ਪੰਜਾਬਪਟਿਆਲਾ

ਕੈਪਟਨ ਨੂੰ ਤੋਹਫ਼ਾ : ਕਾਂਗਰਸ ਵੱਲੋਂ ਪੰਜਾਬ ‘ਚ 77 ਸੀਟਾਂ ‘ਤੇ ਜਿੱਤ

ਆਪ 20 ਦੂਜੇ ਸਥਾਨ ਅਤੇ 18 ਸੀਟਾਂ ਨਾਲ ਅਕਾਲੀ ਭਾਜਪਾ ਤੀਜੇ ਸਥਾਨ ਤੇ
ਬੈਂਸ ਭਰਾਵਾ ਨੇ ਦੋਵੇਂ ਸੀਟਾਂ ਜੀਤੀਆਂ
ਚੰਡੀਗੜ੍ਹ, 11 ਮਾਰਚ (ਮਧੂਸਾਰ ਬਿਊਰੋ)
ਪੰਜਾਬ ਵਿਧਾਨ ਸਭਾ ਚੋਣਾਂ 2017, ਜਿਸ ਵਿੱਚ ਪਹਿਲੀ ਵਾਰ ਤਿਕੋਣਾਂ ਮੁਕਾਬਲਾਂ ਦੇਖਣ ਨੂੰ ਮਿਲ ਰਿਹਾ ਸੀ ਵਿੱਚ 77 ਸੀਟਾਂ ਨਾਲ ਕਾਂਗਰਸ ਪਾਰਟੀ ਨੂੰ ਸਪਸ਼ਟ ਬਹੁਮਤ ਹਾਸਿਲ ਹੋਇਆ ਹੈ, ਜਦ ਕਿ ਪੰਜਾਬ ਦੀ ਰਾਜਨੀਤੀ ਵਿੱਚ ਪਹਿਲੀ ਵਾਰ ਕਿਸਮਤ ਅਜਮਾ ਰਹੀ ਆਮ ਆਦਮੀ ਪਾਰਟੀ ਸਿਰਫ਼ 20 ਸੀਟਾਂ ਹੀ ਜਿੱਤ ਸਕੀ ਜਦ ਕਿ ਸੱਤਾਧਾਰੀ ਅਕਾਲੀ ਭਾਜਪਾ ਗੱਠਜੋੜ ਨੂੰ 18 ਸੀਟਾਂ ਤੀਜਾਂ ਸਥਾਨ ਤੇ ਸੰਤੁਸ਼ਟੀ ਕਰਨੀ ਪਈ ਇਸ ਤੋਂ ਇਲਾਵਾ ਦੋ ਸੀਟਾਂ ਲੋਕ ਇਨਸਾਫ ਪਾਰਟੀ ਦੇ ਖਾਤੇ ਗਈਆਂ।

ਇਸੇ ਤਰ੍ਹਾਂ ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਹੋਈ ਜਿਮਨੀ ਚੋਣ ਵਿੱਚ ਪਾਰਟੀ ਕਾਂਗਰਸ ਗੁਰਜੀਤ ਸਿੰਘ ਔਜਲਾ ਨੇ ਭਾਰਤੀ ਜਨਤਾ ਪਾਰਟੀ ਦੇ ਰਜਿੰਦਰ ਮੋਹਨ ਸਿੰਘ ਛੀਨਾਂ ਨੂੰ 1. 95 ਲੱਖ ਵੋਟਾਂ ਨਾਲ ਹਰਾਇਆ।
ਅੱਜ ਆਏ ਚੋਣ ਨਤੀਜਿਆਂ ਵਿੱਚ ਜਿਹੜੇ ਪ੍ਰਮੁੱਖ ਜੇਤੂਆਂ ਵਿੱਚ ਕਾਂਗਰਸ ਪਾਰਟੀ ਦੇ ਪਟਿਆਲੇ ਤੋਂ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ, ਸ੍ਰੋਮਣੀ ਅਕਾਲੀ ਦਲ ਦੇ ਸ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ, ਸ੍ਰੋਮਣੀ ਅਕਾਲੀ ਦਲ ਦੇ ਸ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ, ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੰਧੂ, ਜਲੰਧਰ ਕੈਂਟ ਤੋਂ ਤੋਂ ਕਾਂਗਰਸੀ ਉਮੀਦਵਾਰ ਪਰਗਟ ਸਿੰਘ, ਆਮ ਆਦਮੀ ਪਾਰਟੀ ਦੇ ਦਾਖ਼ਾ ਤੋਂ ਉਮੀਦਵਾਰ ਐਚ ਐਸ ਫੂਲਕਾ,ਭੁੱਲਥ ਤੋਂ ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਅਤੇ ਪਟਿਆਲਾ ਦਿਹਾਤੀ ਤੋਂ ਬ੍ਰਹਮ ਮਹਿੰਦਰ ਸ਼ਾਮਲ ਹਨ।
ਇਸੇ ਤਰ੍ਹਾਂ ਪ੍ਰਮੁੱਖ ਹਾਰਨ ਵਾਲੇ ਰਾਜਨੇਤਾਵਾ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਪਾਰਟੀ ਦੀ ਲਹਿਰਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬੀਬੀ ਰਜਿੰਦਰ ਕੋਰ ਭੱਠਲ, ਆਮ ਆਦਮੀ ਪਾਰਟੀ ਸਟਾਰ ਪ੍ਰਚਾਰਕ ਅਤੇ ਜਲਾਲਾਬਾਦ ਤੋਂ ਕਿਸਮਤ ਅਜਮਾਂ ਰਹੇ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਰੂਪਨਗਰ ਤੋਂ ਉਮੀਦਵਾਰ ਅਤੇ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾਂ, ਭਾਰਤੀ ਜਨਤਾ ਪਾਰਟੀ ਦੇ ਅੰਮ੍ਰਿਤਸਰ ਉਤਰੀ ਤੋਂ ਉਮੀਦਵਾਰ ਸ਼੍ਰੀ ਅਨਿਲ ਜੋਸ਼ੀ, ਕਾਂਗਰਸ ਪਾਰਟੀ ਦੇ ਅਬੋਹਰ ਤੋਂ ਉਮੀਦਵਾਰ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ, ਸ਼੍ਰੋਮਣੀ ਅਕਾਲੀ ਦਲ ਦੇ ਪੱਟੀ ਤੋਂ ਉਮੀਦਵਾਰ ਆਦੇਸ਼ਪ੍ਰਤਾਪ ਸਿੰਘ ਕੈਰੋ, ਕਾਂਗਰਸ ਪਾਰਟੀ ਦੇ ਖਰੜ ਤੋਂ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਸ਼ਾਮਲ ਹਨ।
ਅੱਜ ਰਹੇ ਜੇਤੂਆ ਵਿੱਚ ਸਭ ਤੋਂ ਵੱਧ ਉਮਰ ਦੇ ਜੇਤੂ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਸ. ਪ੍ਰਕਾਸ਼ ਸਿੰਘ ਬਾਦਲ 89 ਸਾਲ ਦੇ ਹਨ ਜਦਕਿ ਸਭ ਤੋਂ ਛੋਟੀ ਉਮਰ ਦੇ ਜੇਤੂ ਕਾਂਗਰਸ ਪਾਰਟੀ ਦੇ ਫਾਜਿਲਕਾ ਤੋਂ ਉਮੀਦਵਾਰ ਦਵਿੰਦਰ ਸਿੰਘ ਘੁਬਾਇਆ ਹਨ।
ਅੱਜ ਆਏ ਚੋਣ ਨਤੀਜਿਆ ਵਿੱਚ 6 ਮਹਿਲਾ ਉਮੀਦਵਾਰ ਜੇਤੂ ਰਹੇ ਜਦ ਕਿ ਚੋਣ ਮੈਦਾਨ ਵਿੱਚ 81 ਮਹਿਲਾਂ ਉਮੀਦਵਾਰ ਸਨ। ਸਭ ਤੋਂ ਵੱਧ . 31917 ਵੋਟਾ ਦੇ ਫਰਕ ਨਾਲ ਕਾਂਗਰਸ ਪਾਰਟੀ ਦੀ ਸ਼੍ਰੀਮਤੀ ਅਰੁਣਾ ਚੌਧਰੀ ਜੇਤੂ ਰਹੀ ਜਦਕਿ ਸਭ ਤੋਂ ਘੱਟ ਫਰਕ ਨਾਲ ਜਿੱਤਣ ਵਾਲੀ ਮਹਿਲਾ ਉਮੀਦਵਾਰ ਆਮ ਆਦਮੀ ਪਾਰਟੀ ਦੀ ਰੁਪਿੰਦਰ ਕੋਰ ਜੇਤੂ ਰਹੀ, ਇਸੇ ਤਰ੍ਹਾਂ ਸਭ ਤੋਂ ਵੱਧ ਵੋਟਾਂ ਨਾਲ ਕਾਂਗਰਸ ਪਾਰਟੀ ਦੇ ਪਟਿਆਲਾ ਤੋਂ ਪੁਰਸ਼ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ 52407 ਵੋਟਾਂ ਨਾਲ ਜੇਤੂ ਰਹਿਆ ਜਦਕਿ ਸਭ ਤੋਂ ਘੱਟ ਵੋਟਾ ਨਾਲ ਕਾਂਗਰਸ ਪਾਰਟੀ ਦੇ ਫਾਜ਼ਿਲਕਾ ਤੋਂ ਉਮੀਦਵਾਰ ਦਵਿੰਦਰ ਸਿੰਘ 265 ਵੋਟਾਂ ਨਾਲ ਜੇਤੂ ਰਹਿਆ।
ਇਸੇ ਤਰ੍ਹਾਂ ਅੱਜ ਸਭ ਤੋਂ ਪਹਿਲਾ ਨਤੀਜਾ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦਾ ਐਲਾਨਿਆਂ ਗਿਆ ਜਿੱਥੋ ਕਾਂਗਰਸ ਪਾਰਟੀ ਦੇ ਰਾਣਾ ਕੰਵਰਪਾਲ ਸਿੰਘ ਜੇਤੂ ਰਹੇ।
ਮਾਲਵਾ ਖੇਤਰ ਵਿੱਚ ਕਾਂਗਰਸ ਪਾਰਟੀ ਨੂੰ 40 ਜਦ ਕਿ ਆਪ ਨੂੰ 18, ਸ਼੍ਰੋਮਣੀ ਅਕਾਲੀ ਦਲ ਨੂੰ 8, ਭਾਰਤੀ ਜਨਤਾ ਪਾਰਟੀ ਨੂੰ 1 ਅਤੇ ਲੋਕ ਇਨਸਾਫ਼ ਪਾਰਟੀ ਨੂੰ 2 ਸੀਟਾਂ ਮਿਲੀਆਂ ਹਨ।
ਇਸੇ ਤਰ੍ਹਾਂ ਮਾਝਾ ਖੇਤਰ ਵਿੱਚ ਕਾਂਗਰਸ ਪਾਰਟੀ ਨੂੰ 22, ਸ਼੍ਰੋਮਣੀ ਅਕਾਲੀ ਦਲ ਨੂੰ 02, ਭਾਰਤੀ ਜਨਤਾ ਪਾਰਟੀ ਨੂੰ 1 ਅਤੇ ਦੁਆਬਾ ਖੇਤਰ ਵਿੱਚ ਕਾਂਗਰਸ ਪਾਰਟੀ ਨੂੰ 15 ਜਦ ਕਿ ਆਪ ਨੂੰ 02, ਸ਼੍ਰੋਮਣੀ ਅਕਾਲੀ ਦਲ ਨੂੰ 05, ਭਾਰਤੀ ਜਨਤਾ ਪਾਰਟੀ ਨੂੰ 01 ਸੀਟਾਂ ਮਿਲੀਆਂ ਹਨ।
ਮੁੱਖ ਚੋਣ ਅਫ਼ਸਰ ਪੰਜਾਬ ਸ਼੍ਰੀ ਵੀ ਕੇ ਸਿੰਘ ਨੇ ਰਾਜ ਵਿੱਚ ਪਾਰਦਰਸ਼ੀ ਅਤੇ ਨਿਰਪੱਖ ਚੋਣਾ ਨੂੰ ਨੇਪਰੇ ਚਾੜ੍ਹਨ ਲਈ ਰਾਜ ਦੇ ਲੋਕਾਂ ਦਾ, ਸਮੁੱਚੀਆਂ ਰਾਜਨੀਤਿਕ ਆਗੂਆਂ ਅਤੇ ਪ੍ਰਤੀਨਿਧੀਆਂ, ਪੈਰਾਮਿਲਟਰੀ ਤੇ ਪੁਲਿਸ ਦੇ ਜੁਆਨਾਂ ਅਤੇ ਰਾਜ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *