ਦੇਸ਼ ਵਿਰੋਧੀ ਤਾਕਤਾਂ ‘ ਤੁਰੰਤ ਕਾਰਵਾਈ ਕਰਨ ਪ੍ਰਧਾਨ ਮੰਤਰੀ ਮੋਦੀ
ਪਟਿਆਲਾ, 6 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਿਛਲੇ ਦਿਨੀ ਦਿੱਲੀ ਦੇ ਜੇ. ਐੱਨ. ਯੂ. ਕੈਂਪਸ ਅਤੇ ਰਾਮਜਸ ਕਾਲਜ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਭਾਰਤ ਦੇਸ਼ ਦੇ ਖਿਲਾਫ ਬੋਲੇ ਗਏ ਅਪਸ਼ਬਦਾਂ ਦੀ ਸ੍ਰੀ ਬ੍ਰਹਾਮਣ ਸਭਾ ਪੰਜਾਬ ਦੇ ਮੀਤ ਪ੍ਰਧਾਨ ਸਚਿਨ ਸ਼ਰਮਾ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਨਾਲ ਹੀ ਉਹਨਾਂ ਨੇ ਇਹਨਾਂ ਕਾਲਜਾ ਵਿੱਚ ਜੰਮੂ ਕਸ਼ਮੀਰ ਦੀ ਅਜਾਦੀ ਦੇ ਸਬੰਧ ਵਿੱਚ ਲਗਾਏ ਗਏ ਪੋਸਟਰਾ ਦੀ ਵੀ ਸਖਤ ਨਿੰਦਾ ਕੀਤੀ ਹੈ।
ਉਹਨਾ ਨੇ ਕਿਹਾ ਕਿ ਅਹਿਜੀਆ ਦੇਸ਼ ਵਿਰੋਧੀ ਤਾਕਤਾਂ ਉੱਪਰ ਬੀ. ਜੀ. ਪੀ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜ਼ੋ ਇਹ ਤਾਕਤਾਂ ਕਿਸੇ ਵੀ ਤਰੀਕੇ ਨਾਲ ਭਾਰਤ ਦਾ ਮਾਹੌਲ ਖਰਾਬ ਨਾ ਕਰ ਸਕਣ। ਉਹਨਾਂ ਅੱਗੇ ਕਿਹਾ ਕਿ ਜ਼ੋ ਲੋਕ ਕਸ਼ਮੀਰ ਦੀ ਅਜਾਦੀ ਦੀ ਮੰਗ ਕਰ ਰਹੇ ਹਨ। ਉਹਨਾਂ ਨੂੰ ਸਿੱਧੇ ਤੌਰ ਤੇ ਵਾਪਿਸ ਚਲੇ ਜਾਣਾ ਚਾਹੀਦਾ ਹੈ, ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਜੰਮੂ ਕਸ਼ਮੀਰ ਵਿਚਲੇ ਕੈਂਪਾਂ ਵਿੱਚ ਜਿੰਦਗੀ ਬਸਰ ਕਰ ਰਹੇ ਹਿੰਦੂ ਬ੍ਰਾਹਮਣਾ ਦੀ ਸਥਿਤੀ ਬਾਰੇ ਵੀ ਜਾਣਕਾਰੀ ਹਾਸਲ ਕਰਨ ਕਿਉਂਕਿ ਇਨ੍ਹਾਂ ਕੈਂਪਾ ਵਿੱਚ ਮੂਲ-ਭੂਤ ਸੁਵਿਧਾਵਾਂ ਦੀ ਬਹੁਤ ਘਾਟ ਹੈ ਅਤੇ ਇਹ ਲੋਕ ਆਪਣੇ ਰਾਜ ਵਿੱਚ ਰਹਿੰਦੇ ਹੋਏ ਵੀ ਸ਼ਰਨਾਰਥੀਆਂ ਵਾਂਗ ਜਿੰਦਗੀ ਜਿਊਣ ਲਈ ਮਜਬੂਰ ਹਨ, ਜਦੋ ਕਿ ਮੋਦੀ ਸਰਕਾਰ ਹੋਂਦ ਵਿੱਚ ਆਈ ਸੀ ਤਾਂ ਉਸ ਨੇ ਜੰਮੂ ਕਸ਼ਮੀਰ ਦੀ ਧਾਰਾ 374 ਨੂੰ ਖਤਮ ਕਰਕੇ ਉੱਥੇ ਅਮਨ ਬਹਾਲ ਕਰਨ ਦੀ ਗੱਲ ਕਹੀ ਸੀ ਪਰ ਅੱਜ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਧਾਰਾ 374 ਨੂੰ ਖਤਮ ਨਹੀਂ ਕੀਤਾ ਗਿਆ ਅਤੇ ਨਾ ਹੀ ਉੱਥੇ ਦੀ ਸਥਿਤੀ ਨੂੰ ਜਾਂਚਿਆ ਪਰਖਿਆ ਗਿਆ। ਉਹਨਾ ਨੇ ਅੱਗੇ ਕਿਹਾ ਬ੍ਰਾਹਮਣ ਸਭਾ ਇਹਨਾਂ ਸਾਰੀਆਂ ਗੱਲਾ ਦਾ ਵਿਰੋਧ ਕਰਦੀ ਹੈ ਅਤੇ ਦੇਸ਼ ਵਿੱਚ ਅਮਨ ਅਤੇ ਬਹਾਲੀ ਦੀ ਅਪੀਲ ਕਰਦੀ ਹੈ। ਇਸ ਮੌਕੇ ਡਾ. ਦੀਪਕ ਘਈ, ਰਿਸ਼ੀ ਭਾਰਦਵਾਜ, ਲਵਨ ਸ਼ਰਮਾ, ਮਨੀ ਵਰਮਾ ਆਦਿ ਹਾਜਰ ਸਨ।

