ਸ਼੍ਰੀ ਹਨੂਮਾਨ ਚਾਲੀਸਾ ਪਾਠ ਦਾ 9ਵਾਂ ਸਾਲਾਨਾ ਸਮਾਰੋਹ ਕਰਵਾਇਆ
ਪਟਿਆਲਾ 28 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼ਿਵ ਸੈਨਾ ਹਿੰਦੁਸਤਾਨ ਦੀ ਧਾਰਮਿਕ ਸ਼ਾਖਾ ਸ਼੍ਰੀ ਰਾਮ ਹਨੂਮਾਨ ਸੇਵਾ ਦਲ ਵੱਲੋਂ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਸ਼੍ਰੀ ਹਨੂਮਾਨ ਚਾਲੀਸਾ ਜੀ ਦੇ ਪਾਠ ਦਾ 9ਵਾਂ ਸਾਲਾਨਾ ਸਮਾਰੋਹ ਕਰਵਾਇਆ ਗਿਆ।
ਸਮਾਰੋਹ ਦੌਰਾਨ ਦੇਸ਼ ਭਰ ਤੋਂ ਸੰਤ ਮਹਾਤਮਾ ਪਟਿਆਲਾ ਪਹੁੰਚ ਕੇ ਪ੍ਰਭੂ ਦਾ ਗੁਣਗਾਨ ਕਰ ਕੇ ਆਈ ਹੋਈ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਅਤੇ ਸ਼੍ਰੀ ਰਾਮ ਹਨੂਮਾਨ ਸੇਵਾ ਦਲ ਦੇ ਚੇਅਰਮੈਨ ਸ਼੍ਰੀ ਪਵਨ ਕੁਮਾਰ ਗੁਪਤਾ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸੰਤਾਂ ਮਹਾਤਮਾਂ ਦਾ ਸਵਾਗਤ ਕੀਤਾ ਗਿਆ।
ਇੱਕ ਮੌਕੇ ਵਿਨੈ ਜਲੰਧਰੀ ਕੌਮੀ ਮੀਤ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ, ਨਰਿੰਦਰ ਭਾਰਦਵਾਜ ਚੇਅਰਮੈਨ ਲੇਬਰ ਵਿੰਗ ਪੰਜਾਬ, ਹਨੀ ਮਹਾਜਨ ਯੁਵਾ ਇਕਾਈ ਪੰਜਾਬ ਪ੍ਰਮੁੱਖ, ਰੋਹਿਤ ਮੰਹਿਗੀ ਪ੍ਰਵਕਤਾ ਪੰਜਾਬ ਯੁਵਾ ਇਕਾਈ, ਸੰਜੀਵ ਜੈਨ ਮੀਤ ਪ੍ਰਧਾਨ ਪੰਜਾਬ, ਮਿੱਕੀ ਪੰਡਿਤ ਕਾਂਡਾਂ, ਅਜੈ ਚੌਹਾਨ ਚੰਡੀਗੜ• ਪ੍ਰਮੁੱਖ, ਲੱਖਣ ਸਿੰਘ ਪਰਮਾਰ ਰਾਜਸਥਾਨ ਪ੍ਰਭਾਰੀ, ਰਵੀ ਜੁਲਾਨੀ ਜੀ ਜੈਪੁਰ ਵਿਭਾਗ ਪ੍ਰਮੁੱਖ, ਗੌਰਵ ਜੈਨ, ਸਤੀਸ਼ ਮਹਾਜਨ ਚੇਅਰਮੈਨ ਪੰਜਾਬ, ਅਮਿੱਤ ਘਈ ਪੰਜਾਬ ਪ੍ਰਧਾਨ ਲੀਗਲ ਸੈੱਲ, ਅਮਿੱਤ ਸ਼ਰਮਾ ਪ੍ਰਮੁੱਖ ਯੁਵਾ ਇਕਾਈ, ਮਨੀਸ਼ ਸੂਦ ਮੀਤ ਪ੍ਰਧਾਨ ਪੰਜਾਬ, ਭਜਨ ਪਾਸੀ ਕਾਰਜਕਾਰੀ ਮੈਂਬਰ ਪੰਜਾਬ, ਰਵੀ ਪੰਡਿਤ, ਸੁਧੀਰ ਕੌਸ਼ਿਕ ਕੌਮੀ ਕਾਰਜਕਾਰੀ ਦੇ ਮੈਂਬਰ, ਰਾਜੇਸ਼ ਕੇਸਰੀ ਕੌਮੀ ਮੀਤ ਪ੍ਰਧਾਨ ਜੰਮੂ ਸ਼ਿਵ ਸੈਨਾ ਹਿੰਦੁਸਤਾਨ, ਕ੍ਰਿਸ਼ਨ ਸ਼ਰਮਾ ਕੌਮੀ ਮਹਾ ਸਚਿਵ, ਸਤੀਸ਼ ਮਹਾਜਨ ਚੇਅਰਮੈਨ ਪਠਾਨਕੋਟ, ਰਾਕੇਸ਼ ਅਟਵਾਲ, ਰਵਿੰਦਰ ਸਿੰਗਲਾ, ਮੀਤ ਪ੍ਰਧਾਨ, ਰਾਜੇਸ਼ ਕੌਸ਼ਿਕ ਉੱਤਰ ਭਾਰਤ ਹਿੰਦੁਸਤਾਨ ਵਿਦਿਆਰਥੀ ਸੈਨਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਜਿਨ•ਾਂ ਦਾ ਸ਼ਿਵ ਸੈਨਾ ਹਿੰਦੁਸਤਾਨ ਦੇ ਮੁਖੀ ਪਵਨ ਕੁਮਾਰ ਗੁਪਤਾ ਵੱਲੋਂ ਸਵਾਗਤ ਕੀਤਾ ਗਿਆ ਤੇ ਉਨ•ਾਂ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ‘ਚ ਮਹੰਤ ਬਾਬਾ ਬਚਨ ਦਾਸ ਜੀ ਮਹਾਰਾਜ, ਮਹੰਤ ਸ਼੍ਰੀ ਵਾਸੂਦੇਵਾ ਜੀ ਮਹਾਰਾਜ, ਸਵਾਮੀ ਸੰਜੀਵ ਸ਼ਾਸਤਰੀ ਜੀ, ਮਹੰਤ ਸ਼੍ਰੀ ਬੰਸੀ ਪੁਰੀ ਜੀ ਮਹਾਰਾਜ, ਸਵਾਮੀ ਸ਼੍ਰੀ ਸੁਰਿਆ ਦੇਵ ਜੀ, ਪੰਡਿਤ ਸ਼੍ਰੀ ਮਹੇਸ਼ ਵਸ਼ਿਸ਼ਟ ਜੀ, ਮਹੰਤ ਸ਼੍ਰੀ ਰਮੇਸ਼ਵਰਮ ਦਾਸ ਜੀ ਤਿਆਗੀ, ਯੋਗੀ ਸ਼੍ਰੀ ਲਾਲ ਨਾਥ ਜੀ, ਦਿਵਯਾ ਜੋਤੀ ਜਾਗ੍ਰਿਤੀ ਸੰਸਥਾਨ, ਮਹੰਤ ਸ਼੍ਰੀ ਭੀਮ ਪੁਰੀ ਜੀ ਮਹਾਰਾਜ, ਯੋਗੀ ਸ਼੍ਰੀ ਵਿਜੈ ਨਾਥ ਜੀ, ਅਚਾਰਿਆ ਸ਼੍ਰੀ ਅਨੀਸ਼ ਜੀ, ਬੇਬੀ ਬਬੀਤਾ, ਸ਼੍ਰੀ ਭਾਰਤ ਭੂਸ਼ਨ ਜੀ, ਆਰ.ਕੇ. ਰਸਤੋਗੀ, ਭੈਣ ਰਮਲਾ ਬਜਾਜ, ਭੈਣ ਬੀਨਾ ਬਾਂਸਲ, ਰਾਕੇਸ਼ ਮਨਕੋਟਿਆ, ਸ਼੍ਰੀ ਰਾਕੇਸ਼ ਕੁਮਾਰ, ਗੁਰਪ੍ਰੀਤ ਜੀ ਅਤੇ ਮਨਪ੍ਰੀਤ ਜੀ ਵਲੋਂ ਸ਼੍ਰੀ ਹਨੂਮਾਨ ਜੀ ਅਤੇ ਭਗਵਾਨ ਰਾਮ ਦਾ ਗੁਣਗਾਨ ਕੀਤਾ ਗਿਆ। ਜਿਨ•ਾਂ ਨੇ ਆਈ ਹੋਈ ਸੰਗਤ ਨੂੰ ਭਗਵਾਨ ਰਾਮ ਤੇ ਹਨੂਮਾਨ ਜੀ ਦੇ ਦਿਖਾਏ ਹੋਏ ਮਾਰਗ ਤੇ ਚਲਨ ਲਈ ਪ੍ਰੇਰਿਤ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਰਾਮ ਹਨੂਮਾਨ ਸੇਵਾ ਦਲ ਵੱਲੋਂ ਹਰ ਮੰਗਲਵਾਰ ਨੂੰ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਸ਼੍ਰੀ ਹਨੂਮਾਨ ਚਾਲੀਸਾ ਜੀ ਦੇ ਪਾਠ ਦਾ ਗੁਣਗਾਨ ਕੀਤਾ ਜਾਂਦਾ ਹੈ। ਜਿਸ ਨੂੰ ਅੱਜ 9 ਸਾਲ ਪੂਰੇ ਹੋ ਗਏ ਹਨ। ਆਖ਼ਿਰ ਚ ਭਗਵਾਨ ਦੀ ਆਰਤੀ ਕਰ ਕੇ ਦੇਸੀ ਘੀ ਦਾ ਲੰਗਰ ਵੰਡਿਆ ਗਿਆ। ਇਸ ਮੌਕੇ ਜਗਦੀਸ਼ ਰਾਇਕਾ, ਸੋਹਣ ਲਾਲ ਸ਼ਰਮਾ, ਰਾਜਕੁਮਾਰ, ਸ਼੍ਰੀ ਚੰਦ ਸ਼ਰਮਾ, ਵਿਕਾਸ ਸ਼ਰਮਾ, ਗਗਨਦੀਪ, ਨੰਦ ਲਾਲ ਰਹੇਜਾ, ਸ਼ਮਾਕਾਂਤ ਪਾਂਡੇ, ਭਰਤ ਦੀਪ ਠਾਕੁਰ, ਅਮਰਜੀਤ ਬੰਟੀ ਸਮੇਤ ਵੰਡੀ ਗਿਣਤੀ ਚ ਸ਼ਿਵ ਸੈਨਾ ਆਗੂ ਹਾਜ਼ਰ ਰਹੇ।

