ਪਟਿਆਲਾ

ਮੋਦੀ ਵਲੋਂ ਚੰਗੇ ਦਿਨਾਂ ਦੀ ਜਗ੍ਹਾ ਮਾੜੇ ਦਿਨਾਂ ਦੀ ਸੌਗਾਤ : ਸਚਿਨ ਸ਼ਰਮਾ

ਪਟਿਆਲਾ 5 ਮਾਰਚ (ਮਧੂਸਾਰ ਬਿਊਰੋ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸਚਿਨ ਸ਼ਰਮਾ ਨੇ ਇਕ ਮੀਟਿੰਗ ਦੌਰਾਨ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਤਾਨਾਸ਼ਾਹੀ ਰਵੱਈਏ ਨਾਲ ਦੇਸ਼ ‘ਤੇ ਰਾਜ ਕਰ ਰਹੇ ਹਨ।

ਨੋਟਬੰਦੀ ਦੇ ਮਾੜੇ ਅਸਰ ਤੋਂ ਅਜੇ ਭਾਰਤ ਵਾਸੀ ਉਭਰ ਵੀ ਨਹੀਂ ਸਕੇ ਅਤੇ ਨਰਿੰਦਰ ਮੋਦੀ ਵਲੋਂ ਤਿੰਨ ਵਾਰ ਪੈਟਰੋਲ ਅਤੇ ਡੀਜ਼ਲ ਤੋਂ ਬਾਅਦ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕਰਕੇ ਮੋਦੀ ਵਲੋਂ ਚੰਗੇ ਦਿਨਾਂ ਦੀ ਜਗ੍ਹਾ ‘ਤੇ ਦਿਖਾਏ ਗਏ ਸੁਪਨਿਆਂ ਦੇ ਰੂਪ ਵਿਚ ਮਾੜੇ ਦਿਨਾਂ ਦੀ ਸੌਗਾਤ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰ ਵਿਚ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਾਂ ਕਿਸੇ ਮਜਬੂਰਵਸ ਜਦੋਂ ਪੈਟਰੋਲ ਅਤੇ ਡੀਜ਼ਲ 2 ਜਾਂ 3 ਰੁਪਏ ਅਤੇ ਰਸੋਈ ਗੈਸ ਦੇ ਰੇਟ 10 ਰੁਪਏ ਵੱਧਦੇ ਸਨ ਤਾਂ ਭਾਜਪਾ ਦੇ ਕਈ ਆਗੂ ਸੜਕਾਂ ‘ਤੇ ਉਤਰ ਕੇ ਨਾਅਰੇ ਲਾ ਕੇ ਵਾਹੋਵਾਹੀ ਖੱਟਦੇ ਸਨ ਅਤੇ ਸਿਲੰਡਰ ਚੁੱਕ ਕੇ ਅਤੇ ਬੈਲ ਗੱਡੀਆਂ ‘ਤੇ ਬੈਠ ਕੇ ਆਪਣੀਆਂ ਅਖਬਾਰਾਂ ਵਿਚ ਫੋਟੋਆਂ ਛਪਵਾ ਕੇ ਵਾਹੋਵਾਹੀ ਖੱਟਦੇ ਸਨ ਪਰ ਅੱਜ ਭਾਜਪਾ ਸਰਕਾਰ ਵਲੋਂ ਆਏ ਦਿਨ ਭਾਰੀ ਭਰਕਮ ਕੀਤੇ ਜਾ ਰਹੇ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਵਿਚ ਵਾਧੇ ਦੇ ਬਾਵਜੂਦ ਵੀ ਕੇਂਦਰ ਵਿਚਲੇ ਮੰਤਰੀ ਅਤੇ ਭਾਜਪਾ ਦੇ ਸਿਰਕੱਢ ਆਗੂ ਸਿਰਫ ਚੁੱਪੀ ਧਾਰ ਕੇ ਭਾਰਤ ਦੀ ਭੋਲੀ ਭਾਲੀ ਜਨਤਾ ਨੂੰ ਬੇਵਕੂਫ ਬਣਾ ਕੇ ਸਿੱਧੇ ਤੌਰ ‘ਤੇ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਦੇਸ਼ ਦੇ ਕੁੱਝ ਉਦਯੋਗਿਕ ਘਰਾਨਿਆਂ ਨੂੰ ਸਿੱਧੇ ਤੌਰ ‘ਤੇ ਫਾਇਦਾ ਪਹੁੰਚਾਉਣ ਲਈ ਭਾਰਤ ਦੀ ਭੋਲੀ ਭਾਲੀ ਜਨਤਾ ਨੂੰ ਲੁੱਟਿਆ ਜਾ ਰਿਹਾ ਹੈ ਜੋ ਕਿ ਸਿੱਧੇ ਤੌਰ ‘ਤੇ ਦੇਸ਼ ਦੀ ਜਨਤਾ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਮਹਿੰਗਾਈ ਦੇ ਦੌਰ ਵਿਚ ਆਮ ਆਦਮੀ ਲਈ ਦੋ ਵਕਤ ਦੀ ਰੋਟੀ ਕਮਾਉਣਾ ਬਹੁਤ ਹੀ ਔਖਾ ਹੋਇਆ ਪਿਆ ਹੈ ਕਿਉਂਕਿ ਦਿਨੋ ਦਿਨ ਵੱਧ ਰਹੀ ਮਹਿੰਗਾਈ ਨੇ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਵਲੋਂ ਜਲਦੀ ਹੀ ਇਸ ਕਮਰ ਤੋੜ ਮਹਿੰਗਾਈ ‘ਤੇ ਕਾਬੂ ਨਾ ਪਾਇਆ ਗਿਆ ਤਾਂ ਉਨ੍ਹਾਂ ਵਲੋਂ ਅਤੇ ਕਾਂਗਰਸ ਪਾਰਟੀ ਵਲੋਂ ਭਾਜਪਾ ਸਰਕਾਰ ਦੇ ਖਿਲਾਫ ਆਉਣ ਵਾਲੇ ਦਿਨਾਂ ਵਿਚ ਧਰਨੇ ਤੇ ਪ੍ਰਦਰਸ਼ਨ ਕੀਤੇ ਜਾਣਗੇ।

Leave a Reply

Your email address will not be published. Required fields are marked *