ਦੇਸ਼-ਵਿਦੇਸ਼ਪੰਜਾਬ

ਪੀ ਆਈ ਬੀ ਦੀ ਨਵੀਂ ਬਹੁਭਾਸ਼ਾਈ ਵੈੱਬਸਾਈਟ ਪੰਜਾਬੀ ਸਹਿਤ 14 ਭਾਸ਼ਾਵਾਂ ‘ਚ ਲੋਕਾਂ ਲਈ ਉਪਲੱਬਧ

ਚੰਡੀਗੜ੍ਹ 9 ਮਾਰਚ (ਮਧੂਸਾਰ ਬਿਊਰੋ)
ਪ੍ਰੈੱਸ ਸੂਚਨਾ ਦਫ਼ਤਰ (ਪੀਆਈਬੀ) ਭਾਰਤ ਸਰਕਾਰ ਦੀ ਨਵੀਂ ਬਹੁਭਾਸ਼ਾਈ ਵੈੱਬਸਾਈਟ ਪੰਜਾਬੀ ਸਹਿਤ ਸਮੇਤ 14 ਭਾਸ਼ਾਵਾਂ ਵਿੱਚ ਮੀਡੀਆ ਅਤੇ ਆਮ ਲੋਕਾਂ ਲਈ ਉਪਲੱਬਧ ਹੋ ਗਈ ਹੈ।

ਨਵੀਂ ਵੈੱਬਸਾਈਟ ਦਾ ਵੈੱਬ ਅਡਰੈੱਸ http://www.pibregional.nic.in/ ਹੈ।ਇਹ ਵੈੱਬਸਾਈਟ ਹਾਲੇ ਟੈਸਟਿੰਗ ਫੇਜ਼ ਵਿੱਚ ਹੈ ਅਤੇ ਮੀਡੀਆ ਦੇ ਲੋਕ ਅਤੇ ਆਮ ਜਨਤਾ ਇਸ ਨੂੰ ਮੋਬਾਈਲ ਐਪ ਦੇ ਜ਼ਰੀੲ ਅੰਡਰਾਈਡ ਅਤੇ ਆਈਓਐੱਸ ਵਰਜਨ `ਤੇ ਭਾਰਤ ਸਰਕਾਰ ਦੇ ਪ੍ਰੈੱਸ ਰਿਲੀਜ਼ਾਂ, ਫੋਟੋਆਂ, ਭਾਸ਼ਣ, ਵੀਡੀਓ, ਮੰਤਰੀ ਮੰਡਲ ਦੇ ਫੈਸਲੇ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ, ਜੋ ਕਿ ਪੀਆਈਬੀ ਮੁੱਖ ਦਫ਼ਤਰ ਨਵੀਂ ਦਿੱਲੀ ਅਤੇ ਦੇਸ਼ ਭਰ ਦੇ ਪੀਆਈਬੀ ਦੇ ਖੇਤਰੀ ਦਫ਼ਤਰਾਂ ਵੱਲੋਂ ਜਾਰੀ ਕੀਤੇ ਜਾਂਦੇ ਹਨ। ਪੀਆਈਬੀ ਦੇ ਖੇਤਰੀ ਦਫ਼ਤਰ ਮੁੰਬਈ,ਹੈਦਰਾਬਾਦ,ਚੇੱਨਈ,ਚੰਡੀਗੜ੍ਹ,ਇੰਫਾਲ,ਕੋਲਕਾਤਾ,ਬੰਗਲੁਰੂ,ਭੁਵਨੇਸ਼ਵਰ,ਅਹਿਮਦਾਬਾਦ,ਗੁਹਾਟੀ ਅਤੇ ਤਿਰੂਵਨੰਤਪੁਰਮ ਵਿੱਚ ਸਥਿਤ ਹਨ। “ Press 9nformation 2ureau “ ਨਾਮੀ ਅੰਡਰਾਈਡ ਐਪ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਜਦਕਿ ਆਈਓਐੱਸ ਵਰਜਨ ਜੋ ਕਿ ਨਿਰਮਾਣ ਅਧੀਨ ਹੈ, ਜਲਦੀ ਹੀ ਐਪਲ ਸਟੋਰ ਤੋਂ ਡਾਊਨਲੋਡ ਕਰਨ ਲਈ ਉਪਲੱਬਧ ਹੋਵੇਗਾ।
ਨਵੀਂ ਪੀਆਈਬੀ ਵੈੱਬਸਾਈਟ ਪੰਜਾਬੀ ਸਹਿਤ 14 ਭਾਸ਼ਾਵਾਂ ਵਿੱਚ ਉਪਲੱਬਧ ਹੈ, ਜਿਨ੍ਹਾਂ ਵਿੱਚ ਹਿੰਦੀ, ਅੰਗਰੇਜ਼ੀ, ਉਰਦੂ, ਅਸਾਮੀ,ਬੰਗਾਲੀ,ਗੁਜਰਾਤੀ,ਕੰਨੜ,ਮਲਿਆਅਮ,ਮਣੀਪੁਰੀ,ਮਰਾਠੀ,ਉੜੀਆ,ਤਮਿਲ ਅਤੇ ਤੇਲੁਗੂ ਸ਼ਾਮਲ ਹਨ।ਪੰਜਾਬੀ ਭਾਸ਼ਾ ਦੀ ਸਾਈਟ ਖੋਲ੍ਹਣ ਲਈ ਪੀਆਈਬੀ ਚੰਡੀਗੜ੍ਹ ਦੇ ਮੁੱਖ ਪੰਨੇ `ਤੇ ਮੀਨੂ ਬਾਰ `ਤੇ ਕਲਿੱਕ ਕਰਨਾ ਹੋਵੇਗਾ ਅਤੇ ਫਿਰ ਪੰਜਾਬੀ ਭਾਸ਼ਾ `ਤੇ ਕਲਿੱਕ ਕਰਨਾ ਹੋਵੇਗਾ। ਇਸੇ ਤਰ੍ਹਾਂ ਉਪਰੋਕਤ ਰਾਸ਼ਟਰੀ/ਖੇਤਰੀ ਭਾਸ਼ਾਵਾਂ ਦੀ ਸਾਈਟ ਨੂੰ ਵੀ ਖੋਲ੍ਹਿਆ ਜਾ ਸਕਦਾ ਹੈ।

Leave a Reply

Your email address will not be published. Required fields are marked *