ਪੰਜਾਬ

ਪੰਜਾਬ ‘ਚ ਕਾਂਗਰਸ ਦੀ ਜਿੱਤ ‘ਤੇ ਮੋਦੀ ਨੇ ਕੈਪਟਨ ਅਮਰਿੰਦਰ ਨੂੰ ਫੋਨ ‘ਤੇ ਦਿੱਤੀ ਵਧਾਈ

ਚੰਡੀਗੜ੍ਹ, 11 ਮਾਰਚ (ਮਧੂਸਾਰ ਬਿਊਰੋ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਫੋਨ ਕਰਕੇ ਸੂਬਾ ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਦੀ ਪਾਰਟੀ ਦੀ ਭਾਰੀ ਜਿੱਤ ਉਪਰ ਵਧਾਈ ਦਿੱਤੀ ਹੈ।

ਇਸ ਲੜੀ ਹੇਠ, ਮੋਦੀ ਨੇ ਕੈਪਟਨ ਅਮਰਿੰਦਰ ਨੂੰ ਟੈਲੀਫੋਨ ਕਰਕੇ ਆਪਣਾ ਸਨਮਾਨ ਪ੍ਰਗਟਾਇਆ ਹੈ ਅਤੇ ਪੰਜਾਬ ਦੇ ਵਿਕਾਸ ਵਾਸਤੇ ਉਨ੍ਹਾਂ ਦੀ ਸਰਕਾਰ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਸੂਬਾ ਕਾਂਗਰਸ ਪ੍ਰਧਾਨ, ਜਿਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਨੇ ਸੂਬੇ ਅੰਦਰ ਸ਼ਾਨਦਾਰ ਜਿੱਤ ਦਰਜ਼ ਕੀਤੀ ਹੈ, ਨੂੰ ਕਿਹਾ ਕਿ ਕੇਂਦਰ ਸਰਕਾਰ ਇਹ ਪੁਖਤਾ ਕਰਨ ਵਾਸਤੇ ਪੂਰੀ ਕੋਸ਼ਿਸ਼ ਕਰੇਗੀ ਕਿ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਪੰਜਾਬ ਦਾ ਵਿਕਾਸ ਦਾ ਏਜੰਡਾ ਪੱਟੜੀ ‘ਤੇ ਚੱਲੇ ਤੇ ਸੂਬਾ ਤਰੱਕੀ ਦੀ ਦਿਸ਼ਾ ‘ਚ ਅੱਗੇ ਵੱਧੇ।
ਇਸ ਤੋਂ ਪਹਿਲਾਂ, ਭਾਰੀ ਜਿੱਤ ਦਰਜ਼ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ‘ਚ, ਕੈਪਟਨ ਅਮਰਿੰਦਰ ਨੇ ਉਮੀਦ ਪ੍ਰਗਟਾਈ ਸੀ ਕਿ ਪੰਜਾਬ ‘ਚ ਅਤਿ ਜ਼ਰੂਰੀ ਵਿਕਾਸ ਕਰਨ ਵਾਸਤੇ ਮੋਦੀ ਸਰਕਾਰ, ਸੂਬਾ ਸਰਕਾਰ ਨਾਲ ਮਿੱਲ ਕੇ ਕੰਮ ਕਰੇਗੀ।

Leave a Reply

Your email address will not be published. Required fields are marked *