ਮੁਅੱਤਲ ਥਾਣਾ ਮੁਖੀ ‘ਤੇ ਨਜਾਇਜ਼ ਕਬਜ਼ੇ ਨੂੰ ਭੂਮੀ ਮਾਫੀਆ ਨਾਲ ਜੋੜਨ ਦਾ ਦੋਸ਼
ਪੁਲਿਸ ਵਿਭਾਗ ਖੁਦ ਪੰਜਾਬ ਸਰਕਾਰ ਦੀ ਜ਼ਮੀਨ ਉਤੇ ਕਾਬਜਕਾਰ : ਧਰਮਪਾਲ
ਉਚ ਅਧਿਕਾਰੀ ਪੜ
ਪਾਤੜਾਂ, 7 ਮਾਰਚ (ਮਧੂਸਾਰ ਬਿਊਰੋ)
ਥਾਣਾ ਮੁਖੀ ਘੱਗਾ ਵੱਲੋਂ ਇੱਕ ਪੰਚਾਇਤੀ ਮਾਮਲੇ ਵਿੱਚ ਥਾਣੇ ਵਿੱਚ ਗਏ ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਪ੍ਰੇਮ ਚੰਦ ਗੁਪਤਾ ਅਤੇ ਸੀਨੀਅਰ ਮੀਤ ਪ੍ਰਧਾਨ ਰਾਮਾ ਗੁਪਤਾ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ ਮਗਰੋਂ ਵਿਭਾਗੀ ਕਾਰਵਾਈ ਦੌਰਾਨ ਮੁਅੱਤਲ ਹੋਏ ਥਾਣਾ ਮੁਖੀ ਵੱਲੋਂ ਉਸਾਰੀ ਵਾਲੀ ਥਾਂ ਉਤੇ ਨਜਾਇਜ਼ ਕਬਜਾ ਦੱਸਦਿਆਂ ਭੂ ਮਾਫ਼ੀਆ ਨਾਲ ਜੋੜਕੇ ਪੁਲੀਸ ਦੇ ਉਚ ਅਧਿਕਾਰੀਆਂ ਨੂੰ ਗੁੰਮਰਾਹ ਕੀਤੇ ਜਾਣ ਦੇ ਦੋਸ਼ ਲਗਾ ਕੇ ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਪੜਤਾਲ ਦਾ ਸਾਹਮਣਾ ਕਰ ਰਹੇ ਅਧਿਕਾਰੀ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸ਼ਹਿਰ ਦੇ ਵਾਰਡ ਨੰਬਰ ਪੰਜ ਦੇ ਵਾਸੀ ਧਰਮਪਾਲ ਨੇ ਪਾਤੜਾਂ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਮਾਲ ਵਿਭਾਗ ਦਾ ਰਿਕਾਰਡ ਦਿਖਾਉਂਦਿਆਂ ਦੱਸਿਆ ਹੈ ਕਿ ਉਸਨੇ ਉਕਤ ਪਲਾਟ ਖਰੀਦ ਕੀਤਾ ਹੋਇਆ ਹੈ ਜਿਸਤੇ ਉਸ ਵੱਲੋਂ ਆਪਣੀ ਇਮਾਰਤ ਦੀ ਉਸਾਰੀ ਕੀਤੀ ਗਈ ਹੈ। ਥਾਣੇ ਵਾਲੀ ਉਕਤ ਜਗ੍ਹਾ ਤੇ ਬਣਾਈ ਗਈ ਇਮਾਰਤ ਪਟਿਆਲਾ ਰਿਆਸਤ ਦੇ ਰਾਜਿਆਂ ਵੱਲੋਂ ਬਣਾਈ ਗਈ ਸੀ ਜੋ ਲੱਗਭੱਗ ਸੋ ਸਾਲ ਤੋਂ ਵੱਧ ਪੁਰਾਣੀ ਹੈ ਪਰ 1961-62 ਵਿੱਚ ਹੋਈ ਮੁਰੱਬੇਬੰਦੀ ਦੌਰਾਨ ਉਕਤ ਜਗ੍ਹਾ ਜਿਥੇ ਪੁਲਿਸ ਥਾਣਾ ਬਣਿਆ ਹੋਇਆ ਸੀ ਅਧੀਨ ਕੁਲ ਰਕਬਾ 29 ਕਨਾਲ ਤਿੰਨ ਮਰਲੇ ਸੀ ਜਿਸਨੂੰ ਮਰੁੱਬੇਬੰਦੀ ਵਿੱਚ ਖਸਰਾ ਨੰਬਰ 244 ਅਲਾਟ ਕੀਤਾ ਗਿਆ ਸੀ ਜਦੋਂਕਿ ਉਸਦਾ ਦੋ ਸੋ ਗਜ਼ ਦਾ ਪਲਾਟ ਖਸਰਾ ਨੰਬਰ 118 ਵਿੱਚ ਹੈ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਦੇ ਲੱਠੇ ਮੁਤਾਬਕ ਥਾਣੇ ਦੇ ਇਕ ਪਾਸੇ ਦੀ ਪਟਿਆਲਾ ਪਾਤੜਾਂ ਰੋਡ ਲੰਘਦੀ ਹੈ ਤੇ ਪਿਛਲੇ ਪਾਸੇ ਪੁਰਾਣੇ ਖੂਹ ਦੇ ਅਲਾਟ ਹੋਏ 26 ਨੰਬਰ ਲਈ ਰਸਤਾ ਹੈ ਤੇ ਥਾਣੇ ਦੇ ਪੁਰਾਣੇ ਗੇਟ ਤੱਕ ਰਸਤਾ ਲੱਗਾ ਹੋਇਆ ਹੈ। ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਜ਼ਮੀਨ ਦੇ ਮਾਲਕਾਂ ਵੱਲੋਂ ਦਿੱਤੀ ਗਈ ਨਿਸ਼ਾਨਦੇਹੀ ਦੀ ਦਰਖਾਸਤ ਉਤੇ 6 ਨਵੰਬਰ 2012 ਨੂੰ ਕੀਤੀ ਗਈ ਨਿਸ਼ਾਨਦੇਹੀ ਦੀ ਕਾਪੀ ਦਿੰਦਿਆਂ ਦੱਸਿਆ ਕਿ ਇਸ ਨਿਸ਼ਾਨਦੇਹੀ ਨੂੰ ਸਹੀ ਮੰਨਦਿਆਂ ਪਿੰਡ ਦੇ ਹੋਰ ਪਤਵੰਤਿਆਂ ਤੋਂ ਇਲਾਵਾ ਉਸ ਸਮੇਂ ਦੇ ਥਾਣਾ ਮੁਖੀ ਘੱਗਾ ਗੁਰਚਰਨ ਸਿੰਘ ਦੇ ਵੀ ਦਸਤਖਤ ਕੀਤੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਰਿਕਾਰਡ ਮੁਤਾਬਿਕ ਉਕਤ ਨੰਬਰਾਂ ਦੀ ਜਮਾਂਬੰਦੀ ਵਿੱਚ ਮਾਲਕੀ ਪੰਜਾਬ ਸਰਕਾਰ ਦੇ ਨਾਂ ਬੋਲਦੀ ਹੈ ਤੇ ਕਬਜਾ ਛੁਡਵਾਉਣ ਦੇ ਦਾਅਵੇ ਕਰਨ ਵਾਲਾ ਪੁਲਿਸ ਵਿਭਾਗ ਖੁਦ ਪੰਜਾਬ ਸਰਕਾਰ ਦੀ ਜ਼ਮੀਨ ਉਤੇ ਕਾਬਜਕਾਰ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ਉਤੇ ਕਾਬਜ ਲੋਕਾਂ ਨੂੰ ਸਮੇਂ ਸਮੇਂ ਉਤੇ ਮਾਲਕੀ ਹੱਕ ਦਿੱਤੇ ਗਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਮੁਅੱਤਲ ਥਾਣਾ ਮੁਖੀ ਸੋਚੀ ਸਮਝੀ ਸ਼ਾਜਿਸ ਤਹਿਤ ਮੀਡੀਆ ਵਿੱਚ ਗਲਤ ਬਿਆਨਬਾਜ਼ੀ ਕਰਕੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਗੁੰਮਰਾਹ ਕਰ ਰਿਹਾ ਹੈ।
ਐਸ. ਐਚ. ਓ. ਨੂੰ ਬਰਖਾਸਤ ਕੀਤਾ ਜਾਵੇ : ਪ੍ਰਨੀਤ ਕੌਰ
ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਦੀ ਵਿਧਾਇਕ ਪ੍ਰਨੀਤ ਕੌਰ ਨੇ ਮੰਗ ਕੀਤੀ ਹੈ ਕਿ ਐਸ. ਐਚ. ਓ. ਰਾਜਵੰਤ ਸਿੰਘ ਨੇ ਗੁੰਡਾਗਰਦੀ ਦੀਆਂ ਸਮੁੱਚੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਲਿਹਾਜਾ ਰਾਜਵੰਤ ਸਿੰਘ ਨੂੰ ਸਸਪੈਂਡ ਕਰਨ ਨਾਲ ਗੱਲ ਨਹੀਂ ਬਣਨੀ, ਉਸ ਨੂੰ ਬਰਖਾਸਤ ਕੀਤਾ ਜਾਵੇ ਕਿਉਂਕਿ ਉਹ ਪੁਲਸ ਦੀ ਨੌਕਰੀ ਦੇ ਲਾਇਕ ਹੀ ਨਹੀਂ ਹੈ। ਉੁਨ੍ਹਾਂ ਕਿਹਾ ਕਿ ਪ੍ਰੇਮ ਗੁਪਤਾ ਨੂੰ ਪਾਤੜਾਂ ਸ਼ਹਿਰ ਦੀ ਜਨਤਾ ਨੇ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਹੈ ਅਤੇ ਵੱਡਾ ਫਤਵਾ ਉਸ ਦੇ ਹੱਕ ਵਿਚ ਦਿੱਤਾ ਸੀ। ਜਨਤਾ ਦੇ ਚੁਣੇ ਹੋਏ ਨੁਮਾਇੰਦੇ ਲੋਕਾਂ ਦੇ ਨਾਲ ਅਕਸਰ ਹੀ ਥਾਣਿਆਂ ਵਿਚ ਜਾਂਦੇ ਹਨ ਜੇਕਰ ਰਾਜਵੰਤ ਸਿੰਘ ਵਰਗੇ ਇੰਸਪੈਕਟਰ ਚੁਣੇ ਗਏ ਨੁਮਾਇੰਦਿਆਂ ਨਾਲ ਅਜਿਹਾ ਸਲੂਕ ਕਰਨਗੇ ਤਾਂ ਆਮ ਲੋਕਾਂ ਦਾ ਥਾਣਿਆਂ ਵਿਚ ਕੀ ਹਾਲ ਹੁੰਦਾ ਹੋਵੇਗਾ, ਇਸ ਬਾਰੇ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ। ਉੁਨ੍ਹਾਂ ਕਿਹਾ ਕਿ ਰਾਜਵੰਤ ਸਿੰਘ ਨੂੰ ਡਿਸਮਿਸ ਕਰਕੇ ਉਸ ‘ਤੇ ਪਰਚਾ ਦਰਜ ਕਰਨਾ ਚਾਹੀਦਾ ਹੈ ਅਤੇ ਜਿਸ ਤਰ੍ਹਾਂ ਦਾ ਵਿਵਹਾਰ ਹੋਰਨਾਂ ਦੋਸ਼ੀਆਂ ਨਾਲ ਹੁੰਦਾ ਹੈ, ਅਜਿਹਾ ਵਿਵਹਾਰ ਰਾਜਵੰਤ ਸਿੰਘ ਨਾਲ ਕੀਤਾ ਜਾਵੇ।

