ਪੰਜਾਬਪਟਿਆਲਾ

ਨਸਲੀ ਭੇਦਭਾਵ ਦਾ ਮਾਮਲਾ : ਕੇਂਦਰ ਅਮਰੀਕਾ ‘ਚ ਸੁਰੱਖਿਅਤ ਭਾਰਤੀ ਦੀ ਸੁਰੱਖਿਆ ਨੌਂ ਲੈ ਕੇ ਦਖਲ ਦੇਵੇ : ਬਾਬਾ ਬਲਬੀਰ ਸਿੰਘ

ਪਟਿਆਲਾ, 7 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ )
ਅਮਰੀਕਾ ‘ਚ ਹੋਏ ਸਿੱਖ ਹਮਲਿਆਂ ‘ਤੇ ਪ੍ਰਤੀਕਿਰਿਆ ਦਿੰਦਿਆਂ 96ਵੇਂ ਕਰੋੜੀ ਚਲਦਾ ਵਹੀਰ ਚੱਕਰ ਬੁੱਢਾ ਦਲ ਦੇ ਮੁਖੀ ਜਥੇਦਾਰ ਬਲਵੀਰ ਸਿੰਘ ਨੇ ਕਿਹਾ ਕਿ ਨਸਲੀ ਹਮਲਿਆਂ ਕਾਰਨ ਉਥੇ ਵਸਦੇ ਭਾਰਤੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

ਇਸ ਮਾਮਲੇ ਤੇ ਉਨ੍ਹਾਂ ਡੂੰਘੀ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਇਸ ਮਾਮਲੇ ਤੇ ਕੇਂਦਰ ਸਰਕਾਰ ਖੁਦ ਨਿੱਜੀ ਤੋਰ ਤੇ ਵਿਦੇਸ਼ਾਂ ‘ਚ ਰਹਿਣ ਵਾਲੇ ਭਾਰਤੀਆਂ ਦੀ ਸੁਰੱਖਿਆ ਪੁਖਤਾ ਕਰਨ ਲਈ ਦਖਲ ਦੇਵੇ। ਬੁੱਢਾ ਦਲ ਮੁਖੀ ਨੇ ਕਿਹਾ ਕਿ ਅਮਰੀਕਾ ਵਿਚ ਭਾਰਤੀ ਸਮਾਜ ਵਿਰੁੱਧ ਵਧ ਰਹੀ ਨਸਲੀ ਹਿੰਸਾ, ਦੇਸ਼ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਦੀ ਰੋਕ ਲਈ ਅਮਰੀਕਾ ਸਰਕਾਰ ਤੇ ਦਬਾਅ ਪਾਉਣ ਲਈ ਭਾਰਤ ਸਰਕਾਰ ਵੱਧ ਤੋਂ ਵੱਧ ਦਬਾਅ ਬਣਾਵੇ।
ਅਜਿਹੀਆਂ ਘਟਨਾਵਾਂ ਅਮਰੀਕਾ ‘ਚ ਮੁੜ ਨਾ ਵਾਪਰਨ ਨੂੰ ਲੈ ਕੇ ਉੱਚ ਪੱਧਰੀ ਗੱਲਬਾਤ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਅਮਰੀਕਾ ‘ਚ ਡੋਨਲਡ ਟਰੰਪ ਪ੍ਰਸ਼ਾਸਨ ਨਾਲ ਉੱਚ ਪੱਧਰ ‘ਤੇ ਗੱਲ ਕਰਨੀ ਚਾਹੀਦੀ ਹੈ, ਤਾਂ ਜੋ ਭਵਿੱਖ ‘ਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬੱਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਭਾਰਤੀ ਜੋ ਬੀਤੇ ਦਹਾਕਿਆਂ ਤੋਂ ਅਮਰੀਕਾ ”ਚ ਵੱਸੇ ਹੋਏ ਹਨ ਅਤੇ ਦੇਸ਼ ਦੀ ਅਰਥ ਵਿਵਸਥਾ ਤੇ ਵਿਕਾਸ ‘ਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ, ਜਿਨ੍ਹਾਂ ਨਾਲ ਕੀਤਾ ਜਾ ਰਿਹਾ ਨਸਲੀ ਭੇਦਭਾਵ ਵਾਲਾ ਵਿਵਹਾਰ ਠੀਕ ਨਹੀਂ ਹੈ।

Leave a Reply

Your email address will not be published. Required fields are marked *