ਪੰਜਾਬਪਟਿਆਲਾ

ਨੌਜਵਾਨਾਂ ਨੂੰ ਸਵਾਮੀ ਵਿਵੇਕਾਨੰਦ ਅਤੇ ਭਗਤ ਸਿੰਘ ਦੇ ਸੁਪਨਿਆਂ ਲਈ ਕੰਮ ਕਰਨ ਦੀ ਲੋੜ : ਐਸ.ਪੀ. ਓਬਰਾਏ

ਰਾਸ਼ਟਰੀ ਯੁਵਕ ਸਪਤਾਹ ਦਾ ਖੂਨਦਾਨ ਕੈਂਪ ਨਾਲ ਅਗਾਜ਼
ਪਟਿਆਲਾ 9 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਯੁਵਕ ਸੇਵਾਵਾਂ ਵਿਭਾਗ ਪਟਿਆਲਾ ਵੱਲੋਂ ਰਾਸ਼ਟਰੀ ਯੁਵਕ ਸਪਤਾਹ ਦਾ ਅਗਾਜ਼ ਖੂਨਦਾਨ ਕੈਂਪ ਲਗਾ ਕੇ ਕੀਤਾ ਗਿਆ।

ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ ਸਹਾਇਕ ਡਾਇਰੈਕਟਰ ਸ.ਦਵਿੰਦਰ ਸਿੰਘ ਲੋਟੇ ਦੇ ਨਿਰਦੇਸ਼ਨਾਂ ਵਿੱਚ ਹੋਏ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ੍ਰੀ ਸੰਦੀਪ ਰਿਸ਼ੀ , ਵਧੀਕ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਐੱਸ.ਪੀ.ਸਿੰਘ ਉਬਰਾਏ ਮੈਨਿਜਿੰਗ ਟਰੱਸਟੀ ਸਰਬੱਤ ਦਾ ਭਲਾ ਟਰੱਸਟ ਸ਼ਾਮਿਲ ਹੋਏ। ਇਸ ਪ੍ਰੋਗਰਾਮ ਦੌਰਾਨ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ, ਭਾਸ਼ਣ ਪ੍ਰਤੀਯੋਗਤਾ ਅਤੇ ਪੋਸਟਰ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੇ ਕਨਵੀਨਰ ਪ੍ਰੋ: ਗੁਰਬਖਸੀਸ਼ ਸਿੰਘ, ਪ੍ਰੋਗਰਾਮ ਅਫਸਰ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ 250 ਲੜਕੇ ਲੜਕੀਆਂ ਨੇ ਭਾਗ ਲਿਆ।
ਇਸ ਮੌਕੇ ਬੋਲਦਿਆਂ ਸ੍ਰੀ ਸੰਦੀਪ ਸਿੰਘ ਰਿਸ਼ੀ ਨੇ ਦੱਸਿਆ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਉੱਨਤੀ ਦਾ ਪ੍ਰਤੀਕ ਹੁੰਦੇ ਹਨ ਅਤੇ ਅੱਜ ਦੇ ਕੈਂਪ ਵਿੱਚ ਲੜਕੀਆਂ ਦੀ ਵਧੇਰੇ ਗਿਣਤੀ ਮਾਈ ਭਾਗੋ ਦੇ ਵਾਰਿਸਾਂ ਦੀ ਤਰਜਮਾਨੀ ਕਰਦੀ ਹੈ। ਐੱਸ.ਪੀ. ਸਿੰਘ ਉਬਰਾਏ ਨੇ ਰਾਸ਼ਟਰੀ ਸੇਵਾ ਯੋਜਨਾ ਦੇ ਇਸ ਉਦਮ ਲਈ ਸਮੂਹ ਵਲੰਟੀਅਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਨੌਜਵਾਨਾਂ ਨੂੰ ਸਵਾਮੀ ਵਿਵੇਕਾਨੰਦ ਜੀ ਅਤੇ ਭਗਤ ਸਿੰਘ ਜੀ ਦੇ ਸੁਪਨਿਆਂ ਦੇ ਭਾਰਤ ਲਈ ਕੰਮ ਕਰਨ ਦੀ ਲੋੜ ਹੈ।
ਇਸ ਪ੍ਰੋਗਰਾਮ ਦੌਰਾਨ ਸਰਕਾਰੀ ਬਹੁਤਕਨੀਕੀ ਕਾਲਜ (ਲ) ਦੀ ਖੁਸ਼ਬੂ ਨੇ ਭਾਸ਼ਣ ਵਿੱਚ ਪਹਿਲਾਂ ਸਥਾਨ ਅਤੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਕਰਹਾਲੀ ਸਾਹਿਬ ਦੀ ਗੁਰਕੰਵਲ ਨੇ ਦੂਸਰਾ ਸਥਾਨ ਹਾਸਿਲ ਕੀਤਾ। ਪੋਸਟਰ ਮੁਕਾਬਲੇ ਵਿੱਚ ਨੀਤੂ ਸ਼ਰਮਾ ਨੇ ਕਾਲਜਾਂ ਦੇ ਮੁਕਾਬਲਿਆਂ ਅਤੇ ਕੋਮਲਪ੍ਰੀਤ ਕੌਰ ਅਤੇ ਬਾਨੀਪ੍ਰੀਤ ਕੌਰ ਗੁਰੂ ਨਾਲ ਫਾਊਂਡੇਸ਼ਨ ਸਕੂਲ ਨੇ ਦੂਜਾ ਸਥਾਨ ਹਾਸਿਕ ਕੀਤਾ।
ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਡਾ:ਸਵਿੰਦਰ ਸਿੰਘ ਰੇਖੀ, ਪ੍ਰੋ: ਬਲਜੀਤ ਸਿੰਘ, ਪ੍ਰੋ: ਨਰਿੰਦਰ ਢੀਂਡਸਾ, ਮੈਡਮ ਰਸਮੀ ਸ਼ਰਮਾ, ਸ੍ਰ.ਜਗਦੀਪ ਸਿੰਘ ਜ਼ੋਸੀ,ਮੈਡਮ ਲਖਵੀਰ ਕੌਰ, ਮੈਡਮ ਮਨਦੀਪ ਕੌਰ, ਸ੍ਰ: ਪ੍ਰਗਟ ਸਿੰਘ ਦਾ ਅਹਿਮ ਯੋਗਦਾਨ ਰਿਹਾ। ਇਸ ਪ੍ਰੋਗਰਾਮ ਦੌਰਾਨ ਮੈਡਮ ਅਮਨਦੀਪ ਕੌਰ, ਡਾ: ਸਵਿੰਦਰ ਸਿੰਘ ਰੇਖੀ ਅਤੇ ਪ੍ਰੋ: ਗੁਰਮੀਤ ਸਿੰਘ ਮੀਤ ਨੇ ਜੱਜ ਦੀ ਭੂਮਿਕਾ ਨਿਭਾਈ।

Leave a Reply

Your email address will not be published. Required fields are marked *