ਪਟਿਆਲਾ

ਗੁਰਗੱਦੀ ਦਿਵਸ ਨੂੰ ਸਮਰਪਿਤ ਸਿੱਖ ਵਾਤਾਵਰਣ ਦਿਵਸ ਮਨਾਇਆ

ਪਟਿਆਲਾ 14 ਮਾਰਚ (ਮਧੂਸਾਰ ਬਿਊਰੋ)
ਮਾਤਾ ਸਾਹਿਬ ਕੌਰ ਖ਼ਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਧਾਮੋ ਮਾਜਰਾ, ਪਟਿਆਲਾ ਵਿਖੇ, ਧਾਰਮਿਕ ਚੇਤਨਾ ਸਭਾ, ਐਨ.ਐਸ.ਐਸ. ਅਤੇ ਨੰਨ੍ਹੀ ਛਾਂ ਯੂਨਿਟ ਵੱਲੋਂ ਸ੍ਰੀ ਗੁਰੂ ਹਰਰਾਇ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ।

ਪ੍ਰੋ. ਕੁਲਵਿੰਦਰ ਕੌਰ, ਡਾ. ਸਰਿਤਾ ਵਰਮਾ ਅਤੇ ਪ੍ਰੋ. ਗੁਰਵਿੰਦਰ ਕੌਰ ਦੀ ਅਗਵਾਈ ਹੇਠ ਉਲੀਕਿਆ ਗਿਆ। ਇਸ ਪ੍ਰੋਗਰਾਮ ਵਿੱਚ ਡਾ. ਬਿਰਜਪਾਲ ਸਿੰਘ (ਐਕਡਮੀ ਆਫ਼ ਸਿੱਖ ਰਿਲੀਜਨ ਐੱਡ ਕਲਚਰ) ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ। ਪ੍ਰੋਗਰਾਮ ਦੀ ਸ਼ਰੂਆਤ ਬਸੰਤ ਰਿਤੂ ਕਲੱਬ ਦੇ ਪ੍ਰਧਾਨ, ਸ੍ਰੀ ਰਾਜੇਸ ਸ਼ਰਮਾ ਵੱਲੋਂ ਕਾਲਜ ਵਿਖੇ 495 ਵੇਂਵਣਮਹਾਉਂਤਸਵ ਤਹਿਤ ਬੂਟੇ ਲਗਾਕੇ ਕੀਤੀ ਗਈ।
ਇਸ ਮੌਕੇ ਕਾਲਜ ਪ੍ਰਿੰਸੀਪਲ, ਡਾ. ਹਰਮੀਤ ਕੌਰ ਆਨੰਦ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸ੍ਰੀ ਗੁਰੂ ਹਰਰਾਇ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸ਼Î੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸ੍ਰੀ ਅੰਮ੍ਰਿਤਸਰ ਦੇ ਉਦਮ ਵਜੋਂ ਇਹ ਸਿੱਖ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ ।
ਡਾ. ਬਿਰਜਪਾਲ ਸਿੰਘ ਜੀ ਨੇ ਸ੍ਰੀ ਗੂਰੂ ਹਰਰਾਇ ਸਾਹਿਬ ਜੀ ਦੇ ਵਾਤਾਵਰਣ ਸਬੰਧੀ ਡੂੰਘੀ ਸੋਚ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਕਿਹਾ ਕਿ ਸਮਾਜ ਵਿੱਚ ਉਨ੍ਹਾਂ ਲੋਕਾਂ ਦੀ ਬਹੁਤ ਲੋੜ ਹੈ ਜੋ ਗੁਰੂ ਸਾਹਿਬਾਨਾਂ ਦੇ ਸਿਧਾਂਤਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਅਤੇ ਦੀਨ ਦੁਖੀਆਂ ਦਾ ਦਰਦ ਸਮਝ ਕੇ ਉਨ੍ਹਾਂ ਨੂੰ ਜਰੂਰਤ ਅਨੁਸਾਰ ਸਹਾਇਤਾ ਪ੍ਰਦਾਨ ਕਰਨ । ਇਸ ਲਈ ਜਰੂਰਤ ਹੈ ਕਿ ਮਨੁੱਖ ਪਹਿਲਾ ਆਪਣੀ ਸੋਚਣੀ ਵਿੱਚ ਤਬਦੀਲੀ ਲੈ ਕੇ ਆਵੇ ਅਤੇ ਇਸ ਉਪਰੰਤ ਹੀ ਸਰਬਤ ਦੇ ਭਲੇ ਲਈ ਊਦਮ ਕਰੇ ਅਤੇ ਸ੍ਰੀ ਗੁਰੂ ਹਰਰਾਏ ਜੀ ਦੇ ਦਿੱਤੇ ਵਾਤਾਵਰਨ ਸੰਬੰਧੀ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਵੇ। ਇਸ ਦੌਰਾਨ ਸ. ਹਰਬੰਸ ਸਿੰਘ ਗਿੱਲ(ਸਰਪੰਚ ਧਾਮੋ ਮਾਜਰਾ), ਸ. ਰਾਜ ਸਿੰਘ ਟਿਵਾਣਾ(ਵਾਇਸ ਪ੍ਰੈਜੀਡੈਂਟ, ਬਸੰਤ ਰੀਤੂ ਕਲੱਬ, ਸ. ਸਰਿੰਦਰ ਸਿੰਘ (ਐਗਜੈਗਟਿਵ ਮੈਂਬਰ, ਬਸੰਤ ਰੀਤੂ ਕਲੱਬ ਅਤੇ ਸਮੂਹ ਸਟਾਫ ਮੈਬਰ ਵਿਸ਼ੇਸ਼ ਤੌਰ ਤੇ ਮੌਜੂਦ ਸਨ।

Leave a Reply

Your email address will not be published. Required fields are marked *