ਜੈ ਜਵਾਨ ਕਾਲੋਨੀ ਦੇ ਸਾਬਕਾ ਫੌਜੀਆਂ ਦਾ ਸਮਰਥਨ ਜਨਰਲ ਜੇ.ਜੇ ਸਿੰਘ ਨੂੰ ਰਹੇਗਾ!
ਡਾ. ਬਲਬੀਰ ਨੂੰ ਪੰਜ-ਛੇ ਪਰਿਵਾਰਾਂ ਦਾ ਸਮਰਥਨ ਮਿਲਿਆ ਸੀ : ਜਨਰਲ ਜੇ.ਜੇ. ਸਿੰਘ
ਪਟਿਆਲਾ (ਮਧੂਸਾਰ ਬਿਊਰੋ) ਚੋਣਾਂ ਦੌਰਾਨ ਜੈ ਜਵਾਨ ਕਾਲੋਨੀ ‘ਚ ਇਕ ਚੋਣ ਮੁਹਿੰਮ ਦੌਰਾਨ ਐਕਸ ਸਰਵਿਸਮੈਨ ਐਸੋਸੀਏਸ਼ਨ ਦੇ ਪ੍ਰਧਾਨ ਕਰਨਲ ਕੁਲਦੀਪ ਸਿੰਘ ਗਰੇਵਾਲ ਨੇ ਕਾਂਗਰਸ ਨਾਲੋਂ ਤੋੜ ਵਿਛੋੜਾ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੂੰ ਸਾਬਕਾ ਫੌਜੀਆਂ ਦੀ ਹਮਾਇਤ ਦਾ ਐਲਾਨ ਕੀਤਾ, ਇਸ ਸਬੰਧੀ ਵੱਖ ਵੱਖ ਅਖ਼ਬਾਰਾਂ ‘ਚ ਛਪੀ ਖ਼ਬਰ ਦਾ ਖੰਡਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਨੇ ਆਪ ਉਮੀਦਵਾਰ ਝਟਕਾ ਦਿੱਤਾ ਹੈ ਕਿ ਜੈ ਜਵਾਨੀ ਕਾਲੋਨੀ ਦੇ ਸਾਬਕਾ ਫੌਜੀਆਂ ਨੇ ਅਕਾਲੀ ਦਲ ਨੂੰ ਸਮਰਥਨ ਦਿੱਤਾ ਸੀ, ਜਦਕਿ ਸਾਬਕਾ ਫੌਜੀਆਂ ਤੋਂ ਵੋਟਾਂ ਬਟੋਰਨ ਲਈ ਡਾ. ਬਲਬੀਰ ਨੂੰ ਪੰਜ-ਛੇ ਪਰਿਵਾਰਾਂ ਨੇ ਹੀ ਹਮਾਇਤ ਦਿੱਤੀ ਸੀ।
ਜਨਰਲ ਜੇ.ਜੇ ਸਿੰਘ ਨੇ ਕਿਹਾ ਕਿ ਡਾ. ਬਲਬੀਰ ਨੇ ਅਜਿਹੀ ਖ਼ਬਰ ਲਗਵਾ ਕੇ ਸਾਬਕਾ ਫੌਜੀਆਂ ਨਾਲ ਵਿਸ਼ਵਾਸਘਾਤ ਕੀਤਾ ਹੈ, ਜਦਕਿ ਜੈ ਜਵਾਨ ਕਾਲੋਨੀ ਦੇ ਸਾਬਕਾ ਫੌਜੀ ਅਕਾਲੀ ਦਲ ਦੇ ਹੱਕ ‘ਚ ਪਹਿਲਾਂ ਹੀ ਚੱਲਣ ਦਾ ਐਲਾਨ ਕਰ ਚੁੱਕੇ ਸਨ।
ਜੈ ਜਵਾਨ ਕਾਲੋਨੀ ਦੇ ਸਾਬਕਾ ਫੌਜੀਆਂ ਬਲਵਿੰਦਰ ਸਿੰਘ, ਨਿਰਮਲ ਸਿੰਘ, ਚਰਨ ਸਿੰਘ, ਦਲੀਪ ਸਿੰਘ, ਸਾਹਿਬ ਸਿੰਘ ਤੋਂ ਇਲਾਵਾ 70 ਦੇ ਕਰੀਬ ਪਰਿਵਾਰਾਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿ ਹਮੇਸ਼ਾ ਜੈ ਜਵਾਨ ਕਾਲੋਨੀ ਦੇ ਸਾਬਕਾ ਫੌਜੀ ਜਨਰਲ ਜੇ.ਜੇ. ਸਿੰਘ ਨਾਲ ਹਨ ਤੇ ਰਹਿਣਗੇ।
ਸਮਰਥਨ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਜਨਰਲ ਜੇ.ਜੇ. ਸਿੰਘ ਨੇ ਜੈ ਜਵਾਨ ਕਾਲੋਨੀ ਦੀਆਂ ਮੁਸ਼ਕਲਾਂ ਨੂੰ ਥੋੜ੍ਹੇ ਸਮੇਂ ‘ਚ ਹੱਲ ਕੀਤਾ ਅਤੇ ਸਾਬਕਾ ਫੌਜੀਆਂ ਨੂੰ ਭਰੋਸਾ ਦਿਤਾ ਸੀ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ, ਜਿਨ੍ਹਾਂ ਨੂੰ ਅਕਾਲੀ ਦਲ ਦੀ ਸਰਕਾਰ ਦੇ ਮੁੜ ਸੱਤਾ ‘ਚ ਆਉਣ ਤੇ ਫੌਰੀ ਹੱਲ ਕੀਤਾ ਜਾਵੇਗਾ।

