ਫੱਲਾਂ, ਸਬਜੀਆਂ ਚੋਂ ਕੈਮੀਕਲਾਂ ਦੀ ਵਰਤੋਂ ਕਰਨ ਵਾਲੇ ਤੇ ਮਿਲਾਵਟ ਖੋਰਾਂ ਖਿਲਾਫ ਕਲੱਬ ਨੇ ਕੀਤਾ ਪ੍ਰਦਰਸ਼ਨ
ਮਿਲਾਵਟ ਖੋਰੀ ਤੇ ਫਲਾਂ, ਸਬਜੀਆਂ ਚੋਂ ਕੈਮੀਕਲਾਂ ਦੀ ਵਰਤੋਂ ਰੋਕਣ ਲਈ ਸਖਤ ਕਦਮ ਚੁੱਕਣ ਮਾਨ ਸਰਕਾਰ ^ ਕਾਕਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਲੋਕਾਂ ਦੀ ਤੰਦਰੁਸਤੀ ਹਿੱਤਾਂ ਨੂੰ ਧਿਆਨ *ਚੋਂ ਰੱਖ ਹਰ ਕਿਸਮ ਦੇ ਖਾਣ ਪੀਣ ਵਾਲੇ ਪਦਾਰਥਾਂ ਚੋਂ ਮਿਲਾਵਟ ਰਹਿਤ ਸਬੰਧੀ ਅਤੇ ਫਲਾਂ, ਸਬਜੀਆਂ ਚੋਂ ਖਤਰਨਾਕ ਕੈਮੀਕਲਾਂ, ਸਪਰੇਆ ਦੀ ਵਰਤੋਂ ਤੋਂ ਮੁਕੰਮਲ ਛੁਟਵਾਰੇ ਲਈ ਨਿਊ ਪਟਿਆਲਾ ਵੈਲਫੇਅਰ ਕਲੱਬ ਪਿਛਲੇ ਲੰਬੇ ਸਮੇਂ ਤੋਂ ਅਵਾਜ ਬੁਲੰਦ ਕਰ ਸੰਘਰਸ਼ ਕਰਦਾ ਆ ਰਿਹਾ ਹੈ। ਇਸ ਨੂੰ ਲੈ ਕੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਕੈਮੀਕਲਾਂ ਦੀ ਵਰਤੋਂ ਕਰਨ ਵਾਲੇ ਤੇ ਮਿਲਾਵਟ ਖੋਰਾਂ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੋਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਮਿਲਾਵਟ ਖੋਰ ਇਨਸਾਨਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰਕੇ ਭੋਲੇ ਭਾਲੇ ਲੋਕਾਂ ਨੂੰ ਜਹਿਰ ਪਰੋਸ ਰਹੇ ਹਨ। ਜਿਹੜੇ ਕਿ ਬੇਗੁਨਾਹ ਲੋਕਾਂ ਨੂੰ ਬਿਮਾਰ ਕਰ ਮੋਤ ਦੇ ਮੂੰਹ ਤੱਕ ਲੈ ਜਾ ਰਹੇ ਹਨ। ਮਿਲਾਵਟ ਖੋਰਾਂ ਨੂੰ ਸਿਰਫ ਤੇ ਸਿਰਫ ਆਪਣਾ ਵੱਧ ਮੁਨਾਫਾ ਹੀ ਵਿਖਾਈ ਦਿੰਦਾ ਹੈ ਭਾਵੇਂ ਇਨ੍ਹਾਂ ਤੋਂ ਖਰੀਦੇ ਗਏ ਖਾਣ ਪੀਣ ਵਾਲੇ ਪਦਾਰਥਾਂ ਨਾਲ ਕੋਈ ਉਮਰ ਭਰ ਦਾ ਰੋਗੀ ਕਿਉਂ ਨਾ ਬਣ ਜਾਵੇ।
ਇਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਇਹੋ ਜਿਹੀ ਨਜਾਇਜ ਕਮਾਈ ਕਦੇ ਸੁੱਖਾਂ ਦੀ ਪ੍ਰਾਵਤੀ ਨਹੀਂ ਕਰਵਾ ਸਕਦੀ। ਜਿਹੜੀ ਲੋਕਾ ਨੂੰ ਬਿਮਾਰੀਆਂ ਵੰਡ ਕੇ ਕੀਤੀ ਜਾਵੇ। ਬਜਾਰਾਂ ਚੋਂ ਵਿਕਦੀਆਂ ਮਿਠਾਈਆਂ, ਸਰੋਂ ਦਾ ਤੇਲ, ਘਿਉ, ਦੁੱਧ, ਪਨੀਰ ਅਤੇ ਕਰਿਆਨਾ ਖਾਦ ਪਦਾਰਥਾਂ ਆਦਿ ਸਭ ਮਿਲਾਵਟ ਦੇ ਸ਼ਿਕਾਰ ਹਨ। ਫੱਲਾਂ, ਸਬਜੀਆਂ *ਚ ਕੈਮੀਕਲਾਂ ਦੀ ਵਰਤੋਂ ਕਰਨ ਵਾਲੇ ਤੇ ਮਿਲਾਵਟ ਖੋਰ ਪੰਜਾਬ ਦੇ ਦੁਸ਼ਮਣ ਤੇ ਵੱਡੇ ਪਾਪੀ ਗੁਨਾਹਗਾਰ ਹਨ ਜਿਹੜੇ ਤੰਦਰੁਸਤ ਪੰਜਾਬ ਦੀ ਸਿਰਜਣਾ ਚ ਅੜਿਕਾ ਬਣ ਕੇ ਖੜੇ ਹਨ। ਜਿਨ੍ਹਾਂ ਨੂੰ ਨੱਥ ਪਾਉਣ ਪੰਜਾਬ ਨੂੰ ਰੋਗ ਮੁਕਤ ਬਣਾਉਣਾ ਹੋਵੇਗਾ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਵੱਧ ਮੁਨਾਫੇ ਦੇ ਲਾਲਚੀਆਂ ਵੱਲੋਂ ਰੋਜਾਨਾ ਬਜਾਰਾਂ ਵਿੱਚ ਵਿਕਣ ਵਾਲੇ ਫਲਾਂ, ਸਬਜੀਆਂ ਨੂੰ ਸਮੇਂ ਤੋਂ ਪਹਿਲਾਂ ਤਿਆਰ ਕਰਨ ਲਈ ਕੀਤੇ ਜਾ ਰਹੇ ਹਾਨੀਕਾਰਕ ਟਿਿਕਆਂ, ਸਪਰੇਆਂ, ਕੈਮੀਕਲਾਂ, ਮਸਾਲੇ, ਦਵਾਈਆਂ ਅਤੇ ਸੰਥੈਥਿਕ ਰੰਗਾਂ ਦੀ ਵਰਤੋਂ ਕਰਨਾ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਤੇ ਮਨੁੱਖੀ ਸ਼ਰੀਰਾਂ ਲਈ ਬੇਹੱਦ ਘਾਤਕ ਹਨ।
ਜਿਸ ਨਾਲ ਕੈਂਸਰ ਵਰਗੇ, ਜਾਨਲੇਵਾ ਰੋਗਾਂ ਦੇ ਲੋਕ ਸ਼ਿਕਾਰ ਹੋ ਜਾਂਦੇ ਹਨ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਮਿਲਾਵਟ ਖੋਰੀ ਤੇ ਫੁੱਲਾਂ, ਸਬਜੀਆਂ ਚੋਂ ਕੈਮੀਕਲ ਦੀ ਵਰਤੋਂ ਦੀ ਰੋਕਥਾਮ ਲਈ ਵਿਸ਼ੇਸ਼ ਟੀਮਾਂ ਬਣਾਈਆਂ ਜਾਣ ਤੇ ਪੰਜਾਬ ਦੇ ਹਰੇਕ ਸ਼ਹਿਰ ਤੇ ਪਿੰਡਾਂ ਚ ਰੋਜਾਨਾ ਫੂਡ ਸੇਫਟੀ ਮੋਬਾਇਲ ਵੈਨਾਂ ਚਲਾਈਆਂ ਜਾਣ ਤਾਂ ਜੋ ਲੋਕ ਖਾਣ ਪੀਣ ਵਾਲੇ ਪਦਾਰਥਾਂ ਨੂੰ ਚੈਕ ਕਰਵਾ ਸਕਣ। ਮਿਲਾਵਟ ਖੋਰੀ ਖਿਲਾਫ ਕਲੱਬ ਵੱਲੋਂ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੋਕੇ ਗੋਬਿੰਦ ਜਸਵਾਲ, ਜਗਜੀਤ ਸਿੰਘ ਕਾਕਾ, ਪ੍ਰਭਜੀਤ ਸਿੰਘ, ਪ੍ਰਦੀਪ ਕੁਮਾਰ, ਗੁਰਜੀਤ ਸਿੰਘ, ਮਹਿੰਦਰ ਸਿੰਘ, ਹੁਕਮ ਸਿੰਘ, ਸ਼ਿਵ ਕੁਮਾਰ, ਗਗਨਦੀਪ ਸਿੰਘ, ਨਰਿੰਦਰ ਪਾਲ ਸਿੰਘ, ਲਾਲ ਖਾਨ, ਜਮੀਲ ਖਾਨ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਵਿਨੋਦ ਕੁਮਾਰ ਆਦਿ ਹਾਜਰ ਸਨ।

