ਪੰਜਾਬ ਸਰਕਾਰ ਹੋਮ ਡਿਲੀਵਰੀ ਆਟਾ ਦੇਣ ਦੀ ਸਕੀਮ ਤੋ ਡੀਪੂ ਹੋਲਡਰਾ ਨੂੰ ਬਾਹਰ ਰੱਖਣ- ਪ੍ਰਧਾਨ ਸੰਜੀਵ ਲਾਡੀ
ਅੰਮ੍ਰਿਤਸਰ 6 ਮਈ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਡੀਪੂ ਹੋਲਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਲਾਡੀ ਨੇ ਦੱਸਿਆ ਕਿ ਪੰਜਾਬ ਸਰਕਾਰ ਘਰ ਘਰ ਰਾਸ਼ਨ ਪਹੁੰਚਾਉਣ ਵਾਲੇ ਫੈਸਲੇ ਤਹਿਤ ਨਵੇਂ ਲਾਇਸੰਸ ਜਾਰੀ ਕਰਕੇ ਕਿਸੇ ਕੰਪਨੀ ਠੇਕੇਦਾਰ ਜਾ ਅਦਾਰੇ ਕੋਲੋ ਕੰਮ ਕਰਵਾਉਣ ਦੀ ਤਜ਼ਵੀਜ ਨੂੰ ਰੱਦ ਕਰੇ ਜਿਸਦੇ ਸੰਬਧ ਵਿੱਚ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਲਾਡੀ ਦੀ ਅਗਵਾਈ ਹੇਠ ਡੀਪੂ ਹੋਲਡਰਾ ਨੇ ਮੁੱਖ ਮੰਤਰੀ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਜ਼ਿਲ੍ਹੇ ਦੇ ਡੀ ਆਰ ਓ ਨੂੰ ਦਿੱਤਾ ਗਿਆ ਇਸ ਮੌਕੇ ਪ੍ਰਧਾਨ ਸੰਜੀਵ ਕੁਮਾਰ ਲਾਡੀ ਨੇ ਦੱਸਿਆ ਕਿ ਪੰਜਾਬ ਦੇ ਡੀਪੂ ਹੋਲਡਰ ਪਹਿਲਾਂ ਹੀ ਆਰਥਿਕ ਤੰਗੀ ਝੱਲ ਰਹੇ ਹਨ ਡੀਪੂ ਹੋਲਡਰਾ ਨੂੰ ਸਰਕਾਰ ਵੱਲੋਂ ਘਰ ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਵਿੱਚੋ ਬਾਹਰ ਕਰਨ ਦਾ ਫੈਸਲਾ ਪੰਜਾਬ ਦੇ ਡੀਪੂ ਹੋਲਡਰਾ ਨੂੰ ਆਰਥਿਕ ਤੌਰ ਤੇ ਨੁਕਸਾਨਦਾਇਕ ਅਤੇ ਬੇਰੋਜ਼ਗਾਰ ਕਰਨ ਵਾਲਾ ਫੈਸਲਾ ਸਾਬਤ ਹੋਵੇਗਾ ਪੰਜਾਬ ਦੇ ਡੀਪੂ ਹੋਲਡਰ ਪਹਿਲਾਂ ਤੋਂ ਹੀ ਦੂਜੇ ਸੂਬਿਆਂ ਨਾਲੋਂ ਘੱਟ ਕਮਿਸ਼ਨ ਤੇ ਕੰਮ ਕਰ ਰਹੇ ਹਨ ਪੰਜਾਬ ਦੇ ਡੀਪੂ ਹੋਲਡਰਾ ਨੂੰ 50 ਰੁਪਏ ਪ੍ਰਤੀ ਕੁਇੰਟਲ ਕਮਿਸ਼ਨ ਮਿਲਦਾ ਹੈ ਜੌ ਪੈਸਾ ਸਰਕਾਰ ਨੇ ਇਸ ਸਕੀਮ ਅਧੀਨ ਖਰਚਣ ਲਈ ਰੱਖਿਆ ਹੈ
ਉਸ ਨਾਲ ਡੀਪੂ ਹੋਲਡਰ ਵੀ ਅਸਾਨੀ ਅਤੇ ਪਾਰਦਰਸ਼ੀ ਤਰੀਕੇ ਨਾਲ ਕੰਮ ਕਰ ਸਕਦਾ ਹੈ ਘਰ ਘਰ ਰਾਸ਼ਨ ਪਹੁੰਚਾਉਣ ਅਤੇ ਮਹੀਨਾਵਾਰ ਆਟੇ ਦੀ ਮੰਗ ਲਾਭਪਤਰੀਆ ਦੀ ਨਹੀਂ ਹੈ ਲਾਭ ਪਾਤਰੀ ਅਤੇ ਡੀਪੂ ਹੋਲਡਰ ਸਰਕਾਰ ਪਾਸੋ ਪੂਰੇ ਰਾਸ਼ਨ ਦਾ ਕੋਟਾ ਮੰਗਦੇ ਹਨ ਪਰ ਪੰਜਾਬ ਵਿੱਚ 3 ਲੱਖ ਤੋਂ ਵੱਧ ਲਾਭਪਾਤਰੀਆ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾਂ ਤਹਿਤ ਕਣਕ ਨਹੀਂ ਮਿਲ ਰਹੀ ਜੌ ਕਣਕ ਲਾਭਪਾਤਰੀਆ ਨੂੰ ਮੁੱਹਈਆ ਕਰਵਾਈ ਜਾਣੀ ਹੈ ਓਹ ਅੱਜ ਤੱਕ ਸੂਬਾ ਸਰਕਾਰ ਜਾਰੀ ਕਰਨ ਵਿੱਚ ਅਸਮਰਥ ਰਹੀ ਹੈ ਇਸ ਲਈ ਸਰਕਾਰ ਦੀ ਪਹਿਲੀ ਤਰਜੀਹ ਪੰਜਾਬ ਦੇ ਸਾਰੇ ਲਾਭਪਾਤਰੀਆਂ ਨੂੰ ਉਹਨਾਂ ਦਾ ਬਣਦਾ ਰਾਸ਼ਨ ਜਾਰੀ ਕਰਨ ਦੀ ਹੋਣੀ ਚਾਹੀਦੀ ਹੈ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾਂ ਤਹਿਤ ਵੰਡੀ ਗਈ ਕਣਕ ਦੀ ਬਣਦੀ ਕਮਿਸ਼ਨ ਜਿਸਦਾ ਬਕਾਇਆ ਪਿਛਲ਼ੇ 2ਸਾਲ ਤੋਂ ਹੈ ਤੁਰੰਤ ਜਾਰੀ ਕੀਤੀ ਜਾਵੇ ਜਿਲਾ ਪ੍ਰਧਾਨ ਸੰਜੀਵ ਕੁਮਾਰ ਲਾਡੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਡੀਪੂ ਹੋਲਡਰਾ ਨੂੰ ਬੇਰੋਜ਼ਗਾਰ ਕਰਨ ਵਾਲੀ ਉਪਰੋਕਤ ਸਕੀਮ ਬੰਦ ਕਰਕੇ ਨਵੀਂ ਸਕੀਮ ਤਹਿਤ ਡੀਪੂ ਹੋਲਡਰਾ ਨੂੰ ਪਹਿਲਾਂ ਵਾਂਗ ਕੰਮ ਕਰਨ ਦਿੱਤਾ ਜਾਵੇ ਇਸ ਮੌਕੇ ਅਵਤਾਰ ਸਿੰਘ ਪ੍ਰਧਾਨ, ਰਣਜੀਤ ਸਿੰਘ, ਹਰਪ੍ਰੀਤ ਸਿੰਘ, ਵਿਕ੍ਰਮਦੀਪ ਭੋਲਾ, ਗੁਰਦੇਵ ਸਿੰਘ ਬਾਉ, ਸੁਖਦੇਵ ਸਿੰਘ ਮੰਮਨਕੇ, ਮਨਬੀਰ ਸਿੰਘ ਮਮਨਕੇ, ਗੁਰਮੀਤ ਸਿੰਘ ਭਾਟੀਆ, ਪ੍ਰਿਤਪਾਲ ਸਿੰਘ,ਬ੍ਰਿਜੇਸ਼,ਦੀਪ ਅਤੇ ਹੋਰ ਡੀਪੂ ਹੋਲਡਰ ਹਾਜ਼ਰ ਸਨ

