ਪੰਜਾਬ

ਅੰਡੇਦਾਨੀ ਅਤੇ ਬਾਂਝਪਨ ਨਾਲ ਜੁੜੀਆਂ ਬਿਮਾਰੀਆਂ ਬਾਰੇ ਰਾਸ਼ਟਰੀ ਕਾਨਫ਼ਰੰਸ

ਅੰਡੇਦਾਨੀ ਵਿੱਚ ਪਾਣੀ ਭਰਨ ਦੇ ਕੇਸ ਬਾਂਝਪਨ ਦਾ ਇੱਕ ਮੁੱਖ ਕਾਰਨ : ਡਾ. ਰਿੰਮੀ ਸਿੰਗਲਾ
ਚੰਡੀਗੜ੍ਹ 5 ਮਾਰਚ (ਮਧੂਸਾਰ ਬਿਊਰੋ)
ਆਈ.ਵੀ. ਹਸਪਤਾਲ ਮੋਹਾਲੀ ਵਿਖੇ ਟੈਸਟ ਟਿਊਬ ਬੇਬੀ ਕੇਂਦਰ ਦੀ ਡਾਇਰੈਕਟਰ ਅਤੇ ਇੰਚਾਰਜ ਡਾ. ਰਿੰਮੀ ਸਿੰਗਲਾ ਨੇ ਅੱਜ ਸੈਕਟਰ-17 ਵਿਖੇ ਸਥਿਤ ਹੋਟਲ ਸ਼ਿਵਾਲਿਕ ਵਿਊ ਵਿੱਚ ”ਇਨਫਰਟੀਲਿਟੀ ਐਂਡ ਪੀ.ਸੀ.ਓ.ਐੱਸ” ਬਾਰੇ ਰਾਸ਼ਟਰ ਪੱਧਰੀ ਇੱਕ ਰੋਜ਼ਾ ਕਾਨਫ਼ਰੰਸ ਦਾ ਆਯੋਜਨ ਕੀਤਾ ਜਿਸ ਵਿੱਚ ਟਰਾਈਸਿਟੀ, ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੋਂ 200 ਤੋਂ ਜ਼ਿਆਦਾ ਔਰਤਾਂ ਦੀਆਂ ਔਲਾਦ ਨਾ ਹੋਣ ਨਾਲ ਸਬੰਧਤ ਬਿਮਾਰੀਆਂ ਦੇ ਮਾਹਰ ਡਾਕਟਰਾਂ ਨੇ ਹਿੱਸਾ ਲਿਆ।

ਨੈਸ਼ਨਲ ਕਾਨਫ਼ਰੰਸ ਦਾ ਉਦਘਾਟਨ ਪੰਜਾਬ ਦੇ ਡੀ.ਆਰ.ਐੱਮ.ਈ. ਡਾ. ਸੁਜਾਤਾ ਸ਼ਰਮਾ ਅਤੇ ਡਾ. ਜੈ ਸਿੰਘ ਸਿਵਿਲ ਸਰਜਨ ਨੇ ਕੀਤਾ। ਇਸ ਮੌਕੇ ਡਾ. ਰਿੰਮੀ ਸਿੰਗਲਾ ਨੇ ਦੱਸਿਆ ਕਿ ਇਸ ਦੌਰਾਨ ਸੀਨੀਅਰ ਡਾਕਟਰਾਂ ਨੇ ਅੰਡੇਦਾਨੀ ਵਿੱਚ ਪਾਣੀ ਭਰਨ, ਬਾਂਜਪਨ, ਪੀ.ਸੀ.ਓ.ਐੱਸ ਨਾਲ ਸਬੰਧਤ ਤਾਜ਼ਾ ਜਾਣਕਾਰੀਆਂ ਅਤੇ ਆਈ.ਵੀ.ਐੱਫ਼. ਬਾਰੇ ਚਰਚਾ ਕੀਤੀ। ਇਹ ਪਹਿਲਾ ਮੌਕਾ ਹੈ ਜਦੋਂ ਇਸ ਵਿਸ਼ੇ ਉਪਰ ਸੈਂਕੜੇ ਡਾਕਟਰਾਂ ਨੇ ਇਕੱਠਿਆਂ ਗੱਲਬਾਤ ਕੀਤੀ ਹੈ। ਇਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਡਾ. ਰਿੰਮੀ ਸਿੰਗਲਾ ਨੇ ਦੱਸਿਆ ਕਿ ਅੱਜ ਕੱਲ ਅੰਡੇਦਾਨੀ ਵਿੱਚ ਪਾਣੀ ਭਰਨ ਜਾਂ ਗੱਠਾਂ ਹੋ ਜਾਣ ਅਤੇ ਬਾਂਝਪਨ ਨਾਲ ਜੁੜੀਆਂ ਹੋਰ ਬਿਮਾਰੀਆਂ ਦੇ ਬਹੁਤ ਸਾਰੇ ਕੇਸ ਸਾਹਮਣੇ ਆ ਰਹੇ ਹਨ। ਇਥੋਂ ਤਕ ਕਿ ਕੁਆਰੀਆਂ ਕੁੜੀਆਂ ਦੀ ਅੰਡੇਦਾਨੀ ਵਿੱਚ ਵੀ ਪਾਣੀ ਭਰਨ ਦੀ ਬਿਮਾਰੀ ਆਮ ਹੁੰਦੀ ਜਾ ਰਹੀ ਹੈ। ਅਜਿਹੀਆਂ ਕੁੜੀਆਂ ਜੇ ਸਮੇਂ ਸਿਰ ਇਲਾਜ ਨਾ ਕਰਾਉਣ ਤਾਂ ਉਨ੍ਹਾਂ ਵਿੱਚ ਵੀ ਵਿਆਹ ਪਿੱਛੋਂ ਮਾਂ ਨਾ ਬਣਨ ਦੀ ਸ਼ਕਤੀ ਘੱਟ ਜਾਂਦੀ ਹੈ। ਡਾ. ਰਿੰਮੀ ਸਿੰਗਲਾ ਨੇ ਕਿਹਾ ਕਿ ਇਹ ਬਿਮਾਰੀ ਦਾ ਵਧਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਇਸ ਲਈ ਸਾਨੂੰ ਗੰਭੀਰ ਹੋਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਡਾ. ਰਿੰਮੀ ਸਿੰਗਲਾ ਪਿਛਲੇ ਲੰਬੇ ਸਮੇਂ ਤੋਂ ਆਈ.ਵੀ.ਐੱਫ਼. ਤਕਨੀਕ ਰਾਹੀਂ ਬਹੁਤ ਸਾਰੀਆਂ ਬਾਂਝ ਔਰਤਾਂ ਦਾ ਸਫ਼ਲਤਾਪੂਰਵਕ ਇਲਾਜ ਕਰਕੇ ਉਨ੍ਹਾਂ ਨੂੰ ਔਲਾਦ ਦਾ ਸੁੱਖ ਦੇ ਚੁੱਕੇ ਹਨ।

Leave a Reply

Your email address will not be published. Required fields are marked *