ਪਟਿਆਲਾ

ਰਿਆਤ ਬਾਹਰਾ ਕੈਂਪਸ : ਏ.ਆਈ.ਸੀ.ਟੀ.ਈ. ਵੱਲੋਂ ਮਾਨਤਾ ਮਿਲੀ

ਪਟਿਆਲਾ, 6 ਮਾਰਚ (ਮਧੂਸਾਰ ਬਿਊਰੋ)
ਰਿਆਤ ਬਾਹਰਾ ਗਰੁੱਪ ਦਾ ਪਟਿਆਲਾ ਕੈਂਪਸ, ਮਾਲਵਾ ਖੇਤਰ ਦਾ ਪਹਿਲਾ ਅਜਿਹਾ ਇੰਸਟਚਿਯੂਟ ਹਨ, ਜਿਸਨੂੰ ਆਲ ਇੰਡੀਆ ਕੌਂਸਲ ਆਫ ਟੈਕਨੀਕਲ ਐਜੁਕੇਸ਼ਨ (ਏ.ਆਈ.ਸੀ.ਟੀ.ਈ.) ਵੱਲੋਂ ਮਾਨਤਾ ਮਿਲੀ ਹੈ।

ਇੰਸਟੀਚਿਯੂਟ ਨੂੰ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਵੋਕੇਸ਼ਨਲ ਐਜੁਕੇਸ਼ਨਲ ਕਵਾਲੀਫਿਕੇਸ਼ਨ ਫਰੇਮਵਰਕ (ਐਨ.ਵੀ.ਈ.ਕਿਉ.ਐਫ) ਪ੍ਰੋਗਰਾਮ ਦੇ ਆਯੋਜਨ ਦੀ ਮਾਨਤਾ ਵੀ ਮਿਲੀ ਹੈ। ਇਹ ਪ੍ਰੋਗਰਾਮ ਏ.ਆਈ.ਸੀ.ਟੀ.ਈ. ਅਤੇ ਪੰਜਾਬ ਸਟੇਟ ਟੈਕਨੀਕਲ ਐਜੁਕੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਕਰਵਾਇਆ ਜਾਵੇਗਾ।
ਹਾਲ ਹੀ ਵਿਚ ਮਿਨਿਸਟਰੀ ਆਫ ਹਿਉਮਨ ਰਿਸੋਰਸ ਐਂਡ ਡਿਵੈਲਪਮੈਂਟ (ਐਮ.ਐਚ.ਆਰ.ਡੀ.) ਨੇ ਦੇਸ਼ ਭਰ ਵਿਚ ਐਨ.ਵੀ.ਈ.ਕਿਉ,ਐਫ ਯੋਜਨਾ ਸ਼ੁਰੂ ਕੀਤੀ ਹੈ, ਜੋ ਕਿ ਸਾਲਾਨਾ 50 ਲੱਖ ਡਿਪਲੋਮਾ ਅਤੇ ਡਿਗਰੀ ਧਾਰਕਾਂ ਨੂੰ, ਉਦਯੋਗ ਜਗਤ ਨੂੰ ਪ੍ਰਦਾਨ ਕਰੇਗਾ। ਇਹ ਯੋਜਨਾ ਏ.ਆਈ.ਸੀ.ਟੀ.ਈ. ਵੱਲੋਂ ਪ੍ਰਚਾਰਿਤ ਕੀਤੀ ਜਾ ਰਹੀ ਹੈ ਅਤੇ ਇਸਨੂੰ ਯੁ.ਜੀ.ਸੀ., ਸੀ.ਬੀ.ਐਸ.ਈ. ਅਤੇ ਏ.ਆਈ.ਸੀ.ਟੀ.ਈ. ਪ੍ਰਮਾਣਿਤ ਸੰਸਥਾਵਾਂ ਵਿਚ ਲਾਗੂ ਕੀਤਾ ਜਾਵੇਗਾ।
ਇਸਦੇ ਤਹਿਤ ਆਈ.ਟੀ. ਮੋਬਾਇਲ ਕਮਿਯੂਨਿਕੇਸ਼ਨ, ਰਿਟੇਲ ਬੈਕਿੰਗ ਐਂਡ ਫਾਈਨਾਂਸ ਵਰਗੇ ਕੋਰਸਿਜ ਦੇ ਲਈ ਦਾਖਿਲੇ ਕੀਤੇ ਜਾ ਰਹੇ ਹਨ। ਇਸ ਦਾਖਿਲੇ ਵਿਚ ਉਮਰ ਦੀ ਕੋਈ ਸੀਮਾ ਨਹੀਂ ਹੈ। ਇਸ ਯੋਜਨਾ ਦੇ ਜਰੀਏ ਰੋਜਗਾਰ ਦੇ ਮੌਕਿਆਂ ਦੀ ਰਚਨਾ ਕੀਤੀ ਜਾ ਰਹੀ ਹੈ। ਦਸਵੀਂ ਪਾਸ ਵਿਅਕਤੀ ਚਾਹੇ ਉਹ ਕਿਸੇ ਵੀ ਉਮਰ ਦਾ ਅਤੇ ਕਿਸੇ ਵੀ ਵਿਸ਼ੇ ਵਿਸ਼ੇਸ਼ ਤੋਂ ਪਾਸ ਹੋਇਆ ਹੋਵੇ, ਉਸਨੂੰ ਇਸ ਕੋਰਸ ਵਿਚ ਦਾਖਿਲਾ ਮਿਲੇਗਾ। ਇੱਥੇ ਤੱਕ ਕਿ ਕੰਮਕਾਜੀ ਲੋਕ ਵੀ ਆਪਣੇ ਤਕਨੀਕੀ ਕੌਸ਼ਲ ਨੂੰ ਵੱਧਾਉਣ ਦੇ ਲਈ ਇਸ ਕੋਰਸ ਵਿਚ ਦਾਖਿਲਾ ਲੈ ਸਕਦੇ ਹਨ।
ਕੈਂਪਸ ਡਾਇਰੈਕਟਰ ਡਾ. ਪਿਯੁਸ਼ ਵਰਮਾ ਨੇ ਪਟਿਆਲਾ ਕੈਂਪਸ ਵਿਚ ਸਕਿਲ ਡਿਵੈਲਪਮੈਂਟ ਸੈਂਟਰ ਸ਼ੁਰੂ ਕਰਨ ਦੇ ਲਈ ਏ.ਆਈ.ਸੀ.ਟੀ.ਈ. ਅਤ ਪੰਜਾਬ ਸਰਕਾਰ ਨੂੰ ਧੰਨਵਾਦ ਦਿੱਤਾ। ਉਨ੍ਹਾਂ ਕਿਹਾ ਕਿ ਏ.ਆਈ.ਸੀ.ਟੀ.ਈ. ਅਤੇ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕੌਸ਼ਲ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਵਿਦਿਆਰਥੀਆਂ ਨੂੰ ਕਾਫੀ ਮਦਦ ਮਿਲੇਗੀ ਅਤੇ ਵਿਦਿਆਰਥੀ ਆਪਣੇ ਕੌਸ਼ਲ ਨੂੰ ਹੋਰ ਨਵਾਂ ਮੁਕਾਮ ਦੇ ਸਕਣਗੇ।

Leave a Reply

Your email address will not be published. Required fields are marked *