ਪੰਜਾਬ

ਮਾਝੇ ‘ਚ ਕਾਂਗਰਸ ਵਲੋਂ ਹੂਝਾ ਫੇਰ ਜਿੱਤ :25 ਸੀਟਾਂ ਤੋਂ 22 ਤੇ ਕਾਂਗਰਸ

ਅਕਾਲੀ ਦਲ ਨੂੰ ਦੋ, ਭਾਜਪਾ ਨੂੰ ਇਕ ਸੀਟ ਮਿਲੀ
ਅੰਮ੍ਰਿਤਸਰ, 11 ਮਾਰਚ (ਰਾਜਨ ਮਾਨ/ਮਧੂਸਾਰ ਬਿਊਰੋ)
ਮਾਝੇ ‘ਚ ਕਾਂਗਰਸ ਵਲੋਂ ਹੂਝਾ ਫੇਰ ਜਿੱਤ ਪ੍ਰਾਪਤ ਕਰਕੇ 25 ਸੀਟਾਂ ਤੋਂ 22 ਤੇ ਆਪਣਾ ਕਬਜ਼ਾ ਅਜਮਾਇਆ ਗਿਆ ਜਦਕਿ ਅਕਾਲੀ ਦਲ ਦੋ ਅਤੇ ਭਾਜਪਾ ਇਕ ਸੀਟ ਤੇ ਸਿਮਟ ਕੇ ਰਹਿ ਗਏ । ਪੰਜਾਬ ਚ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਆਪ ਦਾ ਖਾਤਾ ਵੀ ਨਾ ਖੁੱਲਾ।

ਹਲਕਾ ਅਜਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਸ੍ਰ ਹਰਪ੍ਰਤਾਪ ਸਿੰਘ 18713 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਇਥੋਂ ਸ੍ਰ ਹਰਪ੍ਰਤਾਪ ਸਿੰਘ ਨੂੰ 61378, ਅਕਾਲੀ ਦਲ ਦੇ ਉਮੀਦਵਾਰ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 42665 ਅਤੇ ਆਪ ਦੇ ਉਮੀਦਵਾਰ ਰਾਜਪ੍ਰੀਤ ਸਿੰਘ ਨੂੰ 12749 ਵੋਟਾਂ ਮਿਲੀਆਂ। ਇਸ ਹਲਕੇ ਵਿੱਚ ਲੋਕਾਂ ਨੇ ਨੋਟਾ ਨੂੰ 641 ਵੋਟਾਂ ਪਈਆਂ।
ਹਲਕਾ ਰਾਜਾਸਾਂਸੀ ਤੋਂ ਕਾਂਗਰਸ ਦੇ ਉਮੀਦਵਾਰ ਸੁਖਬਿੰਦਰ ਸਿੰਘ ਸਰਕਾਰੀਆ 5727 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਇਥੋਂ ਸ੍ਰ ਸੁਖਬਿੰਦਰ ਸਿੰਘ ਸਰਕਾਰੀਆ ਨੂੰ 59628, ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੀਰ ਸਿੰਘ ਲੋਪੋਕੇ ਨੂੰ 53901 ਅਤੇ ਆਪ ਦੇ ਉਮੀਦਵਾਰ ਜਗਜੋਤ ਸਿੰਘ ਢਿਲੋਂ ਨੂੰ 13213 ਵੋਟਾਂ ਮਿਲੀਆਂ। ਇਸ ਹਲਕੇ ਵਿੱਚ ਲੋਕਾਂ ਨੇ ਨੋਟਾ ਨੂੰ 917 ਵੋਟਾਂ ਪਈਆਂ।
ਹਲਕਾ ਜੰਡਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਸਿੰਘ ਡੈਨੀ ਬੁੰਡਾਲਾ 18422 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਨ•ਾਂ ਨੂੰ 53042 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਡਾ: ਦਲਬੀਰ ਸਿੰਘ ਨੂੰ 34620 ਅਤੇ ਆਪ ਦੇ ਉਮੀਦਵਰ ਹਰਭਜਨ ਸਿੰਘ ਈ:ਟੀ:ਓ ਨੂੰ 33912 ਵੋਟਾਂ ਮਿਲੀਆਂ। ਇਸ ਹਲਕੇ ਵਿੱਚ ਲੋਕਾਂ ਨੇ ਨੋਟਾ ਨੂੰ 843 ਵੋਟਾਂ ਪਈਆਂ।
ਹਲਕਾ ਅਟਾਰੀ ਤੋਂ ਕਾਂਗਰਸ ਦੇ ਤਰਸੇਮ ਸਿੰਘ ਡੀ:ਸੀ 10202 ਵੋਟਾਂ ਦੇ ਫਰਕ ਨਾਲ ਜੇਤੂ ਰਹੇ । ਉਨ•ਾਂ ਨੂੰ 55335, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰ ਗੁਲਜਾਰ ਸਿੰਘ ਰਣੀਕੇ ਨੂੰ 45133 ਅਤੇ ਆਪ ਦੇ ਉਮੀਦਵਾਰ ਜਸਵਿੰਦਰ ਸਿੰਘ ਜਹਾਂਗੀਰ ਨੂੰ 22558 ਵੋਟਾਂ ਮਿਲੀਆਂ। ਇਸ ਹਲਕੇ ਵਿੱਚ ਲੋਕਾਂ ਨੇ ਨੋਟਾ ਨੂੰ 900 ਵੋਟਾਂ ਪਈਆਂ।
ਹਲਕਾ ਬਾਬਾ ਬਕਾਲਾ ਤੋਂ ਕਾਂਗਰਸ ਦੇ ਉਮੀਦਵਾਰ ਸੰਤੋਖ ਸਿੰਘ 6587 ਵੋਟਾਂ ਦੇ ਫਰਕ ਨਾਲ ਜੇਤੂ ਐਲਾਨੇ ਗਏ। ਉਨ•ਾਂ ਨੂੰ 45965, ਸ਼੍ਰੋਮਣੀ ਅਕਾਲੀ ਦਲ ਦੇ ਮਲਕੀਤ ਸਿੰਘ ਨੂੰ 38265 ਅਤੇ ਆਪ ਦੇ ਦਲਬੀਰ ਸਿੰਘ ਟੌਂਗ ਨੂੰ 39378 ਵੋਟਾਂ ਮਿਲੀਆਂ। ਇਸ ਹਲਕੇ ਵਿੱਚ ਲੋਕਾਂ ਨੇ ਨੋਟਾ ਨੂੰ 876 ਵੋਟਾਂ ਪਈਆਂ।
ਹਲਕਾ ਅੰਮ੍ਰਿਤਸਰ ਸੈਟਰਲ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਓਮ ਪ੍ਰਕਾਸ਼ ਸੋਨੀ 21116 ਵੱਡੇ ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਨ•ਾਂ ਨੂੰ 51242, ਭਾਜਪਾ ਦੇ ਸ੍ਰੀ ਤਰੁੱਣ ਚੁੱਘ ਨੂੰ 30126, ਅਤੇ ਆਪ ਉਮੀਦਵਾਰ ਸ੍ਰੀ ਅਜੈ ਗੁਪਤਾ ਨੂੰ 7171 ਵੋਟਾਂ ਪ੍ਰਾਪਤ ਹੋਈਆਂ। ਇਸ ਹਲਕੇ ਵਿੱਚ ਲੋਕਾਂ ਨੇ ਨੋਟਾ ਨੂੰ 919 ਵੋਟਾਂ ਪਈਆਂ।

ਹਲਕਾ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ ਸ੍ਰ ਨਵਜੋਤ ਸਿੰਘ ਸਿੱਧੂ ਜਿਲੇ• ਵਿੱਚ ਸਭ ਤੋਂ ਵੱਧ 42809 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਨ•ਾਂ ਨੂੰ 60477, ਭਾਜਪਾ ਦੇ ਰਾਜੇਸ਼ ਕੁਮਾਰ ਹਨੀ ਨੂੰ 17668 ਅਤੇ ਆਪ ਦੇ ਸਰਬਜੋਤ ਸਿੰਘ ਧੰਜਲ ਨੂੰ 14715 ਅਤੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਮੰਨਾ ਨੂੰ 1863 ਵੋਟਾਂ ਮਿਲੀਆਂ। ਇਸ ਹਲਕੇ ਵਿੱਚ ਲੋਕਾਂ ਨੇ ਨੋਟਾ ਨੂੰ 537 ਵੋਟਾਂ ਪਈਆਂ।
ਹਲਕਾ ਅੰਮ੍ਰਿਤਸਰ ਦੱਖਣੀ ਤੋਂ ਕਾਂਗਰਸ ਦੇ ਉਮੀਦਾਵਰ ਸ੍ਰ ਇੰਦਰਬੀਰ ਸਿੰਘ ਬੁਲਾਰੀਆ 22658 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਨ•ਾਂ ਨੂੰ 47581 ਵੋਟਾਂ, ਸ੍ਰੋਮਣੀ ਅਕਾਲੀ ਦੇ ਸ੍ਰ ਗੁਪ੍ਰਤਾਪ ਸਿੰਘ ਟਿੱਕਾ ਨੂੰ 16596, ਆਪ ਦੇ ਇੰਦਰਬੀਰ ਸਿੰਘ ਨਿੱਜਰ ਨੂੰ 24923 ਵੋਟਾਂ ਮਿਲੀਆਂ। ਇਸ ਹਲਕੇ ਵਿੱਚ ਲੋਕਾਂ ਨੇ ਨੋਟਾ ਨੂੰ 723 ਵੋਟਾਂ ਪਈਆਂ।
ਹਲਕਾ ਅੰਮ੍ਰਿਤਸਰ ਪੱਛਮੀ ਤੋਂ ਕਾਂਗਰਸ ਦੇ ਉਮੀਦਵਾਰ ਡਾ: ਰਾਜ ਕੁਮਾਰ ਵੇਰਕਾ 26847 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਨ•ਾਂ ਨੂੰ 52271, ਭਾਜਪਾ ਦੇ ਰਾਕੇਸ਼ ਗਿੱਲ ਨੂੰ 25424, ਆਪ ਦੇ ਉਮੀਦਵਾਰ ਬਲਵਿੰਦਰ ਸਿੰਘ ਸਹੋਤਾ ਨੂੰ 24731 ਵੋਟਾਂ ਪ੍ਰਾਪਤ ਹੋਈਆਂ। ਇਸ ਹਲਕੇ ਵਿੱਚ ਲੋਕਾਂ ਨੇ ਨੋਟਾ ਨੂੰ 810 ਵੋਟਾਂ ਪਈਆਂ।
ਹਲਕਾ ਮਜੀਠਾ ਤੋਂ ਸ਼੍ਰ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰ ਬਿਕਰਮ ਸਿੰਘ ਮਜੀਠੀਆ 22884 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਨ•ਾਂ ਨੂੰ 65803, ਕਾਂਗਰਸ ਦੇ ਸੁਖਜਿੰਦਰ ਰਾਜ ਸਿੰਘ ਲਾਲੀ ਨੂੰ 42919, ਆਪ ਦੇ ਉਮੀਦਵਾਰ ਸ੍ਰ ਹਿੰਮਤ ਸਿੰਘ ਸ਼ੇਰਗਿਲ ਨੂੰ 10252 ਵੋਟਾਂ ਮਿਲੀਆਂ। ਇਸ ਹਲਕੇ ਵਿੱਚ ਲੋਕਾਂ ਨੇ ਨੋਟਾ ਨੂੰ 924 ਵੋਟਾਂ ਪਈਆਂ।
ਇਸੇ ਤਰ੍ਹਾ ਤਰਨਤਾਰਨ ਜ਼ਿਲ੍ਹੇ ਦੇ ਚਾਰੋਂ ਵਿਧਾਨ ਸਭਾ ਹਲਕਿਆਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਰਹੇ ।
ਤਰਨਤਾਰਨ ਤੋਂ 14581, ਖੇਮਕਰਨ ਤੋਂ 19555, ਪੱਟੀ ਤੋਂ 8345 ਤੇ ਖਡੂਰ ਸਾਹਿਬ ਤੋਂ 17037 ਵੋਟਾਂ ਦੇ ਫਰਕ ਨਾਲ ਕਾਂਗਰਸ ਰਹੀ ਜੇਤੂ:
ਤਰਨਤਾਰਨ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕੇ ਤਰਨਤਾਰਨ, ਖੇਮਕਰਨ, ਪੱਟੀ ਅਤੇ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਇੰਜੀਨੀਅਰ ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 21 ਤਰਨਤਾਰਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਧਰਮਬੀਰ ਅਗਨੀਹੋਤਰੀ ਨੇ 14581, 22 ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ. ਸੁਖਪਾਲ ਸਿੰਘ ਭੁਲ੍ਹਰ ਨੇ 19555, ਪੱਟੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੇ 8363 ਅਤੇ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ 17037 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਬਹੁਜਨ ਸਮਾਜ ਪਾਰਟੀ ਦੇ ਅਨੰਤਜੀਤ ਸਿੰਘ ਨੂੰ 554, ਸੀ.ਪੀ.ਐਮ. ਦੇ ਸੁਖਦੇਵ ਸਿੰਘ ਨੂੰ 1115, ਸ੍ਰੋਮਣੀ ਅਕਾਲੀ ਦਲ ਦੇ ਹਰਮੀਤ ਸਿੰਘ ਸੰਧੂ ਨੂੰ 45116, ਆਮ ਆਦਮੀ ਪਾਰਟੀ ਦੇ ਪਹਿਲਵਾਨ ਕਰਤਾਰ ਸਿੰਘ ਨੂੰ 22853, ਕਾਂਗਰਸ ਦੇ ਉਮੀਦਵਾਰ ਡਾ ਧਰਮਬੀਰ ਅਗਨੀਹੋਤਰੀ ਨੂੰ 59697, ਸ੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਗੁਰਜਿੰਦਰ ਸਿੰਘ ਨੂੰ 991 ਵੋਟਾਂ, ਆਪਣਾ ਪੰਜਾਬ ਪਾਰਟੀ ਦੇ ਗੁਰਵਿੰਦਰ ਸਿੰਘ ਨੂੰ 732 ਵੋਟਾਂ ਅਤੇ ਬੀ.ਐਸ.ਪੀ. (ਅ) ਦੇ ਬਲਬੀਰ ਸਿੰਘ ਨੂੰ 433 ਵੋਟਾਂ ਪਈਆਂ।
ਂਿੲੰਜੀਨੀਅਰ ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁਲ੍ਹਰ ਨੂੰ 81823, ਆਮ ਆਦਮੀ ਪਾਰਟੀ ਦੇ ਬਿਕਰਮਜੀਤ ਸਿੰਘ, ਸ੍ਰੋਮਣੀ ਅਕਾਲੀ ਦਲ ਦੇ ਵਿਰਸਾ ਸਿੰਘ ਨੂੰ 62268, ਆਰ.ਐਮ.ਪੀ.ਓ.ਆਈ. ਦੇ ਉਮੀਦਵਾਰ ਦਲਜੀਤ ਸਿੰਘ ਨੂੰ 1661 ਅਤੇ ਅਜ਼ਾਦ ਉਮੀਦਵਾਰ ਹਰਜਿੰਦਰ ਸਿੰਘ ਨੂੰ 595 ਵੋਟਾਂ ਪੋਲ ਹੋਈਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਪੱਟੀ ਤੋਂ ਕਾਂਗਰਸ ਪਾਰਟੀ ਦੇ ਹਰਮਿੰਦਰ ਸਿੰਘ ਗਿੱਲ ਨੂੰ 64617 ਸ੍ਰੋਮਣੀ ਅਕਾਲੀ ਦਲ ਦੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ 56254 ਆਮ ਆਦਮੀ ਪਾਰਟੀ ਦੇ ਰਣਜੀਤ ਸਿੰਘ ਚੀਮਾ ਨੂੰ 18489 ਬਹੁਜਨ ਸਮਾਜ ਪਾਰਟੀ ਦੇ ਅਵਤਾਰ ਸਿੰਘ ਨੂੰ 782 ਸ੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਭੁਪਿੰਦਰ ਸਿੰਘ ਨੂੰ 470 ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਜਤਿੰਦਰ ਸਿੰਘ ਪੰਨੂ ਨੂੰ 462ਵੋਟਾਂ, ਆਜ਼ਾਦ ਉਮੀਦਵਾਰ ਸੁਖਵੰਤ ਸਿੰਘ ਨੂੰ 477, ਹਰਜਿੰਦਰ ਸਿੰਘ ਨੂੰ 547 ਅਤੇ ਕਰਤਾਰ ਸਿੰਘ ਨੂੰ 577 ਵੋਟਾਂ ਪੋਲ ਹੋਈਆਂ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਬੀ.ਐਸ.ਪੀ. ਦੇ ਦਿਆਲ ਸਿੰਘ ਨੂੰ 770, ਸੀ.ਪੀ.ਆਈ. ਦੇ ਬਲਦੇਵ ਸਿੰਘ ਨੂੰ 1756, ਆਮ ਆਦਮੀ ਪਾਰਟੀ ਦੇ ਭੁਪਿੰਦਰ ਸਿੰਘ ਨੂੰ 26607 ਵੋਟਾਂ, ਕਾਂਗਰਸ ਪਾਰਟੀ ਦੇ ਰਮਨਜੀਤ ਸਿੰਘ ਸਿੱਕੀ ਨੂੰ 64633 ਵੋਟਾਂ, ਸ੍ਰੋਮਣੀ ਅਕਾਲੀ ਦਲ ਦੇ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ 47596 ਵੋਟਾਂ, ਸ੍ਰੋਮਣੀ ਅਕਾਲੀ ਦਲ (ਅ) ਦੇ ਕਰਮ ਸਿੰਘ ਭੋਈਆਂ ਨੂੰ 1257, ਆਪਣਾ ਪੰਜਾਬ ਪਾਰਟੀ ਦੇ ਦਲਜੀਤ ਸਿੰਘ ਨੂੰ 457 ਵੋਟਾਂ, ਅਜ਼ਾਦ ਉਮੀਦਵਾਰ ਬੱਗਾ ਸਿੰਘ ਨੂੰ 381 ਵੋਟਾਂ ਪੋਲ ਹੋਈਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ 838, ਖੇਮਕਰਨ ਤੋਂ 1483, ਪੱਟੀ ਤੋਂ 758 ਅਤੇ ਖਡੂਰ ਸਾਹਿਬ ਤੋਂ 820 ਵੋਟਾਂ ਨੋਟਾ ਨੂੰ ਪਈਆਂ ਹਨ।
ਇਸੇ ਤਰ੍ਹਾਂ ਜ਼ਿਲਾ ਗੁਰਦਾਸਪੁਰ ਵਿਚ 6 ਵਿਧਾਨ ਸਭਾ ਸੀਟਾਂ ਕਾਂਗਰਸ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਅਤੇ ਇਕ ਸੀਟ ਸ਼ਰੋਮਣੀ ਅਕਾਲੀ ਦਲ (ਬ) ਦੇ ਹਿੱਸੇ ਆਈ ਹੈ।
ਚੋਣ ਨਤੀਜਿਆਂ ਦੀ ਜਾਣਕਾਰੀ ਦੇਦਿੰਆਂ ਸ੍ਰੀ ਪ੍ਰਦੀਪ ਅਗਰਵਾਲ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਗੁਰਦਾਸਪੁਰ 04 ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਬਰਿੰਦਰਮੀਤ ਸਿੰਘ ਪਾਹੜਾ 28956 ਵੋਟਾਂ ਦੀ ਲੀਡ ਨਾਲ ਜੇਤੂ ਰਹੇ ਹਨ। ਸ. ਪਾਹੜਾ ਨੂੰ ਕੁਲ 67709 ਵੋਟਾਂ ਪਈਆਂ। ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਗੁਰਬਚਨ ਸਿੰਘ ਬੱਬੇਹਾਲੀ ਨੂੰ….38753 ……ਵੋਟਾਂ ਪਈਆਂ। ਆਪ ਦੇ ਉਮੀਦਵਾਰ ਸ. ਅਮਰਜੀਤ ਸਿੰਘ ਚਾਹਲ ਨੂੰ …6949 ਵੋਟਾਂ ਪਈਆਂ। ਬਸਪਾ ਦੇ ਮੇਜਰ ਸੋਮ ਨਾਥ ਨੂੰ 564, ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਸ. ਸੁੱਚਾ ਸਿੰਘ ਛੋਟੇਪੁਰ ਨੂੰ 1740, ਐਸ.ਐਸ.ਐਸ ਪਾਰਟੀ ਦੇ ਉਮੀਦਵਾਰ ਸ੍ਰੀ ਸੰਦੀਪ ਕੁਮਾਰ ਨੂੰ 618, ਐਚ.ਆਈ.ਐਨ ਯੂ .ਪੀ ਦੇ ਉਮੀਦਵਾਰ ਪੰਕਜ ਨੂੰ 270 ਅਤੇ ਅਜਾਦ ਉਮੀਦਵਾਰ ਸ੍ਰੀ ਸਵਰਨਜੀਤ ਸਿੰਘ 194 ਵੋਟਾਂ ਪਈਆਂ। 593 ਲੋਕਾਂ ਨੇ ਨੋਟਾ ਦਾ ਇਸਤੇਮਾਲ ਵੀ ਕੀਤਾ।
ਦੀਨਾਨਗਰ 05 ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਅਰੁਣਾ ਚੋਧਰੀ 31919 ਵੋਟਾਂ ਦੀ ਲੀਡ ਨਾਲ ਜੇਤੂ ਰਹੇ ਹਨ। ਉਨਾਂ ਨੂੰ ਕੁਲ 72176 ਵੋਟਾਂ ਪਈਆਂ। ਭਾਜਪਾ-ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਬਿਸ਼ਨ ਦਾਸ ਧੁੱਪੜ ਨੂੰ …40259 ……ਵੋਟਾਂ ਪਈਆਂ। ਆਪ ਦੇ ਉਮੀਦਵਾਰ ਸ. ਜੋਗਿੰਦਰ ਸਿੰਘ ਨੂੰ 10258 …ਵੋਟਾਂ ਪਈਆਂ। ਆਪਣਾ ਪੰਜਾਬ ਪਾਰਟੀ ਦੇ ਸਰਵਣ ਸਿੰਘ ਨੂੰ 735, ਸੀ.ਪੀ.ਆਈ ਦੇ ਸੁਭਾਸ ਚੰਦਰ ਨੂੰ 2937, ਬਸਪਾ ਦੇ ਰਾਜ ਕੁਮਾਰ ਨੂੰ 584, ਐਚ.ਆਈ.ਐਨ.ਯੂ.ਪੀ ਦੇ ਰਜਿੰਦਰ ਕੁਮਾਰ ਨੂੰ 395, ਅਜਾਦ ਉਮੀਦਵਾਰ ਕਸ਼ਮੀਰ ਚੰਦ ਨੂੰ 514 ਤੇ ਰਾਜ ਕੁਮਾਰ ਨੂੰ 1436 ਵੋਟਾਂ ਪਈਆਂ। 1223 ਵੋਟਰਾਂ ਨੇ ਨੋਟਾ ਦਾ ਇਸਤੇਮਾਲ ਕੀਤਾ।
ਕਾਦੀਆਂ 06 ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਫਤਿਹਜੰਗ ਸਿੰਘ ਬਾਜਵਾ 11737 ਵੋਟਾਂ ਦੀ ਲੀਡ ਨਾਲ ਜੇਤੂ ਰਹੇ ਹਨ। ਉਨਾਂ ਨੂੰ ਕੁਲ 62596 ਵੋਟਾਂ ਪਈਆਂ। ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਸੇਵਾਂ ਸਿੰਘ ਸੇਖਵਾਂ ਨੂੰ 50859 ……ਵੋਟਾਂ ਪਈਆਂ। ਆਪ ਦੇ ਉਮੀਦਵਾਰ ਸ. ਕੰਵਲਪ੍ਰੀਤ ਸਿੰਘ ਕਾਕੀ ਨੂੰ 14657 …ਵੋਟਾਂ ਪਈਆਂ। ਬਸਪਾ ਦੇ ਸ. ਮਹਿੰਦਰ ਸਿੰਘ ਨੂੰ 518, ਸ਼ਰੋਮਣੀ ਅਕਾਲ ਦਲ ਸ੍ਰੀ ਅੰਮ੍ਰਿਤਸਰ ਸ. ਗੁਰਬਚਨ ਸਿੰਘ ਨੂੰ 436, ਸੀ.ਪੀ.ਆਈ.(ਐਮ.ਐਲ) ਦੇ ਵਿਜੇ ਕੁਮਾਰ ਨੂੰ 293, ਹਿੰਦਸੰਤਾਨ ਸ਼ਕਤੀ ਸੈਨਾ ਦੇ ਉਮੀਦਵਾਰ ਰੋਹਿਤ ਗੁਪਤਾ ਨੂੰ 232, ਆਪਣਾ ਪੰਜਾਬ ਪਾਰਟੀ ਦੇ ਕੁਲਵੰਤ ਸਿੰਘ 215, ਹਿੰਦੋਸੰਤਾਨ ਉਥਾਨ ਪਾਰਟੀ ਦੇ ਉਮੀਦਵਾਰ ਰਮਨ ਕੁਮਾਰ ਨੂੰ 85, ਅਜਾਦ ਉਮੀਦਵਾਰਾਂ ਵਿਚ ਕੁਲਵੰਤ ਸਿੰਘ ਨੂੰ 406 ਤੇ ਅਭੀਜੀਤ ਦੁੱਗਲ 1 303 ਵੋਟਾਂ ਪਈਆਂ। 953 ਵੋਟਰਾਂ ਨੂੰ ਨੋਟਾ ਦਾ ਇਸਤੇਮਾਲ ਕੀਤਾ।
ਬਟਾਲਾ 07 ਵਿਧਾਨ ਸਭਾ ਹਲਕੇ ਤੋਂ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਲਖਬੀਰ ਸਿੰਘ ਲੋਧੀਨੰਗਲ 485 ਵੋਟਾਂ ਦੀ ਲੀਡ ਨਾਲ ਜੇਤੂ ਰਹੇ ਹਨ। ਉਨਾਂ ਨੂੰ ਕੁਲ 42517 ਵੋਟਾਂ ਪਈਆਂ। ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਅਸ਼ਵਨੀ ਸੇਖੜੀ ਨੂੰ 42032 ……ਵੋਟਾਂ ਪਈਆਂ। ਆਪ ਦੇ ਉਮੀਦਵਾਰ ਸ.ਗੁਰਪ੍ਰੀਤ ਸਿੰਘ ਘੁੱਗੀ ਨੂੰ 34302 …ਵੋਟਾਂ ਪਈਆਂ। ਸੀ.ਪੀ.ਐਮ ਦੇ ਅਵਤਾਰ ਸਿੰਘ ਨੂੰ 356, ਬਸਪਾ ਦੇ ਬਖਸ਼ੀਸ ਸਿੰਘ ਨੂੰ 546, ਆਪਣਾ ਪੰਜਾਬ ਪਾਰਟੀ ਦੇ ਇੰਦਰ ਸੇਖੜੀ ਨੂੰ 691, ਆਜਾਦ ਉਮੀਦਵਾਰਾਂ ਵਿਚ ਅਸ਼ਵਨੀ ਕੁਮਾਰ ਨੂੰ 226, ਅਸ਼ਵਨੀ ਕੁਮਾਰ ਸਕਰੀ ਨੂੰ 168, ਅਨਿਲ ਮਹਾਜਨ ਨੂੰ 357, ਸੰਜੀਵ ਕੁਮਾਰ ਮੱਲ੍ਹਣ ਨੂੰ 444, ਸੰਤੋਸ਼ ਕੁਮਾਰ ਨੂੰ 197, ਗੁਰਪ੍ਰੀਤ ਸਿੰਘ ਘੁੱਲੀ ਨੂੰ 622, ਲਖਬੀਰ ਸਿੰਘ ਨੂੰ 243 ਵੋਟਾਂ ਪਈਆਂ। ਇਸ ਹਲਕੇ ਦੇ 713 ਵੋਟਰਾਂ ਨੇ ਨੋਟਾ ਦਾ ਇਸਤੇਮਾਲ ਕੀਤਾ।
ਸ੍ਰੀ ਹਰਗੋਬਿੰਦਪੁਰ 08 ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਬਲਵਿੰਦਰ ਸਿੰਘ ਲਾਡੀ ਨੂੰ 18065 ਵੋਟਾਂ ਦੀ ਲੀਡ ਨਾਲ ਜੇਤੂ ਰਹੇ ਹਨ। ਉਨਾਂ ਨੂੰ ਕੁਲ 57489 ਵੋਟਾਂ ਪਈਆਂ। ਸ਼ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਸ੍ਰੀ ਮਨਜੀਤ ਸਿੰਘ ਮੰਨਾ ਨੂੰ….39424 ……ਵੋਟਾਂ ਪਈਆਂ। ਆਪ ਦੇ ਉਮੀਦਵਾਰ ਸ.ਅਮਰਪਾਲ ਸਿੰਘ ਨੂੰ 24294 …ਵੋਟਾਂ ਪਈਆਂ। ਬਸਪਾ ਦੇ ਸ. ਗੁਰਮੀਤ ਸਿੰਘ ਨੂੰ 653, ਆਪਣਾ ਪੰਜਾਬ ਪਾਰਟੀ ਦੇ ਸ੍ਰੀ ਓਮ ਪ੍ਰਕਾਸ ਨੂੰ 889, ਅਜਾਦ ਉਮੀਦਵਾਰ ਸ. ਸਰਬਜੀਤ ਸਿੰਘ ਨੂੰ 560 ਅਤੇ ਸਿਕੰਦਰ ਸਿੰਘ ਨੂੰ 388 ਵੋਟਾਂ ਪਈਆਂ। ਇਸ ਹਲਕੇ ਦੇ 827 ਵੋਟਰਾਂ ਨੇ ਵੋਟਰਾ ਦਾ ਇਸੇਤਮਾਲ ਕੀਤਾ।
ਫਤਿਹਗੜ੍ਹ ਚੂੜੀਆਂ 09 ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ 1999 ਵੋਟਾਂ ਦੀ ਲੀਡ ਨਾਲ ਜੇਤੂ ਰਹੇ ਹਨ। ਉਨਾਂ ਨੂੰ ਕੁਲ 54348 ਵੋਟਾਂ ਪਈਆਂ। ਸ਼ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਸ੍ਰੀ ਨਿਰਮਲ ਸਿੰਘ ਕਾਹਲੋਂ ਨੂੰ… 52349 ……ਵੋਟਾਂ ਪਈਆਂ। ਆਪ ਦੇ ਉਮੀਦਵਾਰ ਸ. ਗੁਰਵਿੰਦਰ ਸਿੰਘ ਸ਼ਾਮਪੁਰਾ ਨੂੰ 14665 …ਵੋਟਾਂ ਪਈਆਂ। ਬਸਪਾ ਦੇ ਸ. ਅਮਰਜੀਤ ਸਿੰਘ ਨੂੰ 605, ਸੀ.ਪੀ.ਆਈ ( ਐਮ.ਐਲ) ਦੇ ਸ. ਗੁਲਜਾਰ ਸਿੰਘ ਨੂੰ 857 , ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਸ੍ਰੀ ਪੀਟਰ ਮਸੀਹ ਨੂੰ 526 ਅਤੇ ਅਜਾਦ ਉਮੀਦਵਾਰ ਸ. ਮਨਪ੍ਰੀਤ ਸਿੰਘ ਨੂੰ 206 ਵੋਟਾਂ ਪਈਆਂ। ਇਸ਼ ਹਲਕੇ ਦੇ 489 ਵੋਟਰਾਂ ਨੇ ਨੋਟਾ ਦਾ ਇਸਤੇਮਾਲ ਕੀਤਾ।
ਡੇਰਾ ਬਾਬਾ ਨਾਨਕ 10 ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ 1194 ਵੋਟਾਂ ਦੀ ਲੀਡ ਨਾਲ ਜੇਤੂ ਰਹੇ ਹਨ। ਉਨਾਂ ਨੂੰ ਕੁਲ 60385 ਵੋਟਾਂ ਪਈਆਂ। ਸ਼ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਸ੍ਰੀ ਸੁੱਚਾ ਸਿੰਘ ਲੰਗਾਹ ਨੂੰ….59191 ……ਵੋਟਾਂ ਪਈਆਂ। ਆਪ ਦੇ ਉਮੀਦਵਾਰ ਸ. ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੂੰ 17222 …ਵੋਟਾਂ ਪਈਆਂ। ਬਸਪਾ ਦੇ ਉਮੀਦਵਾਰ ਜਸਬੀਰ ਸਿੰਘ ਨੂੰ 267, ਤ੍ਰਿਣਮੂਲ ਕਾਂਗਰਸ ਪਾਰਟੀ ਦੇ ਬਲਜੀਤ ਸਿੰਘ ਨੂੰ 167, ਐਚ.ਯੂ.ਪੀ ਦੇ ਸੁਰਜੀਤ ਸਿੰਘ ਨੂੰ 112, ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਦੀਪਇੰਦਰ ਸਿੰਘ ਨੂੰ 1249, ਅਜਾਦ ਉਮੀਦਵਾਰਾਂ ਵਿਚ ਸੁਖਵਿੰਦਰ ਸਿੰਘ ਨੂੰ 627, ਦੋਰਥੀ ਨੂੰ 301, ਦਮੋਨਿਕ ਮੱਟੂ ਨੂੰ 514 ਵੋਟਾਂ ਪਈਆਂ। ਹਲਕੇ ਦੇ 961 ਵੋਟਰਾਂ ਨੇ ਨੋਟਾ ਦਾ ਬਟਨ ਵੀ ਇਸਤੇਮਾਲ ਕੀਤਾ।
ਪਠਾਨਕੋਟ ਦੀਆਂ ਤਿੰਨ ਸੀਟਾਂ ਚੋਂ ਦੋ ਤੇ ਕਾਂਗਰਸ ਅਤੇ ਇਕ ਤੇ ਭਾਜਪਾ ਜੇਤੂ ਰਹੀ ।

Leave a Reply

Your email address will not be published. Required fields are marked *