ਪੰਜਾਬ

ਯੂ.ਪੀ. ਅਤੇ ਉਤਰਾਖੰਡ ‘ਚ ਭਾਜਪਾ ਨੇ ਦਿੱਤੀ ਦਸਤਕ

ਨਵੀਂ ਦਿੱਲੀ 11 ਮਾਰਚ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ) ਭਾਜਪਾ ਨੇ ਉਤਰ ਪ੍ਰਦੇਸ਼ ਅਤੇ ਉਤਰਾਖੰਡ ਵਿਧਾਨ ਸਭਾ ਚੋਣਾਂ ‘ਚ ਜਿੱਤ ਦਾ ਸ਼ਾਨਦਾਰ ਪਰਚੰਮ ਲਹਿਰਾ ਅਤੇ ਕਾਂਗਰਸ ਨੇ ਪੰਜਾਬ ‘ਚ ਆਪਣੀ ਸਫਲਤਾ ਨਾਲ ਜ਼ੋਰਦਾਰ ਦਸਤਕ ਦਿੱਤੀ ਹੈ, ਇਸ ਤੋਂ ਇਲਾਵਾ ਕਾਂਗਰਸ ਗੋਆ ਅਤੇ ਮਣੀਪੁਰ ‘ਚ ਸਖਤ ਮੁਕਾਬਲੇ ਦੌਰਾਨ ਸ਼ਾਨਦਾਰ ਜਿੱਤ ਦਰਜ ਕਰਨ ‘ਚ ਸਫਲ ਹੋਈ।

ਪੱਤਰਕਾਰ ਸੰਮੇਲਨ ਦੌਰਾਨ ਭਾਜਪਾ ਪ੍ਰਧਾਨ ਅਮਿੱਤ ਸ਼ਾਹ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਦੀ ਅਗਵਾਈ ‘ਚ ਭਾਜਪਾ ਨੇ ਉਤਰ ਪ੍ਰਦੇਸ਼ ਅਤੇ ਉਤਰਾਖੰਡ ‘ਚ ਤਿੰਨ ਚੌਥਾਈ ਬਹੁਮਤ ਹਾਸਲ ਕਰ ਕੇ ਆਪਣੀ ਸ਼ਾਨਦਾਰ ਜਿੱਤ ਬਣਾਈ ਹੈ। ਰਾਜਨੀਤਕ ਰੂਪ ਨਾਲ ਬੇਹੱਦ ਮਹੱਤਵਪੂਰਨ ਉਤਰ ਪ੍ਰਦੇਸ਼ ‘ਚ ਭਾਜਪਾ ਨੇ ਸੱਤਾ ਤੋਂ 15 ਸਾਲ ਦੇ ਬਣਵਾਸ ਦੇ ਬਾਦ ਆਪਣੀ ਧਮਾਕੇਦਾਰ ਵਾਪਸੀ ਕੀਤੀ ਹੈ।
ਪੰਜ ਰਾਜਾਂ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਮੋਦੀ ਦੀ ਲੋਕਪ੍ਰਿਯਤਾ ਅਤੇ ਨੋਟਬਦੀ ‘ਤੇ ਆਇਆ ਲੋਕ ਫਤਵਾ ਦਿੱਤਾ, ਜਿਸ ਕਾਰਨ ਸਮਾਜਵਾਦੀ ਪਾਰਟੀ ਅਤੇ ਬਸਪਾ ਵਰਗੀਆਂ ਰਵਾਇਤੀ ਪਾਰਟੀਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ।
ਅਮਿਤ ਸ਼ਾਹ ਨੇ ਕਿਹਾ ਕਿ ਯੂ.ਪੀ. ਅਤੇ ਉਤਰਾਖੰਡ ‘ਚ ਜਿੱਤ ਆਉਣ ਦਾ ਕਾਰਨ ਨਰਿੰਦਰ ਮੋਦੀ ਸਰਕਾਰ ਵੱਲੋਂ ਕਰਵਾਇਆ ਵਿਕਾਸ ਦਾ ਏਜੰਡਾ ਹੈ। ਉਨ੍ਹਾਂ ਕਿਹਾ ਕਿ ਨਤੀਜਿਆਂ ਨੇ ਮੋਦੀ ‘ਚ ਗਰੀਬ ਲੋਕਾਂ ਦਾ ਭਰੋਸਾ ਕਾਫੀ ਰਿਹਾ। ਉਨ੍ਹਾਂ ਕਿਹਾ ਕਿ ਰਾਜਨੀਤਕ ਵਿਰੋਧੀ ਪਾਰਟੀਆਂ ਨੂੰ ਸਵੀਕਾਰ ਕਰਨਾ ਹੋਵੇਗਾ ਕਿ ਦੇਸ਼ ਦੀ ਅਜ਼ਾਦੀ ਤੋਂ ਬਾਅਦ ਮੋਦੀ ਸਭ ਤੋਂ ਕੱਦਵਾਰ ਆਗੂ ਬਣ ਕੇ ਉਭਰੇ ਹਨ। ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ‘ਚ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਅਤੇ ਗਰੀਬ ਸਮਰਥਕ ਨੀਤੀਆਂ ਦੀ ਜਿੱਤ ਹੋਈ ਹੈ।

Leave a Reply

Your email address will not be published. Required fields are marked *