ਸਰਕਾਰੀ ਮਹਿੰਦਰਾ ਕਾਲਜ ‘ਚ ਦੋ ਰੋਜ਼ਾ ਫਲਾਵਅ ਸ਼ੋਅ 3 ਮਾਰਚ ਨੂੰ
ਜੇਤੂ ਰਹਿਣ ਵਾਲਿਆਂ ਨੂੰ ਦਿੱਤੇ ਜਾਣਗੇ ਫੁੱਲਾਂ ਦੇ ਇਨਾਮ : ਡਾ ਥਿੰਦ
ਪਟਿਆਲਾ, 28 ਫਰਵਰੀ (ਮਧੂਸਾਰ ਬਿਊਰੋ)
ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਦੂਜੀ ਵਾਰ ਫੁੱਲਾਂ ਦੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨੀ ਖੇਤੀਬਾੜੀ ਵਿਭਾਗ ਵੱਲੋਂ 3 ਅਤੇ 4 ਮਾਰਚ ਨੂੰ ਲਗਾਈ ਜਾਵੇਗੀ। ਇਸ ਪ੍ਰਦਰਸ਼ਨੀ ਵਿੱਚ ਸਾਰੇ ਸਕੂਲ, ਕਾਲਜ, ਨਰਸਰੀ, ਹੋਰ ਸੰਸਥਾਵਾਂ ਅਤੇ ਹਰੇਕ ਵਿਅਕਤੀ ਨੂੰ ਆਪਣੇ ਪੱਧਰ ‘ਤੇ ਭਾਗ ਲੈਣ ਦੀ ਸਹੂਲਤ ਹੋਵੇਗੀ।
ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਥਿੰਦ ਨੇ ਦੱਸਿਆ ਕਿ ਇਸ ਫਲਾਵਰ ਸ਼ੋਅ ਨੂੰ ਚਾਰ ਕੈਟੇਗਿਰੀਆਂ ਵਿੱਚ ਵੰਡਿਆ ਗਿਆ ਹੈ। ਪਹਿਲੀ ਕੈਟੇਗਿਰੀ ਵਿੱਚ ਫਲਾਵਰ ਅਰੇਂਜਮੈਂਟ, ਫਲਾਵਰ ਜਵੈਲਰੀ, ਦੂਜੀ ਕੈਟੇਗਿਰੀ ਵਿੱਚ ਕੱਟ ਫਲਾਵਰ, ਤੀਜੀ ਵਿੱਚ ਫਲਾਵਰ ਇੰਨ ਪੌਟਸ ਅਤੇ ਬਾਸਕਿਟ ਅਤੇ ਚੌਥੀ ਕੈਟੇਗਿਰੀ ਵਿੱਚ ਸਿਕਊਲੈਂਟ, ਬੌਲਸਾਏ ਅਤੇ ਕੈਕਟਸ ਨੂੰ ਸ਼ਾਮਲ ਕੀਤਾ ਗਿਆ ਹੈ।
ਡਾ. ਥਿੰਦ ਨੇ ਦੱਸਿਆ ਕਿ ਸੰਸਥਾਵਾਂ ਅਤੇ ਵਿਅਕਤੀਗਤ ਮੁਲਾਂਕਣ ਵੱਖ ਵੱਖ ਕੀਤਾ ਜਾਵੇਗਾ। ਦੋਵੇਂ ਦਿਨਾਂ ਦੌਰਾਨ ਸਕੂਲ, ਕਾਲਜ ਤੇ ਨਰਸਰੀ ਤੇ ਹੋਰ ਸੰਸਥਾਵਾਂ ਦਾ ਆਪਸ ਵਿੱਚ ਮੁਕਾਬਲਾ ਹੋਵੇਗਾ। ਇਸ ਪ੍ਰਦਰਸ਼ਨੀ ਵਿੱਚ ਪਹਿਲੇ ਦਿਨ 3 ਮਾਰਚ ਨੂੰ 3 ਪ੍ਰੋਗਰਾਮਾਂ ਜਿਸ ਵਿੱਚ ਪਹਿਲਾ ਕੱਟ ਫਲਾਵਰ ਦੂਜਾ ਫਲਾਵਰ ਇੰਨ ਪੌਟਸ ਅਤੇ ਬਾਸਕਿਟ, ਤੀਜਾ ਸਿਕਊਲੈਂਟ, ਬੌਲਸਾਏ ਅਤੇ ਕੈਕਟਸ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਇਸ ਪ੍ਰਦਰਸ਼ਨੀ ਦੇ ਅਗਲੇ ਦਿਨ 4 ਮਾਰਚ ਨੂੰ ਫਲਾਵਰ ਅਰੇਂਜਮੈਂਟ ਤੇ ਫਲਾਵਰ ਜਵੈਲਰੀ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪ੍ਰੋਗਰਾਮ ਦੀ ਰਜਿਸ਼ਟ੍ਰੇਸ਼ਨ ਪਹਿਲੇ ਦਿਨ ਸਾਢੇ 9 ਵਜੇ ਸ਼ੁਰੂ ਹੋ ਕੇ 3 ਵਜੇ ਤੱਕ ਚੱਲੇਗੀ ਅਤੇ ਇਸ ਦੀ ਜੱਜਮੈਂਟ ਸਾਢੇ 3 ਵਜੇ ਤੱਕ ਹੋਵੇਗੀ।। ਦੂਜੇ ਦਿਨ 4 ਮਾਰਚ ਨੂੰ ਸਾਢੇ 10 ਵਜੇ ਉਦਘਾਟਨ ਕੀਤਾ ਜਾਵੇਗਾ ਅਤੇ ਸਾਢੇ 9 ਵਜੇ ਤੋਂ ਰਜਿਸਟ੍ਰੇਸ਼ਨ ਹੋਵੇਗੀ। ਇਸ ਦਿਨ ਮੁਕਾਬਲਾ ਸਾਢੇ 9 ਵਜੇ ਤੋਂ ਸਾਢੇ 11 ਵਜੇ ਤੱਕ ਚੱਲੇਗਾ ਅਤੇ 3 ਵਜੇ ਇਨਾਮ ਵੰਡ ਸਮਾਗਮ ਹੋਵੇਗਾ। ਜਿਸ ਵਿੱਚ ਜੇਤੂ ਰਹਿਣ ਵਾਲਿਆਂ ਨੂੰ ਫੁੱਲਾਂ ਦੇ ਇਨਾਮ ਵੰਡੇ ਜਾਣਗੇ।

