ਜਿੰਮਖਾਨਾ ਕਲੱਬ ਨੇ ਮਨਾਇਆ ਹੋਲੀ ਦਾ ਤਿਉਹਾਰ
ਪਟਿਆਲਾ 14 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਜਿੰਮਖਾਨਾ ਕਲੱਬ ਦੇ ਪ੍ਰਧਾਨ ਵਿਨੋਦ ਢੁਡੀਆ ਅਤੇ ਸਕੱਤਰ ਵਿਪਨ ਸ਼ਰਮਾ ਦੀ ਅਗਵਾਈ ਹੇਠ ਹੋਲੀ ਦਾ ਤਿਉਹਾਰ ਕਲੱਬ ਦੇ ਪਾਰਕ ਵਿਖੇ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਦੇ ਤੋਰ ਤੇ ਸੁਮੇਰ ਸਿੰਘ ਗੁੱਜਰ (ਆਈ.ਏ.ਐਸ) ਅਤੇ ਰਜੇਸ਼ ਧੀਮਾਨ (ਪੀ.ਸੀ.ਐਸ) ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਮੌਕੇ ਸੁਮੇਰ ਗੁੱਜਰ ਨੇ ਕਿਹਾ ਕਿ ਉਹ ਮਥੂਰਾ ਵ੍ਰਿੰਦਾਵਨ ਦੇ ਰਹਿਣ ਵਾਲੇ ਹਨ, ਪਰ ਜਿਹੋ ਜਿਹੀ ਹੋਲੀ ਜਿੰਮਖਾਨਾ ਕਲੱਬ ਵਿਖੇ ਪਿਆਰ ਭਰੇ ਅਤੇ ਆਪਸੀ ਭਾਈਚਾਰੇ ਨਾਲ ਮਨਾਈ ਗਈ ਹੈ, ਇਹੋ ਜਿਹੀ ਹੋਲੀ ਉਹਨਾਂ ਨੇ ਕਿਧਰੇ ਵੀ ਨਹੀ ਦੇਖੀ। ਇਸ ਮੌਕੇ ਸਕੱਤਰ ਵਿਪਨ ਸ਼ਰਮਾ ਨੇ ਬੋਲਦਿਆ ਕਿਹਾ ਕਿ ਕਲੱਬ ਵਿਖੇ ਹੋਲੀ ਦਾ ਤਿਉਹਾਰ ਪਿਛਲੇ 4 ਸਾਲ ਤੋ ਮਨਾਇਆ ਜਾ ਰਿਹਾ ਹੈ। ਇਸ ਵਾਰ ਵੀ ਬਹੁਤ ਵੱਡੀ ਤਾਦਾਦ ਵਿੱਚ ਕਲੱਬ ਮੈਂਬਰਾਂ ਅਤੇ ਉਹਨਾ ਦੇ ਪਰਿਵਾਰਿਕ ਮੈਂਬਰਾਂ ਨੇ ਵੱਡੇ ਤੋਰ ਤੇ ਇਸ ਹੋਲੀ ਉਤਸਵ ਵਿੱਚ ਭਾਗ ਲਿਆ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਇੱਕ ਦੂਜੇ ਤੇ ਰੰਗ ਪਾ ਕੇ ਆਪਣੀ ਖੁਸ਼ੀ ਨੂੰ ਜਾਹਰ ਕੀਤਾ।
ਇਸ ਮੌਕੇ ਕਲੱਬ ਮੈਂਬਰਾਂ ਲਈ ਰੰਗ ਬਿਰੰਗੀਆਂ ਸਟਾਲਾਂ ਦਾ ਵੀ ਇੰਤਜਾਮ ਕੀਤਾ ਗਿਆ ਸੀ।ਜਿਸ ਵਿੱਚ ਕਲੱਬ ਮੈਂਬਰਾਂ ਨੇ ਸਵਾਦਿਸ਼ਟ ਵਿਅੰਜਨਾ ਦਾ ਵੀ ਖੂਬ ਆਨੰਦ ਮਾਨਿਆ ਅਤੇ ਗੀਤ ਅਤੇ ਸੰਗੀਤ ਤੇ ਮਨੋਰੰਜਨ ਨਾਲ ਨੱਚ ਗਾ ਕੇ ਆਪਣੀ ਖੂਸ਼ੀ ਨੂੰ ਸਾਂਝਾ ਕੀਤਾ।ਇਸ ਮੌਕੇ ਹਰਪ੍ਰੀਤ ਸੰਧੂ, ਅਮਰਿੰਦਰ ਪਾਬਲਾ,ਬੀ.ਡੀ ਗੁਪਤਾ,ਡਾ. ਮਨਜੀਤ ਸਿੰਘ,ਰਜਿੰਦਰ ਢੋਡੀ,ਗੁਰਪ੍ਰੀਤ ਰੰਧਾਵਾ,ਸ਼ੁਭਾਸ਼ ਗੁਪਤਾ,ਵਿਨੋਦ ਸ਼ਰਮਾ,ਸ਼ੀਸ਼ੂ ਮੰਗਲਾ,ਮਨੀਸ਼ ਜਲੋਟਾ ਆਦਿ ਮੌਕੇ ਤੇ ਹਾਜਰ ਸਨ।

