ਪੰਜਾਬਪਟਿਆਲਾ

ਦਿੱਲੀ ਚੋਣਾਂ ਨਤੀਜਿਆਂ ਨਾਲ ਪੰਜਾਬ ‘ਚ ਅਕਾਲੀ ਦਲ ਦੀ ਜਿੱਤ ਪੱਕੀ : ਅਜੇ ਥਾਪਰ

ਮਨਜੀਤ ਸਿੰਘ ਜੀ.ਕੇ. ਨਾਲ ਮੁਲਾਕਾਤ ਕਰਕੇ ਦਿੱਤੀ ਮੁਬਾਰਕਬਾਦ
ਪਟਿਆਲਾ (ਕੰਵਰ ਬੇਦੀ)
ਦਿੱਲੀ ਗੁਰਦੁਆਰਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਦੀ ਇਤਿਹਾਸਕ ਜਿੱਤ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਰਾਜਨੀਤਿਕ ਸਲਾਹਕਾਰ ਅਤੇ ਸਮਾਲ ਇੰਡਸਟਰੀਜ਼ ਦੇ ਡਾਇਰੈਕਟਰ ਅਜੇ ਥਾਪਰ ਨੇ ਗੁਰਦੁਆਰਾ ਰਕਾਬਗੰਜ ਪਹੁੰਚ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਜੀ.ਕੇ. ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਮੁਬਾਰਕਬਾਦ ਦਿੱਤੀ।

ਅਜੇ ਥਾਪਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਚੋਣ ਨਤੀਜਿਆਂ ਨਾਲ ਪੰਜਾਬ ‘ਚ 11 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਤੈਅ ਹੈ। ਉਨ੍ਹਾਂ ਕਿਹਾ ਕਿ ਦਿੱਲੀ ਚੋਣਾਂ ‘ਚ ਬਾਦਲ ਦਲ ਨੂੰ ਮਿਲੀ ਜਿੱਤ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਵਿਚ ‘ਚ ਅਕਾਲੀ ਦਲ ਦੀ ਤੀਜੀ ਵਾਰ ਮੁੜ ਸਰਕਾਰ ਬਣੇਗੀ।
ਉਨ੍ਹਾਂ ਕਿਹਾ ਕਿ ਦਿੱਲੀ ਦੇ ਚੋਣ ਨਤੀਜਿਆਂ ਨੇ ਆਪ ਅਤੇ ਕਾਂਗਰਸ ਦੀਆਂ ਜਿੱਤਣ ਵਾਲੀਆਂ ਸਾਰੀਆਂ ਕਿਆਸਰਾਈਆਂ ਨੂੰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਨੇ ਅਕਾਲੀ ਦਲ ਬਾਦਲ ਦੇ ਹੱਕ ‘ਚ ਮੋਹਰ ਲਗਾਉਂਦਿਆਂ ਅਜਿਹੀ ਇਤਿਹਾਸ ਸਿਰਜਿਆ, ਜਿਸ ਨਾਲ ਵਿਰੋਧੀ ਧਿਰਾਂ ਦੀ ਬੋਲਤੀ ਬੰਦ ਹੋ ਕੇ ਰਹਿ ਗਈ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦਲ ਵੱਲੋਂ ਦਿੱਲੀ ਚੋਣਾਂ ‘ਚ ਮਿਲੀ ਡਿਊਟੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦਿਆਂ ਇਹ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਅਕਾਲੀ ਦਲ ਬਾਦਲ ਦੀ ਦਿੱਲੀ ‘ਚ ਚੋਣਾਂ ਦੌਰਾਨ ਵੱਡੇ ਫਰਕ ਨਾਲ ਜਿੱਤ ਹੋਵੇਗੀ।
ਅਜੇ ਥਾਪਰ ਨੇ ਆਪਣੇ ਸਮਰਥਾਂ ਨਾਲ ਦਿੱਲੀ ਚੋਣਾਂ ‘ਚ ਮਿਲੀ ਜਿੱਤ ਤੋਂ ਬਾਅਦ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਅਰਵਿੰਦ ਸਿੰਘ ਸੰਗਰਾਲ, ਜੋਗਿੰਦਰ ਸਿੰਘ ਲਵਲੀ, ਅਮਨ ਬਵੇਜਾ, ਅਮਨਦੀਪ ਸਿੰਘ, ਪ੍ਰਿਤਪਾਲ ਸਿੰਘ, ਦਵਿੰਦਰ ਸਿੰਘ, ਜਗਜੀਤ ਸਿੰਘ ਤੇ ਸੈਂਕੜੇ ਵਰਕਰਾਂ ਨੇ ਦਿੱਲੀ ਚੋਣਾਂ ‘ਚ ਮਿਲੀ ਜਿੱਤ ਦੇ ਜਸ਼ਨ ਮਨਾਏ।

Leave a Reply

Your email address will not be published. Required fields are marked *