਉਣ ਬਾਰੇ ਪੁਰਜ਼ੋਰ ਅਪੀਲ ਕੀਤੀ।
ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਸੈਮੀਨਾਰ ‘ਚ ਕਮਿਸਟਰੀ ਵਿਭਾਗ ਦੇ ਗ੍ਰੈਜ਼ੂਏਟ ਅਤੇ ਪੋਸਟ ਗ੍ਰੈਜ਼ੂਏਟ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਉਨ੍ਹਾਂ ਨੇ ਆਪਣੀ ਜਗਿਆਸਾ ਦੇ ਲਈ ਡਾ. ਮਠਾਰੂ ਕੋਲੋ ਪ੍ਰਸ਼ਨ ਵੀ ਪੁੱਛੇ। ਇਸ ਤੋਂ ਪਹਿਲਾਂ ਵਿਭਾਗ ਦੇ ਡਾ. ਅਮਿਤ ਆਨੰਦ ਨੇ ਡਿਪਾਰਟਮੈਂਟ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਿਆਂ ਕਿਹਾ ਕਿ ਸਾਇੰਸ ਅਤੇ ਤੈਕਨਾਲੋਜੀ ਵਿੱਚ ਰੋਜ਼ਾਨਾ ਨਵੀਆਂ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ ਅਤੇ ਉਨ੍ਹਾਂ ਬਾਰੇ ਜਾਣੂ ਕਰਵਾਉਣ ਲਈ ਅਜਿਹੇ ਸੈਮੀਨਾਰ ਸਹਾਈ ਸਿੱਧ ਹੁੰਦੇ ਹਨ।
ਵਿਭਾਗ ਮੁੱਖੀ ਡਾ. ਐੱਮ. ਐਸ. ਬੱਤਰਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪ੍ਰਿੰ: ਡਾ. ਮਹਿਲ ਸਿੰਘ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰੋ: ਬੋਨੀ ਬੈਰਾਗੀ, ਪ੍ਰੋ: ਬਲਵਿੰਦਰ ਕੌਰ ਬਸਰਾ, ਡਾ. ਬਲਜਿੰਦਰ ਕੌਰ ਰੰਧਾਵਾ, ਡਾ. ਹਰਦੀਪ ਕੌਰ, ਡਾ. ਕੁਲਤਾਰ ਸਿੰਘ, ਡਾ. ਪੁਨੀਤਾ, ਡਾ. ਕਿਰਨਦੀਪ ਕੌਰ, ਡਾ. ਸੀਮਾ, ਡਾ. ਰਜਵਿੰਦਰ ਕੌਰ, ਡਾ. ਮੁਹੰਮਦ ਅਰਸ਼ਦ, ਡਾ. ਹਰਕਿਰਤ ਕੌਰ, ਡਾ. ਜੇ. ਐਸ. ਗਾਂਧੀ, ਡਾ. ਦੁਰਗੇਸ਼ ਨਿਧੀ, ਪ੍ਰੋ: ਗਗਨਦੀਪ ਕੌਰ, ਪ੍ਰੋ: ਨੇਹਾ, ਪ੍ਰੋ: ਅਮਨਪ੍ਰੀਤ, ਪ੍ਰੋ: ਮਨਦੀਪ ਕੌਰ, ਪ੍ਰੋ: ਰਣਜੀਤ ਸਿੰਘ, ਡਾ. ਤਰੁਣਪ੍ਰੀਤ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *