ਉਤਰੀ ਕੋਰੀਆ ਨੇ ਕੀਤਾ ਚਾਰ ਪ੍ਰਮਾਣੂ ਮਿਜ਼ਾਇਲਾਂ ਦਾ ਪ੍ਰੀਖਣ
ਜਾਪਾਨ, ਦੱਖਣੀ ਕੋਰੀਆ ਤੇ ਅਮਰੀਕਾ ਨੇ ਕੀਤਾ ਸਖਤ ਨਿੰਦਾ
ਸਿਓਲ 6 ਮਾਰਚ (ਏਜੰਸੀਆਂ) ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਨੂੰ ਠੇਂਗਾ ਵਿਖਾਉਂਦਿਆਂ ਉਤਰ ਕੋਰੀਆ ਨੇ ਘੱਟ ਦੂਰੀ ਵਾਲੀਆਂ ਚਾਰ ਪ੍ਰਮਾਣੂ ਮਿਜ਼ਾਇਲਾਂ ਦਾ ਪ੍ਰੀਖਣ ਕਰਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ।
260 ਕਿਲੋਮੀਟਰ ਦੀ ਉਚਾਈ ‘ਤੇ ਜਾਕੇ ਇਕ ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰਕੇ ਇਹ ਮਿਜ਼ਾਇਲਾਂ ਜਾਪਾਨ ਸਾਗਰ ‘ਚ ਜਾ ਕੇ ਡਿੱਗੀ। ਦੱਖਣੀ ਕੋਰੀਆ ਦੀ ਸੈਨਾ ਨੇ ਸਪੱਸ਼ਟ ਕਰ ਦਿੱਤਾ ਕਿ ਮਿਜ਼ਾਇਲਾਂ ਕੌਮਾਂਤਰੀ ਮਹਾਂਦੀਪ ਬਲਾਸਟਿਕ ਮਿਜ਼ਾਇਲਾਂ (ਆਈਸੀਬਐਮ) ਸੀ, ਜੋ ਅਮਰੀਕਾ ਤੱਕ ਮਾਰ ਕਰਨ ‘ਚ ਸਮਰਥ ਹਨ।
ਜਾਪਾਨ ਅਤੇ ਅਮਰੀਕਾ ਦੇ ਕੱਟੜ ਦੁਸ਼ਮਣ ਉਤਰ ਕੋਰੀਆ ਨੇ ਪੰਜ ਹਜ਼ਾਰ ਕਿਲੋਮੀਟਰ ਤੱਕ ਮਾਰ ਕਰਨ ‘ਚ ਸਮਰੱਥ ਬਲਾਸਟਿਕ ਮਿਜ਼ਾਇਲ ਦਾ ਪ੍ਰੀਖਣ ਕੀਤਾ। ਪ੍ਰੀਖਣ ਦੇ ਸਮੇਂ ਇਹ ਮਿਜ਼ਾਇਲਾਂ ਜਾਪਾਨ ਦੀ ਧਰਤੀ ਤੋਂ ਮਹਿਜ਼ 300 ਕਿਲੋਮੀਟਰ ਤੋਂ ਪਹਿਲਾਂ ਸਮੁੰਦਰ ‘ਚ ਜਾ ਕੇ ਡਿੱਗੀਆਂ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਉਤਰ ਕੋਰੀਆ ਤੋਂ ਇਸ ਦੇ ਲਈ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਜਾਰੀ ਪਾਬੰਦੀਆਂ ਦਾ ਵੱਡੀ ਉਲੰਘਣਾ ਹੈ, ਜਦਕਿ ਦੱਖਣੀ ਕੋਰੀਆ ਵੱਲੋਂ ਹਾਂਗ ਨੇ ਕੌਮਾਂਤਰੀ ਬਿਰਾਦਰੀ ਦੇ ਲਈ ਚੁਣੌਤੀ ਕਰਾਰ ਦਿੱਤਾ। ਅਮਰੀਕਾ ਨੇ ਵੀ ਉਤਰ ਕੋਰੀਆ ਦੇ ਮਿਜ਼ਾਇਲ ਪ੍ਰੀਖਣ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਖਤ ਨਿੰਦਾ ਕੀਤੀ ਹੈ।

