ਪ੍ਰਵਾਸੀ ਭਾਰਤੀ ਮਾਸਟਰ ਨਿਰਮਲ ਸਿੰਘ ਦੀ ਕਿਤਾਬ ‘ਸਫ਼ਲ ਜਿੰਦਗੀ’ ਲੋਕ ਅਰਪਣ
ਰਾਜਪੁਰਾ 15 ਮਾਰਚ (ਮਧੂਸਾਰ ਬਿਊਰੋ)
ਲੋਕ ਸਾਹਿਤ ਸੰਗਮ ਰਾਜਪੁਰਾ ਦੀ ਸਾਹਿਤਕ ਬੈਠਕ ਰੋਟਰੀ ਭਵਨ ਰਾਜਪੁਰਾ ਵਿਖੇ ਪ੍ਰਧਾਨ ਡਾ ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਅਮਰੀਕਾ ਵਸਦੇ ਮਾਸਟਰ ਨਿਰਮਲ ਸਿੰਘ ਲਾਲੀ ਦੀ ਪੁਸਤਕ ਸਫ਼ਲ ਜਿੰਦਗੀ ਦਾ ਲੋਕ ਅਰਪਣ ਕੀਤਾ।
ਸਮਾਗਮ ਦਾ ਆਗਾਜ਼ ਅਵਤਾਰ ਪੁਆਰ ਦੀ ਛੋਟੀ ਬਹਿਰ ਦੀ ਗ਼ਜ਼ਲ ਨਾਲ ਹੋਇਆ। ਜਮਨਾ ਪ੍ਰਕਾਸ਼ ਨਾਚੀਜ਼ ਨੇ ਸਰਾਇਕੀ ਵਿਚ ਆਪਣੀ ਕਵਿਤਾ ਸਾਂਝੀ ਕੀਤੀ। ਕੁਲਵੰਤ ਜੱਸਲ ਨੇ ਆ ਰਹੀ ਫਿਲਮ ਦਾ ਪੁਆਧੀ ਗੀਤ ਸੁਣਾਕੇ ਚੰਗੀ ਵਾਹ ਵਾਹ ਖੱਟੀ। ਬਲਦੇਵ ਸਿੰਘ ਖੁਰਾਣਾ ਨੇ ਗੀਤ ਤੇ ਕਵਿਤਾ ਸੁਣਾਈ। ਬਾਲ ਕਵਿਤਾ ਵਿਚ ਨਿਵੇਕਲੀ ਥਾਂ ਬਣਾਉਣ ਵਾਲੀ ਮਨਜੀਤ ਕੌਰ ਅੰਬਾਲਵੀ ਦੀ ਕਵਿਤਾ ਭਾਵਭਿੰਨੀ ਲੈਅ ਵਿਚ ਸੁਣਾਈ। ਅੰਗਰੇਜ ਕਲੇਰ ਦੀ ਨਿੱਕੀ ਕਹਾਣੀ ਨੇ ਚੰਗਾ ਪ੍ਰਭਾਵ ਛੱਡਿਆ।ਪ੍ਰੋ ਸ਼ਤਰੂਘਨ ਗੁਪਤਾ ਦੀ ਹਿੰਦੀ ਕਵਿਤਾ ਵਧੀਆ ਸੀ। ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਦਾ ਗੀਤ ਕਾਬਲੇ ਤਾਰੀਫ ਸੀ। ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਦੀ ਮਿੰਨੀ ਕਹਾਣੀ ‘ਨੇਕ ਸਲਾਹ ‘ਸੁਣਾਕੇ ਚੰਗਾ ਕਟਾਕਸ਼ ਕੀਤਾ। ਉਨਾਂ ਮਾਸਟਰ ਨਿਰਮਲ ਸਿੰਘ ਲਾਲੀ ਦੀ ਕਿਤਾਬ ਸਫ਼ਲ ਜਿੰਦਗੀ ਬਾਰੇ ਬੋਲਦਿਆਂ ਕਿਹਾ ਕਿ ਲੇਖਕ ਆਪਣੇ ਪਰਵਾਸ ਜੀਵਨ ਤੇ ਬੇਹੱਦ ਨਿਰਾਸ਼ਾਵਾਦੀ ਹੈ ਉਹ ਆਪਣੀ ਪੁਸਤਕ ਵਿਚ ਆਪਣੀ ਕਵਿਤਾਵਾਂ ਰਾਹੀਂ ਮਨੁੱਖੀ ਕਦਰਾਂ ਕੀਮਤਾਂ ਦੇ ਘਾਣ ਤੋਂ ਚਿੰਤਤ ਹੈ ਉਹ ਨਵੀਂ ਸਵੇਰ ਦੇਖਣਾ ਚਾੰਹੁਦਾ ਹੈ ਅਮਰੀਕਾ ਵਿਚ ਰਹਿ ਕੇ ਵੀ ਪੰਜਾਬ ਦੀ ਸੁੱਖ ਮੰਗਦਾ ਹੈ। ਅੰਗਰੇਜ ਕਲੇਰ ਦੀ ਸਟੇਜ ਕਲਾ ਕਾਬਲੇ ਤਾਰੀਫ ਸੀ।

