ਹਰਿਆਣਾਪੰਜਾਬ

ਹਰਿਆਣਾ ਸਰਕਾਰ ਵੱਲੋਂ ਇਕ ਆਈ.ਏ.ਐਸ. ਅਤੇ 11 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ

ਚੰਡੀਗੜ੍ਹ, 24 ਫਰਵਰੀ (ਮਧੂਸਾਰ ਬਿਊਰੋ )
ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਤੋਂ ਇਕ ਆਈ.ਏ.ਐਸ. ਅਤੇ 11 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।

ਗੁਰੂਗ੍ਰਾਮ ਮੰਡਲ ਦੇ ਕਮਿਸ਼ਨਰ, ਸਿਹਤ ਤੇ ਪੋਸ਼ਾਹਾਰ, ਮੇਵਾਤ ਖੇਤਰ ਗੁਰੂਗ੍ਰਾਮ ਦੇ ਵਿਸ਼ੇਸ਼ ਕਮਿਸ਼ਨਰ ਅਤੇ ਮੇਵਾਤ ਵਿਕਾਸ ਏਜੰਸੀ ਦੇ ਚੇਅਰਮੈਨ ਡੀ.ਸੁਰੇਸ਼, ਨੂੰ ਚੰਦ ਪ੍ਰਕਾਸ਼ ਦੀ ਛੁੱਟੀ ਸਮਾਂ ਦੌਰਾਨ ਉਨ੍ਹਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਰੋਹਤਕ ਮੰਡਲ ਦੇ ਕਮਿਸ਼ਨਰ ਦਾ ਕਾਰਜਭਾਰ ਸੌਂਪਿਆ ਹੈ।
ਸ੍ਰੀਮਤੀ ਕਮਲਪ੍ਰੀਤ ਕੌਰ, ਸਿਟੀ ਮੈਜੀਸਟ੍ਰੇਟ ਜੀਂਦ ਨੂੰ ਇਕ ਨਵੇਂ ਸਿਰਜਤ ਅਹੁੱਦੇ ‘ਤੇ ਮੁੱਖ ਕਾਰਜਕਾਰੀ ਅਧਿਕਾਰੀ, ਜਿਲਾ ਪਰਿਸ਼ਦ, ਕੁਰੂਕਸ਼ੇਤਰ ਤੇ ਕੈਥਲ ਨਿਯੁਕਤ ਕੀਤਾ ਗਿਆ ਹੈ। ਨਿਯੁਕਤੀ ਦੀ ਉਡੀਕ ਕਰ ਰਹੀ ਸ੍ਰੀਮਤੀ ਰੂਚੀ ਸਿੰਘ ਨੂੰ ਸਿਟੀ ਮੈਜਿਸਟ੍ਰੇਟ ਯਮੁਨਾਨਗਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਜਿਲਾ ਪਰਿਸ਼ਦ, ਯਮੁਨਾਨਗਰ ਅਤੇ ਜਿਤੇਂਦਰ ਕੁਮਾਰ-2 ਨੂੰ ਮੁੱਖ ਕਾਰਜਕਾਰੀ ਅਧਿਕਾਰੀ, ਜਿਲਾ ਪਰਿਸ਼ਦ, ਗੁਰੂਗ੍ਰਾਮ ਤੇ ਫਰੀਦਾਬਾਦ ਨਿਯੁਕਤ ਕੀਤਾ ਹੈ।
ਇਸ ਤਰ੍ਹਾਂ, ਵਧੀਕ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਸਤਅਵਾਨ ਸਿੰਘ ਮਾਨ ਨੂੰ ਇਕ ਨਵੇਂ ਸਿਰਜਤ ਅਹੁੱਦੇ ‘ਤੇ ਮੁੱਖ ਕਾਰਜਕਾਰੀ ਅਧਿਕਾਰੀ, ਜਿਲਾ ਪਰਿਸ਼ਦ, ਸਿਰਸਾ ਤੇ ਫਤਿਹਾਬਾਦ ਦਾ ਕਾਰਜਭਾਰ, ਅਸ਼ਿਵਨੀ ਕੁਮਾਰ ਨੂੰ ਮੁੱਖ ਕਾਰਜਕਾਰੀ ਅਧਿਕਾਰੀ, ਜਿਲਾ ਪਰਿਸ਼ਦ, ਝੱਜਰ ਅਤੇ ਦਾਦਰੀ, ਜਿਤੇਂਦਰ ਕੁਮਾਰ-3 ਨੂੰ ਮੁੱਖ ਕਾਜਕਾਰੀ ਅਧਿਕਾਰੀ, ਜਿਲਾ ਪਰਿਸ਼ਦ, ਪਲਵਲ ਅਤੇ ਨੂੰਹ ਦਾ ਅਤੇ ਜੈਵੀਰ ਯਾਦਵ ਨੂੰ ਮੁੱਖ ਕਾਰਜਕਾਰੀ ਅਧਿਕਾਰੀ, ਜਿਲਾ ਪਰਿਸ਼ਦ ਰਿਵਾੜੀ ਅਤੇ ਨਾਰਨੌਲ ਨਿਯੁਕਤ ਕੀਤਾ ਹੈ।
ਇਸ ਤੋਂ ਇਲਾਵਾ, ਵਧੀਕ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਰਾਕੇਸ਼ ਕੁਮਾਰ ਨੂੰ ਸਿਟੀ ਮੈਜਿਸਟ੍ਰੇਟ ਜੀਂਦ ਤੇ ਮੁੱਖ ਕਾਰਜਕਾਰੀ ਅਧਿਕਾਰੀ, ਜਿਲਾ ਪਰਿਸ਼ਦ, ਜੀਂਦ, ਇੰਦਰਜੀਤ ਨੂੰ ਮੁੱਖ ਕਾਰਜਕਾਰੀ ਅਧਿਕਾਰੀ, ਜਿਲਾ ਪਰਿਸ਼ਦ, ਸੋਨੀਪਤ ਤੇ ਰੋਹਤਕ ਨਿਯੁਕਤ ਕੀਤਾ ਹੈ। ਸ੍ਰੀਮਤੀ ਸੁਮਨ ਭੰਖਰ ਨੂੰ ਮੁੱਖ ਕਾਰਜਕਾਰੀ ਅਧਿਕਾਰੀ, ਜਿਲਾ ਪਰਿਸ਼ਦ, ਕਰਨਾਲ ਤੇ ਪਾਣੀਪਤ ਅਤੇ ਰਾਜੀਵ ਪ੍ਰਸਾਦ ਨੂੰ ਮੁੱਖ ਕਾਰਜਕਾਰੀ ਅਧਿਕਾਰੀ, ਜਿਲਾ ਪਰਿਸ਼ਦ, ਪੰਚਕੂਲਾ ਤੇ ਅੰਬਾਲਾ ਦਾ ਕਾਰਜਭਾਰ ਸੌਂਪਿਆ ਹੈ।

Leave a Reply

Your email address will not be published. Required fields are marked *