ਕੈਪਟਨ ਵੱਲੋਂ ਪੰਜਾਬੀਆਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਾਂਗੇ : ਪ੍ਰਨੀਤ ਕੌਰ
ਪਟਿਆਲਾ (ਕੰਵਰ ਬੇਦੀ)
ਕਾਂਗਰਸ ਪਾਰਟੀ ਨੂੰ ਮਿਲੀ ਇਤਿਹਾਸਕ ਜਿੱਤ ਤੋਂ ਬਾਅਦ ਸਵੇਰ ਤੋਂ ਹੀ ਸ਼ਾਹੀ ਮਹਿਲ ‘ਚ ਪਟਿਆਲਵੀਆਂ ਵੱਡੀ ਗਿਣਤੀ ‘ਚ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਮੌਕੇ ਕਾਂਗਰਸੀ ਆਗੂਆਂ, ਵਰਕਰਾਂ ‘ਚ ਜਿੱਤ ਦੀ ਵੱਖਰੀ ਹੀ ਖੁਸ਼ੀ ਝਲਕਦੀ ਵਿਖਾਈ ਦਿੱਤੀ।
ਸ਼ਾਹੀ ਮਹਿਲ ‘ਚ ਮਹਾਰਾਣੀ ਪ੍ਰਨੀਤ ਕੌਰ ਨੇ ਸਾਰਿਆਂ ਨੂੰ ਵਧਾਈਆਂ ਲੈਂਦਿਆਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਕਿ ਪੰਜਾਬ ਦੇ ਲੋਕਾਂ ਨੇ ਸਪੱਸ਼ਟ ਬਹੁਮਤ ਦੇ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਜਨਮ ਦਿਨ ਦਾ ਬੇਹਤਰੀਨ ਤੋਹਫ਼ਾ ਦਿੱਤਾ, ਜਿਸ ਇਤਿਹਾਸਕ ਰਹੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਜੋ ਇਕ ਇਕ ਵਾਅਦਾ ਕੀਤਾ ਉਸ ਨੂੰ ਪੂਰਾ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਨੇ ਪਟਿਆਲਾ ਨਿਵਾਸੀਆਂ ਦਾ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ। ਮਹਿਲ ‘ਚ ਵਧਾਈ ਕਬੂਲਣ ਵਾਲਿਆਂ ‘ਚ ਬੀਬਾ ਜੈਇੰਦਰ ਕੌਰ ਨੇ ਸਾਰਿਆਂ ਨਾਲ ਖੁਸ਼ੀ ਸਾਂਝੀ ਅਤੇ ਪਟਿਆਲਵੀਆਂ ਦਾ ਪਿਆਰ ਕਬੂਲਿਆ।

