ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਕੂਟਨੀਤਕ ਪੈਂਤੜਾ : ਫਿਲਸਤੀਨ ਨਹੀਂ, ਇਜ਼ਰਾਈਲ ਜਾਣਗੇ ਨਰਿੰਦਰ ਮੋਦੀ !

ਨਵੀਂ ਦਿੱਲੀ 4 ਮਾਰਚ (ਏਜੰਸੀਆਂ) ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਲਾਈ ‘ਚ ਇਜ਼ਰਾਈਲ ਜਾਣ ਤਿਆਰੀ ਹੈ ਇਹ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੋਵੇਗਾ।

ਹਾਲਾਂਕਿ, ਇਸ ਦੌਰਾਨ ਉਹ ਫਿਲਸਤੀਨ ਨਹੀਂ ਜਾਣਗੇ। ਕੂਟਨੀਤਿਕ ਜਾਣਕਾਰ ਮੰਨਦੇ ਹਨ ਕਿ ਇਹ ਕਦਮ ਭਾਰਤ ਦੀ ਪੁਰਾਣੀ ਅਪਣਾਈ ਨੀਤੀ ਤੋਂ ਉਲਟ ਹੈ। ਇਸ ਤੋਂ ਪਹਿਲਾਂ ਇਹ ਪਰੰਪਰਾ ਰਹੀ ਹੈ ਕਿ ਭਾਰਤੀ ਰਾਜ ਆਗੂ ਇਕਜੁੱਟ ਹੋ ਕੇ ਪੱਛਮੀ ਏਸ਼ੀਆਈ ਮੁਲਕਾਂ ਦਾ ਦੌਰਾ ਕਰਦੇ ਰਹੇ ਹਨ।
ਭਾਰਤ ਵੱਲੋਂ ਇਜ਼ਰਾਈਲ ਅਤੇ ਫਿਲਸਤੀਨ ਨੂੰ ਲੈ ਕੇ ਅਪਣਾਈ ਗਈ ਇਸ ਨੀਤੀ ਨੂੰ ਕੂਟਨੀਤਕ ਐਕਸਪਰਟ ਡੀ ਹਾਈਫਨੇਸ਼ਨ ਨਾਮ ਦਿੰਦੇ ਹਨ। ਅਮਰੀਕਾ ਦੇ ਭਾਰਤ ਅਤੇ ਪਾਕਿਸਤਾਨ ਨਾਲ ਰੱਖੇ ਗਏ ਕੁਟਨੀਤਕ ਰਿਸ਼ਤੇ ਨੂੰ ਇਸ ਉਦਾਹਰਣ ਦੇ ਤੌਰ ‘ਤੇ ਲਿਆ ਜਾ ਰਿਹਾ ਹੈ, ਜਿਸ ਤਹਿਤ ਪਹਿਲਾਂ ਬੁਸ਼ ਅਤੇ ਬਾਅਦ ਵਿਚ ਓਬਾਮਾ ਸ਼ਾਸਨ ਨੇ ਇਹ ਫੈਸਲਾ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਦੀ ਆਪਸੀ ਤਲਖ਼ੀ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਦੋਵੇਂ ਮੁਲਕਾਂ ਨਾਲ ਰਿਸ਼ਤਿਆਂ ਨੂੰ ਵੱਖ ਵੱਖ ਤਰਜੀਹ ਦੇਵੇਗਾ।
ਮੋਦੀ ਦਾ ਇਹ ਦੌਰਾ ਇਤਿਹਾਸਕ ਮੰਨਿਆ ਜਾ ਰਿਹਾ ਹੈ। ਭਾਰਤ ਦੇ ਇਜ਼ਰਾਈਲ ਨਾਲ ਆਪਣੇ ਰਿਸ਼ਤੇ ਖੁੱਲ੍ਹੇਆਮ ਸਵੀਕਾਰ ਕਰਨ ਵਰਗਾ ਹੈ। ਮੋਦੀ ਤੋਂ ਪਹਿਲਾਂ ਪ੍ਰਧਾਨ ਮੰਤਰੀਆਂ ਨੇ ਇਸ ਰਿਸ਼ਤੇ ਨੂੰ ਸੁਰੱਖਿਅਤ ਰੱਖਣ ਦੇ ਨਾਲ ਨਾਲ ਖੁੱਲ੍ਹੇਆਮ ਇਜ਼ਹਾਰ ਕਰਨ ਦਾ ਪ੍ਰਹੇਜ਼ ਕਰਦੇ ਨਜ਼ਰ ਆਏ ਸਨ। ਹਾਲਾਂਕਿ ਮੋਦੀ ਸਰਕਾਰ ਨੇ ਇਸ ਮਾਮਲੇ ‘ਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੇ ਤਹਿਤ ਭਾਰਤ ਮੋਦੀ ਦੇ ਇਜ਼ਾਰੀਲ ਦੌਰੇ ਤੋਂ ਪਹਿਲਾਂ ਫਿਲਸਤੀਨ ਦੇ ਰਾਸ਼ਟਰਪਤੀ ਮੁਹੰਮਦ ਅੱਬਾਸ ਦੀ ਰਿਸੈਪਸ਼ਨ ਕਰ ਸਕਦਾ ਹੈ। ਫਿਲਸਤੀਨ ਦੇ ਭਾਰਤ ‘ਚ ਰਾਜਦੂਤ ਅਦਨਾਨ ਅੱਬੂ ਅਲਲਿਹਾਜ਼ਾ ਨੇ ਦ ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਇਸ ਵਾਰ ਫਿਲਸਤੀਨ ਨਹੀਂ ਜਾ ਰਹੇ।

Leave a Reply

Your email address will not be published. Required fields are marked *