ਪਟਿਆਲਵੀ ਬਾਗੋ-ਬਾਗ : ਕਾਂਗਰਸੀਆਂ ਆਗੂਆਂ ਤੇ ਵਰਕਰਾਂ ਨੇ ਪਾਏ ਭੰਗੜੇ, ਵੰਡੇ ਲੱਡੂ
ਕਾਂਗਰਸੀ ਵਰਕਰਾਂ ਨੇ ਜਿੱਤ ਦੀ ਹੋਲੀ ਖੇਡੀ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਸੂਬੇ ਭਰ ‘ਚ ਕਾਂਗਰਸ ਨੂੰ ਸਪੱਸ਼ਟ ਬਹੁਮਤ ਆਉਣ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸ਼ਾਨਦਾਰ ਆਉਣ ‘ਤੇ ਪਟਿਆਲਵੀਆਂ ਬਾਗੋ ਬਾਗ ਨਜ਼ਰ ਆਏ। ਇਸ ਮੌਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਵੱਖ-ਵੱਖ ਥਾਵਾਂ ‘ਤੇ ਢੋਲ ਦੀ ਥਾਪ ‘ਤੇ ਭੰਗੜੇ ਪਾਏ ਅਤੇ ਇਕ ਦੂਜੇ ਨੂੰ ਲੱਡੂ ਖੁਆ ਕੇ ਮੂੰਹ ਮਿਠਾ ਕਰਵਾਇਆ।
ਇਸ ਮੌਕੇ ਕਾਂਗਰਸੀ ਵਰਕਰਾਂ ਨੇ ਜਿੱਤ ਦੀ ਹੋਲੀ ਵੀ ਖੇਡੀ। ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਕਾਂਗਰਸੀ ਚਾਹੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਲਿਆਉਣ ਦਾ ਨਾਅਰੇਬਾਜ਼ੀ ਕਰਦੇ ਰਹੇ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਵਲੋਂ ਵੱਡੀ ਜਿੱਤ ਪ੍ਰਾਪਤ ਕੀਤੇ ਜਾਣ ਨਾਲ ਜਿੱਥੇ ਸਮੁਚੇ ਪੰਜਾਬ ‘ਚ ਖੁਸ਼ੀ ਦੀ ਲਹਿਰ ਹੈ, ਉਥੇ ਹੀ ਪਟਿਆਲਵੀਆਂ ਵਲੋਂ ਉਨ੍ਹਾਂ ਦੀ ਜਿੱਤ ਦੀ ਵੱਡੀ ਖੁਸ਼ੀ ਮਨਾਈ ਜਾ ਰਹੀ ਹੈ। ਸ਼ਹਿਰ ‘ਚ ਥਾਂ-ਥਾਂ ਕਾਂਗਰਸੀਆਂ ਤੇ ਆਮ ਲੋਕਾਂ ਨੇ ਆਤਿਸ਼ਬਾਜੀ ਕੀਤੀ ਤੇ ਲੱਡੂ ਵੰਡੇ ਤੇ ਢੋਲ ‘ਤੇ ਡੱਗੇ ਦੀ ਥਾਪ ‘ਤੇ ਭੰਗੜੇ ਪਾਏ ਗਏ ਇਸ ਤਰ੍ਹਾਂ ਪਟਿਆਲਵੀਆਂ ਦੀ ਖੁਸ਼ੀ ਉਨ੍ਹਾਂ ਦੇ ਚਿਹਰਿਆਂ ਤੋਂ ਝਲਕ ਰਹੀ ਸੀ।
ਸ਼ਾਹੀ ਮਹਿਲ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ, ਜੋ ਮਹਾਰਾਣੀ ਪ੍ਰਨੀਤ ਕੌਰ ਨੂੰ ਵਧਾਈ ਦੇ ਰਹੇ ਸਨ। ਪਟਿਆਲਵੀ ਆਪਣੇ ਆਪ ਨੂੰ ਖ਼ੁਦ ਮੁੱਖ ਮੰਤਰੀ ਬਣਿਆ ਮਹਿਸੂਸ ਕਰ ਰਹੇ ਸਨ। ਕਾਂਗਰਸੀ ਵਰਕਰਾਂ ਨੇ ਸਵੇਰੇ ਤੋਂ ਹੀ ਇਥੇ ਦਸਤਕ ਦੇਣੀ ਸ਼ੁਰੂ ਕਰ ਦਿਤੀ ਸੀ। ਪੰਜਾਬ ‘ਚ ਜਿਵੇਂ ਹੀ ਕਾਂਗਰਸ ਨੂੰ ਸੀਟਾਂ ਆਉਂਦੀਆਂ ਗਈਆਂ ਤਿਉਂ ਤਿਉਂ ਕਾਂਗਰਸੀਆਂ ਬਾਗੋ ਬਾਗ ਨਜ਼ਰ ਆਏ।

