ਪੰਜਾਬਪਟਿਆਲਾ

ਬਸੀ ਪਠਾਣਾਂ, ਫ਼ਤਹਿਗੜ੍ਹ ਸਾਹਿਬ ਤੇ ਅਮਲੋਹ ‘ਤੇ ਕਾਂਗਰਸੀ ਉਮੀਦਵਾਰ ਜੇਤੂ

ਫ਼ਤਹਿਗੜ੍ਹ ਸਾਹਿਬ, 11 ਮਾਰਚ (ਮਧੂਸਾਰ ਬਿਊਰੋ)
ਫ਼ਤਹਿਗੜ੍ਹ ਸਹਿਬ ਜ਼ਿਲ੍ਹੇ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਮਾਤਾ ਗੁਜਰੀ ਕਾਲਜ ਵਿਖੇ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਤਿੰਨ ਗਿਣਤੀ ਅਬਜ਼ਰਬਰਾਂ ਦੀ ਨਿਗਰਾਨੀ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ।
ਗਿਣਤੀ ਉਪਰੰਤ 54-ਬਸੀ ਪਠਾਣਾ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਪ੍ਰੀਤ ਸਿੰਘ 10 ਹਜਾਰ 46 ਵੋਟਾਂ ਨਾਲ, 55- ਫ਼ਤਹਿਗੜ੍ਹ ਸਾਹਿਬ ਤੋਂ ਸ. ਕੁਲਜੀਤ ਸਿੰਘ ਨਾਗਰਾ 23,867 ਵੋਟਾਂ ਨਾਲ ਅਤੇ 56-ਅਮਲੋਹ ਤੋਂ ਸ. ਰਣਦੀਪ ਸਿੰਘ 3946 ਵੋਟਾਂ ਨਾਲ ਜੇਤੂ ਘੋਸ਼ਿਤ ਕੀਤੇ ਗਏ ਅਤੇ ਰਿਟਰਨਿੰਗ ਅਫਸਰਾਂ ਵੱਲੋਂ ਜੇਤੂ ਉਮੀਦਵਾਰਾਂ ਨੂੰ ਮੌਕੇ ‘ਤੇ ਹੀ ਸਰਟੀਫਿਕੇਟ ਦਿੱਤੇ ਗਏ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ ਸ. ਕਮਲਦੀਪ ਸਿੰਘ ਸੰਘਾ ਨੇ ਮਾਤਾ ਗੁਜਰੀ ਕਾਲਜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਜ਼ਿਲ੍ਹੇ ਵਿੱਚ ਸ਼ਾਂਤੀਪੂਰਣ ਮਤਗਣਨਾ ਨੇਪਰੇ ਚੜ੍ਹਨ ‘ਤੇ ਜਿੱਥੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਦਾ ਧੰਨਵਾਦ ਕੀਤਾ ਉੱਥੇ ਗਿਣਤੀ ਅਮਲੇ ਅਤੇ ਸਮੂਹ ਆਰ.ਓਜ਼ ਦਾ ਵੀ ਇਸ ਚੋਣ ਅਮਲ ਨੂੰ ਨਿਰਪੱਖਤਾ ਨਾਲ ਨੇਪਰੇ ਚਾੜ੍ਹਨ ‘ਤੇ ਸ਼ੁਕਰੀਆ ਅਦਾ ਕੀਤਾ।ਰੱ
ਬਸੀ ਪਠਾਣਾਂ ਹਲਕੇ ਦੀਆਂ ਵੋਟਾਂ ਦੀ ਗਿਣਤੀ ਦੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫਸਰ ਅਰਵਿੰਦ ਗੁਪਤਾ ਨੇ ਦੱਸਿਆ ਕਿ 54-ਬਸੀ ਪਠਾਣਾਂ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਜੇਤੂ ਉਮੀਦਵਾਰ ਸ੍ਰੀ ਗੁਰਪ੍ਰੀਤ ਸਿੰਘ ਜੀ.ਪੀ. ਨੂੰ 47,319 ਵੋਟਾਂ ਪਈਆਂ, ਜਦੋਂ ਕਿ ਆਮ ਆਦਮੀ ਪਾਰਟੀ ਦੇ ਸ੍ਰੀ ਸੰਤੋਖ ਸਿੰਘ ਨੂੰ 37273 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਦਰਬਾਰਾ ਸਿੰਘ ਗੁਰੂ ਨੂੰ 24,852 ਵੋਟਾਂ ਪਈਆਂ। ਉਨ੍ਹਾਂ ਹੋਰ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਦੇ ਸ੍ਰੀ ਮੋਹਿੰਦਰ ਸਿੰਘ ਨੂੰ 819 ਵੋਟਾਂ, ਸਮਾਜ ਅਧਿਕਾਰ ਕਲਿਆਣ ਪਾਰਟੀ ਦੇ ਸਮੁੰਦਰ ਸਿੰਘ ਨੂੰ 265, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ/ਮਾਨ) ਦੇ ਉਮੀਦਵਾਰ ਸ੍ਰੀ ਧਰਮ ਸਿੰਘ ਨੂੰ 1618, ਆਪਣਾ ਪੰਜਾਬ ਪਾਰਟੀ ਦੇ ਮਨਜਿੰਦਰ ਸਿੰਘ ਨੂੰ 241 ਅਤੇ ਆਜਾਦ ਉਮੀਦਵਾਰ ਹਰਨੇਕ ਸਿੰਘ ਦੀਵਾਨਾ ਤੇ ਗੁਰਦੀਪ ਸਿੰਘ ਨੂੰ ਕ੍ਰਮਵਾਰ 310 ਅਤੇ 456 ਵੋਟਾਂ ਪਈਆਂ।
ਫ਼ਤਹਿਗੜ੍ਹ ਸਾਹਿਬ ਦੇ ਰਿਟਰਨਿੰਗ ਅਫਸਰ ਸ੍ਰੀ ਨਵਰਾਜ ਸਿੰਘ ਬਰਾੜ ਨੇ ਦੱਸਿਆ ਕਿ 55-ਵਿਧਾਨ ਸਭਾ ਫ਼ਤਹਿਗੜ੍ਹ ਸਾਹਿਬ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਜੇਤੂ ਉਮੀਦਵਾਰ ਸ. ਕੁਲਜੀਤ ਸਿੰਘ ਨਾਗਰਾ ਨੂੰ 58,205 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਸ. ਦੀਦਾਰ ਸਿੰਘ ਭੱਟੀ ਨੂੰ 34338, ਆਮ ਆਦਮੀ ਪਾਰਟੀ ਦੇ ਸ੍ਰੀ ਲਖਵੀਰ ਸਿੰਘ ਰਾਏ ਨੂੰ 29393, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ/ਮਾਨ) ਦੇ ਉਮੀਦਵਾਰ ਕੁਲਦੀਪ ਸਿੰਘ ਨੂੰ 1589 ਅਤੇ ਆਪਣਾ ਪੰਜਾਬ ਪਾਰਟੀ ਦੇ ਤਰਲੋਚਨ ਸਿੰਘ ਨੂੰ 449 ਵੋਟਾਂ ਪਈਆਂ।
ਅਮਲੋਹ ਦੇ ਰਿਟਰਨਿੰਗ ਅਫਸਰ ਸ੍ਰੀ ਅਮਨਦੀਪ ਸਿੰਘ ਭੱਟੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 56-ਅਮਲੋਹ ਤੋਂ ਇੰਡੀਅਨ ਨੈਸਨਲ ਕਾਂਗਰਸ ਦੇ ਜੇਤੂ ਉਮੀਦਵਾਰ ਸ. ਰਣਦੀਪ ਸਿੰਘ ਨੂੰ 39,669 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਗੁਰਪ੍ਰੀਤ ਸਿੰਘ ਰਾਜੂ ਖੰਨਾਂ ਨੂੰ 35723 ਅਤੇ ਆਮ ਆਦਮੀ ਪਾਰਟੀ ਦੇ ਸ੍ਰੀ ਗੁਰਪ੍ਰੀਤ ਸਿੰਘ ਭੱਟੀ ਨੂੰ 30,573 ਵੋਟਾਂ ਪਈਆਂ। ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਦੇ ਸ੍ਰੀ ਰਾਮ ਸਿੰਘ ਨੂੰ 942 ਵੋਟਾਂ, ਹਿੰਦੋਸਤਾਨ ਸ਼ਕਤੀ ਸੈਨਾ ਦੇ ਸੰਜੀਵ ਕੁਮਾਰ ਪਾਇਲਟ ਨੂੰ 222, ਜੈ ਜਵਾਨ ਜੈ ਕਿਸਾਨ ਪਾਰਟੀ ਦੇ ਗੁਰਜਿੰਦਰ ਸਿੰਘ ਨੂੰ 149, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ/ਮਾਨ) ਦੇ ਲਖਵੀਰ ਸਿੰਘ ਨੂੰ 1144, ਤੇ ਆਜਾਦ ਉਮੀਦਵਾਰ ਗੁਰਪ੍ਰੀਤ ਸਿੰਘ ਭੱਟੀ ਅਮਾਮਪੁਰਾ ਨੂੰ 213, ਜਗਮੀਤ ਸਿੰਘ ਸਹੋਤਾ ਨੂੰ 3187, ਨਵਾਬ ਅਲੀ ਨੂੰ 432 ਤੇ ਰਜਿੰਦਰ ਸਿੰਘ ਨੂੰ 359 ਵੋਟਾਂ ਪਈਆਂ ਹਨ।

Leave a Reply

Your email address will not be published. Required fields are marked *