ਪਟਿਆਲਾ

ਅਜਾਦ ਹਨ ਵੀ.ਐਮ.ਡੀ ਦੇ ਆਦਰਸ਼ : ਯੋਧਾ

ਪਟਿਆਲਾ 27 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ
ਵੀ.ਐਮ.ਡੀ. ਪਟਿਆਲਾ ਦੀ ਤਰਫ ਤੋਂ ਅੱਜ ਆਪਣੇ ਸਨੇਰੀ ਅੱਡਾ ਹੈਡ ਆਫਿਸ ਵਿਚ ਨੈਸ਼ਨਲ ਪ੍ਰਧਾਨ ਪਵਨ ਕੁਮਾਰ ਯੋਧਾ ਦੀ ਅਗਵਾਈ ਵਿਚ ਸ਼ਹੀਦ ਚੰਦਰ ਸ਼ੇਖਰ ਅਜਾਦ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਤੇ ਸਰਧਾਂਜਲੀ ਭੇਂਟ ਕੀਤੇ ਗਏ।

ਇਸ ਮੋਕੇ ਤੇ ਇਕ ਸਮਾਰੋਹ ਦਾ ਆਯੌਜਿਨ ਕੀਤਾ ਗਿਆ ਜਿਸ ਵਿਚ ਨੌਜਵਾਨਾਂ ਨੇ ਹਿੱਸਾ ਲਿਆ। ਇਸ ਸਮੇਂ ਸ੍ਰੀ ਯੋਧਾ ਜੀ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੰਦਰ ਸ਼ੇਖਰ ਅਜਾਦ ਜਿਹੇ ਸੱਚੇ ਦੇਸ਼ ਭਗਤ ਹੀ ਵੀ.ਐਮ.ਡੀ ਦੇ ਆਦਰਸ਼ ਹਨ। ਇਨਾਂ੍ਹ ਸ਼ਹੀਦਾ ਨੂੰ ਹੀ ਆਪਣਾ ਆਦਰਸ਼ ਮੰਨ ਕੇ ਵੀ.ਐਮ.ਡੀ ਟੀਮ ਹਮੇਸ਼ਾ ਦੇਸ਼, ਸਮਾਜ ਅਤੇ ਬੇਜੁਬਾਨਾਂ ਦੀ ਨਿਸਵਾਰਥ ਸੇਵਾ ਲਈ ਤੱਤਪਰ ਰਹਿੰਦੀ ਹੈ। ਇਸ ਸਮਾਰੋਹ ਵਿਚ ਗੁਰਪ੍ਰੀਤ ਗੁਰੀ, ਤੇਜੀ ਪਟਿਆਲਾ, ਬਸੰਤ ਕੁਮਾਰ, ਗੁਰਦੇਵ ਸਿੰਘ, ਗੁਰਮੁੱਖ ਧਾਲੀਵਾਲ, ਅਨੁਪਮ ਸ਼ਰਮਾਂ, ਵਿਕਾਸ ਜਿੰਦਗਲ, ਹਰਪਾਲ ਸਿੰਘ, ਅਮਰੀਕ ਸਿੰਘ, ਗੋਲਡੀ, ਰਮੇਸ਼, ਜ਼ੋਬਨ ਕੁਮਾਰ, ਟਿੰਕੂ ਬਿਲਾ, ਦੁੱਗਲ, ਵਿਸ਼ਾਲ ਕਥੂਰੀਆ, ਅਤੇ ਹੋਰ ਬਹੁਤ ਸਾਰੇ ਵੀ.ਐਮ.ਡੀ ਦੇ ਮੈਂਬਰ ਮੌਜੂਦ ਸਨ।

Leave a Reply

Your email address will not be published. Required fields are marked *