ਪਟਿਆਲਾ

ਹਿਊਮਨ ਰਾਈਟਸ ਆਰਗੇਨਾਈਜੇਸ਼ਲ ਨੇ ਕਰਵਾਇਆ ਟ੍ਰੈਫਿਕ ਜਾਗਰੂਕਤਾ ‘ਤੇ ਸੈਮੀਨਾਰ

ਪਟਿਆਲਾ, 27 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਹਿਊਮਨ ਰਾਈਟਸ ਆਰਗੇਨਾਈਜੇਸ਼ਲ ਵਲੋਂ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਤਾਂ ਜੋ ਨਿਤ ਦਿਨ ਵਾਪਰ ਰਹੀਆਂ ਸੜਕ ਦੁਰਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ।

ਸੈਮੀਨਾਰ ਵਿਚ ਪੰਜਾਬ ਪੁਲਸ ਦੇ ਟ੍ਰੈਫਿਕ ਐਜ਼ੂਕੇਸ਼ਨ ਸੈੱਲ ਵਿਚ ਤਾਇਨਾਤ ਏ. ਐੱਸ. ਆਈ. ਗੁਰਜਾਪ ਸਿੰਘ ਨੇ ਸੈਮੀਨਾਰ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਮੇਂ ਦੀ ਮੁੱਖ ਲੋੜ ਹੈ, ਜੇਕਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਾਂਗੇ ਤਾਂ ਸੜਕੀ ਹਾਦਸਿਆਂ ਵਿਚ ਵਾਧਾ ਹੋਵੇਗਾ, ਜਿਸਨੂੰ ਰੋਕਣ ਲਈ ਹਰ ਵਿਅਕਤੀ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਹੋਣਾ ਲਾਜ਼ਮੀ ਹੈ। ਉਹਨਾਂ ਕਿਹਾ ਕਿ ਕੋਈ ਵੀ ਵਾਹਨ ਚਲਾਉੁਣ ਵੇਲੇ ਨਿਯਮਾਂ ਨੂੰ ਧਿਆਨ ਵਿਚ ਰੱਖਦਿਆਂ ਹੈਲਮਟ, ਸੀਟ ਬੈਲਟ ਦਾ ਇਸਤੇਮਾਲ ਹਰ ਹਾਲ ਵਿਚ ਕਰਨਾ ਚਾਹੀਦਾ ਹੈ ਤੇ ਜਿਸ ਚੌਂਕ ‘ਤੇ ਟ੍ਰੈਫਿਕ ਲਾਈਟਾਂ ‘ਤੇ ਚਿੰਨ੍ਹਾਂ ਪ੍ਰਤੀ ਜਾਣਕਾਰੀ ਹੋਣਾ ਬੇਹੱਦ ਜ਼ਰੂਰੀ ਹੈ।
ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹਰ ਵਿਅਕਤੀ ਦਾ ਮੁੱਢਲਾ ਫਰਜ਼ ਬਣਦਾ ਹੈ ਕਿਉਂਕਿ ਸੜਕ ‘ਤੇ ਚੜ੍ਹਨ ਸਮੇਂ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਜ਼ਰੂਰੀ ਹੈ ਤਾਂ ਜੋ ਵਧ ਰਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਵਾਹਨ ਚਲਾਉੁਣ ਵੇਲੇ ਮੋਬਾਇਲ ਫੋਨ ਦੀ ਵਰਤੋਂ ਕਰਨਾ ਐਕਸੀਡੈਂਟ ਹੋਣ ਵਿਚ ਵਾਧਾ ਕਰਦਾ ਹੈ। ਇਸ ਮੌਕੇ ਸੰਸਥਾ ਦੇ ਫਾਊਂਡਰ ਡਾ. ਗੁਰਮੀਤ ਸਿੰਘ, ਐਡਵਾਈਜਰ ਡਾ. ਗੁਰਪ੍ਰੀਤ ਕੌਰ, ਸੁਚੇਤ ਸਿੰਘ ਬੇਦੀ, ਡਾ. ਹਿਤੇਸ਼ ਮਲਹੋਤਰਾ, ਹਰਜੀਤ ਕੌਰ, ਡਾ. ਸੰਦੀਪ ਖੰਨਾ, ਡਾ. ਈਸ਼ਾ, ਜਨਰਲ ਸਕੱਤਰ ਗੁਰਪ੍ਰੀਤ ਕੌਰ, ਵਾਈਸ ਪ੍ਰਧਾਨ ਰਾਜਨ ਗੁਪਤਾ, ਸਕੱਤਰ ਸੰਜੇ ਨਰੂਲਾ, ਮੀਨੂੰ ਗੁਪਤਾ, ਜੁਆਇੰਟ ਸਕੱਤਰ ਗਿਰੀਸ਼ਵਰ ਧਵਨ, ਵਿਕੁਲ ਗੁਪਤਾ ਲੀਗਲ ਸਲਾਹਕਾਰ, ਦਿਨੇਸ਼ ਬਾਤਿਸ਼, ਪਵਨਬੀਰ, ਸੰਨੀ ਤੋਂ ਇਲਾਵਾ ਡਿਪਟੀ ਡਾਇਰੈਕਟਰ ਇੰਪਲਾਈਮੈਂਟ ਐਕਸਚੇਂਜ ਮੈਡਮ ਸ਼ੇਰਗਿਲ ਅਤੇ ਸੁਖਰਾਜ ਕੁਮਾਰ ਲੱਕੀ ਗੱਜੂਮਾਜਰਾ ਮੌਜੂਦ ਸਨ।

Leave a Reply

Your email address will not be published. Required fields are marked *