ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚੋਂ ਇੱਕ ਬੂੰਦ ਪਾਣੀ ਬਾਹਰ ਨਹੀਂ ਜਾਣ ਦੇਵੇਗਾ-ਪ੍ਰੋ ਚੰਦੂਮਾਜਰਾ
ਬਨੂੜ, 8 ਮਾਰਚ (ਅਵਤਾਰ ਸਿੰਘ)
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਂਸਦ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਹੈ ਕਿ ਪੰਜਾਬ ਵਿੱਚੋਂ ਇੱਕ ਵੀ ਬੂੰਦ ਪਾਣੀ ਬਾਹਿਰ ਨਹੀਂ ਜਾਣ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਨਹਿਰ ਦੀ ਉਸਾਰੀ ਸਬੰਧੀ ਦਿੱਤੇ ਨਿਰਦੇਸ਼ ਅਫ਼ਸੋਸਨਾਕ ਹਨ। ਜਦੋਂ ਪੰਜਾਬ ਵਿੱਚ ਵਾਧੂ ਪਾਣੀ ਹੀ ਨਹੀਂ ਹੈ ਫ਼ਿਰ ਨਹਿਰ ਦੀ ਕੋਈ ਲੋੜ ਹੀ ਨਹੀਂ ਹੈ। ਉਹ ਅੱਜ ਦੁਪਹਿਰੇ ਨਜ਼ਦੀਕੀ ਪਿੰਡ ਤੰਗੌਰੀ ਵਿਖੇ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।
ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਐਸਵਾਈਐਲ ਤਕਨੀਕੀ ਤੌਰ ਤੇ ਉਸਾਰੀ ਹੀ ਨਹੀਂ ਜਾ ਸਕਦੀ। ਕਿਸਾਨਾਂ ਦੀ ਜ਼ਮੀਨਾਂ ਉਨ੍ਹਾਂ ਨੂੰ ਵਾਪਿਸ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਅਦਾਲਤੀ ਫ਼ੈਸਲਾ ਜੋ ਮਰਜ਼ੀ ਆਈ ਜਾਵੇ ਪਰ ਉਹ ਸਪੱਸ਼ਟ ਕਰਦੇ ਹਨ ਕਿ ਅਕਾਲੀ ਦਲ ਕਿਸੇ ਵੀ ਕੀਮਤ ਉੱਤੇ ਨਹਿਰ ਦੀ ਉਸਾਰੀ ਨਹੀਂ ਹੋਣ ਦੇਵੇਗਾ।
ਇਸ ਮੌਕੇ ਉਨ੍ਹਾਂ ਵੱਖ ਵੱਖ ਪ੍ਰਸ਼ਨਾਂ ਦੇ ਉੱਤਰ ਵਿੱਚ ਦਾਅਵਾ ਕੀਤਾ ਕਿ ਪੰਜਾਬ ਚੋਣਾਂ ਦੇ ਨਤੀਜੇ ਐਨ ਦਿੱਲੀ ਗੁਰਦੁਆਰਾ ਕਮੇਟੀ ਵਰਗੇ ਹੋਣਗੇ ਤੇ ਗਠਜੋੜ ਤੀਜੀ ਵਾਰ ਹੂੰਝਾ ਫ਼ੇਰੂ ਜਿੱਤ ਹਾਸਿਲ ਕਰੇਗਾ।

