ਪੰਜਾਬ

ਹੋਦ ਚਿੱਲੜ ‘ਚ ਕਤਲ ਕੀਤੇ 32 ਸਿੱਖਾਂ ਦਾ ਮਾਮਲਾ : ਦੋਸ਼ੀ ਪੁਲਿਸ ਵਾਲ਼ਿਆਂ ਤੇ ਕਾਰਵਾਈ ਸ਼ੁਰੂ

ਚੀਫ ਸੈਕਟਰੀ ਹਰਿਆਣਾ ਵਲੋਂ ਡੀ.ਜੀ.ਪੀ. ਹਰਿਆਣਾ ਨੂੰ ਕੀਤੀਆਂ ਹਦਾਇਤਾਂ ਜਾਰੀ ।
ਚੰਡੀਗੜ੍ਹ (ਮਧੂਸਾਰ ਬਿਊਰੋ)
ਨਵੰਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾਗਾਂਧੀ ਦੀ ਮੌਤ ਤੋਂ ਤੁਰੰਤ ਬਾਅਦ ਹੋਦ ਚਿੱਲੜ ਹਰਿਆਣਾ ਵਿੱਚ 32 ਨਿਰਦੋਸ਼ ਸਿੱਖਾਂ ਨੂੰ ਕਤਲ ਕੀਤਾ ਗਿਆ ਸੀ ।

ਦੋਸੀ ਹਰਿਆਣਾ ਰੋਡਵੇਜ ਦੀਆਂ ਬੱਸਾਂ ਵਿੱਚ ਆਏ ਅਤੇ ਉਹਨਾਂ 32 ਨਿਰਦੋਸ਼ ਸਿੱਖਾਂ, ਜਿਸ ਵਿੱਚ 3 ਸਾਲ ਦੇ ਬੱਚੇ ਤੋਂ ਲੈ ਕੇ 70 ਸਾਲ ਦੇ ਬਜੁਰਗ ਸਾਮਿਲ ਸਨ ਨੂੰ ਮਾਰ ਕੇ ਅਤੇ 6 ਨਿਰਦੋਸ਼ ਸਿੱਖਾਂ ਨੂੰ ਗੰਭੀਰ ਜਖਮੀ ਕਰਕੇ ਉਹਨਾਂ ਦਾ ਕੀਮਤੀ ਸਮਾਨ ਲੁੱਟ ਕੇ ਲੈ ਗਏ ਸਨ । ਪੰਜ ਸਾਲ ਲੰਬੇ ਚੱਲੇ ਕੇਸ ਵਿੱਚ ਜਸਟਿਸ ਟੀ.ਪੀ.ਗਰਗ ਅੱਗੇ 168 ਗਵਾਹ ਪੇਸ਼ ਹੋਏ ਅਤੇ ਉਹਨਾਂ ਚਾਰ ਪੁਲਿਸ ਵਾਲ਼ਿਆਂ ਨੂੰ ਦੋਸ਼ੀ ਮੰਨਦਿਆਂ ਕਰੜੀ ਕਾਰਵਾਈ ਕਰਨ ਦੀ ਤਾਕੀਦ ਕੀਤੀ ਸੀ । ਜਿਹਨਾਂ ਵਿਚ ਐਸ.ਪੀ. ਸਤਿੰਦਰ ਕੁਮਾਰ, ਡੀ.ਐਸ.ਪੀ. ਰਾਮ ਭੱਜ, ਐਸ. ਆਈ ਰਾਮ ਕਿਸ਼ੋਰ ਅਤੇ ਹੈਡ ਕਾਂਸਟੇਬਲ ਰਾਮ ਕੁਮਾਰ ਪ੍ਰਮੁੱਖ ਸਨ । ਕਮਿਸ਼ਨ ਦੀ ਰਿਪੋਰਟ ਅਨੁਸਾਰ ਸਰਕਾਰ ਨੇ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਬਜਾਇ ਤਰੱਕੀਆਂ ਦਿੱਤੀਆਂ ਜਿਵੇਂ ਕਿ ਹੈਡ ਕਾਂਸਟੇਬਲ ਰਾਮ ਕੁਮਾਰ ਨੂੰ ਇੰਸਪੈਕਟ ਤੱਕ ਤਰੱਕੀ ਦਿੱਤੀ ਗਈ, ਐਸ. ਆਈ ਰਾਮ ਕਿਸੋਰ ਨੁੰ ਐਸ.ਪੀ. ਤੱਕ ਤਰੱਕੀ ਦਿੱਤੀ ਗਈ , ਡੀ.ਐਸ.ਪੀ. ਰਾਮ ਭੱਜ ਨੂੰ ਐਸ.ਪੀ. ਬਣਾਇਆ ਅਤੇ ਐਸ.ਪੀ. ਸਤਿੰਦਰ ਕੁਮਾਰ ਨੂੰ ਡੀ.ਆਈ.ਜੀ. ਬਣਾਇਆ । ਕਮਿਸ਼ਨ ਦੀ ਰਿਪੋਰਟ ਦੇ ਪੈਜ ਨੰ 131 ਅਨੁਸਾਰ ਸਰਕਾਰ ਨੇ ਵੀ ਇਹਨਾਂ ਅਫਸਰਾਂ ਤੇ ਕਾਰਵਾਈ ਕਰਨ ਦੀ ਬਜਾਇ ਉਹਨਾਂ ਨੁੰ ਤਰੱਕੀਆਂ ਦੇ ਕੇ ਨਿਵਾਜਿਆ । ਕਮਿਸ਼ਨ ਪੇਜ ਨੰ 134 ਤੇ ਲਿਖਦਾ ਹੈ ਕਿ ਡੀ.ਐਸ.ਪੀ. ਰਾਮ ਕਿਸੋਰ ਤੇ ਰਾਮ ਭੱਜ ਦੇ ਖਿਲਾਫ ਕਰੜੀ ਕਾਰਵਾਈ ਹੋਣੀ ਚਾਹੀਦੀ ਹੈ । ਪਰ ਸਰਕਾਰ ਨੇ 30 ਸਾਲ ਦਾ ਹਵਾਲਾ ਦੇ ਕੇ ਕੇਸ ਨੂੰ ਬੰਦ ਕਰਨ ਦੀ ਗੱਲ ਕੀਤੀ ਸੀ ।
ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਤੇ ਭਾਈ ਦਰਸਨ ਸਿੰਘ ਘੋਲ਼ੀਆ ਵਲੋਂ ਹਾਈ ਕੋਰਟ ਦੇ ਸੀਨੀਅਰ ਵਕੀਲ ਪੂਰਨ ਸਿੰਘ ਹੁੰਦਰ ਰਾਂਹੀ ਰਿਪੋਰਟ ਦੇ ਅਧਾਰ ਤੇ 217,218,219,220,221,302,395,436 ਅਤੇ 120ਬੀ ਤਹਿਤ ਕੇਸ ਦਰਜ ਕਰਨ ਲਈ ਗ੍ਰਹਿ ਵਿਭਾਗ ਨੂੰ ਲਿਖਿਆ ਸੀ , ਜਿਸ ਤੇ ਕਾਰਵਾਈ ਕਰਦਿਆਂ ਗ੍ਰਹਿ ਵਿਭਾਗ ਨੇ ਨੇ ਆਪਣੇ ਪੱਤਰ ਨੰ ੩/੧/੨੦੧੧-੧8(3) ਤੇ 28/02/2017 ਨੂੰ ਡੀ.ਜੀ.ਪੀ. ਹਰਿਆਣਾ ਨੂੰ ਕਾਰਵਾਈ ਕਰਨ ਲਈ ਲਿਖਿਆ ਹੈ । ਦੋਹਾਂ ਆਗੂਆਂ ਕਿਹਾ ਕਿ ਗ੍ਰਹਿ ਵਿਭਾਗ ਦੇ ਪੱਤਰ ਤੋਂ ਉਹਨਾਂ ਨੂੰ ਆਸ ਦੀ ਕਿਹਨ ਜਾਗੀ ਹੈ ਅਗਰ ਫਿਰ ਵੀ ਗ੍ਰਹਿ ਵਿਭਾਗ ਕੋਈ ਕਾਰਵਾਈ ਨਹੀਂ ਕਰਦਾ ਤਾਂ ਉਹ ਆਉਂਦੇ ਕੁੱਝ ਦਿਨਾ ਤੱਕ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਰਿੱਟ ਲਗਾਉਣਗੇ । ਜਦੋਂ ਤੱਕ ਦੋਸੀਆਂ ਨੂੰ ਸਜਾ ਨਹੀਂ ਮਿਲ਼ ਜਾਂਦੀ ਉਹ ਕਨੂੰਨੀ ਚਾਰਾਜੋਈ ਰਾਂਹੀ ਦੋਸ਼ੀਆਂ ਨੁੰ ਸਜਾ ਦਿਲਵਾਉਣਗੇ ।

Leave a Reply

Your email address will not be published. Required fields are marked *