ਪਟਿਆਲਾ

ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾਉਣ ਬਾਰੇ ਜਾਗਰੂਕ ਕਰਨ ਵਾਲੀਆਂ 6 ਗੱਡੀਆਂ ਰਵਾਨਾ

ਪਟਿਆਲਾ, 16 ਮਾਰਚ (ਮਧੂਸਾਰ ਬਿਊਰੋ)
ਨੈਸਨਲ ਗ੍ਰਰੀਨ ਟਿਊਬਨਲ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਪਟਿਆਲਾ ਨੂੰ ਫਸਲਾਂ ਦੀ ਰਹਿੰਦ ਖੂੰਹਦ ਅਤੇ ਹੋਰ ਪ੍ਰਕਾਰ ਦੀ ਅੱਗ ਨਾ ਲਾਉਣ ਸਬੰਧੀ ਮੋਹਰੀ ਜਿਲ੍ਹਾ ਚੁਣਿਆ ਗਿਆ ਹੈ। ਜਿਸ ਤਹਿਤ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਅੱਜ ਡਿਪਟੀ ਕਮਿਸਨਰ ਪਟਿਆਲਾ ਸ੍ਰੀ ਰਾਮਵੀਰ ਨੇ ਖੇਤੀਬਾੜੀ ਵਿਭਾਗ ਪੰਜਾਬ, ਪਟਿਆਲਾ ਅਤੇ ਪੰਜਾਬ ਰਾਜ ਪ੍ਰਦੂਸਣ ਕੰਟਰੋਲ ਬੋਰਡ ਵੱਲੋ ਚਲਾਈਆਂ ਜਾ ਰਹੀਆਂ 6 ਮੋਬਾਇਲ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਇਹ ਮੋਬਾਇਲ ਵੈਨਾਂ ਆਉਣ ਵਾਲੇ 3 ਦਿਨਾਂ ਵਿਚ ਜਿਲ੍ਹੇ ਦੇ ਹਰੇਕ ਪਿੰਡ ਵਿਖੇ ਐਨ.ਜੀ.ਟੀ ਦੇ ਦਿਸ਼ਾ ਨਿਰਦੇਸ਼ਾਂ ਨੂੰ ਕਿਸਾਨਾਂ ਅਤੇ ਆਮ ਨਾਗਰਿਕਾਂ ਤੱਕ ਪਹੁੰਚਾਉਣਗੀਆਂ ਅਤੇ ਪਿੰਡ ਦੇ ਹਰੇਕ ਸਰਪੰਚ ਤੋਂ ਇਨ੍ਹਾਂ ਨਿਰਦੇਸਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਸਬੰਧੀ ਸਰਟੀਫਿਕੇਟ ਪ੍ਰਾਪਤ ਕਰਨਗੀਆਂ।
ਇਸ ਮੌਕੇ ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿੱਚ ਇਸ ਤੋਂ ਇਲਾਵਾ ਕਿਸਾਨਾਂ ਅਤੇ ਆਮ ਲੋਕਾਂ ਲਈ 156 ਜਾਗਰੂਕਤਾ ਕੈਂਪ ਅਤੇ 52 ਪ੍ਰਦਰਸ਼ਨੀਆਂ ਕਮ ਫੀਲਡ ਡੇਅ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਕਿਸਾਨਾਂ ਨੂੰ ਅੱਗ ਨਾ ਲਾਉਣ ਸਬੰਧੀ ਤਕਨੀਕੀ ਜਾਣਕਾਰੀ ਅਤੇ ਅੱਗ ਲੱਗਣ ਨਾਲ ਹੋਣ ਵਾਲੇ ਮਿੱਟੀ ਦੇ ਨੁਕਸਾਨ ਅਤੇ ਮਿੱਤਰ ਕੀੜੇ ਦੇ ਨਸ਼ਟ ਹੋਣ ਬਾਰੇ ਦੱਸਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਨੂੰ ਐਨ.ਜੀ.ਟੀ ਨੇ ਮਾਡਲ ਜ਼ਿਲ੍ਹੇ ਦੇ ਰੂਪ ਵਿੱਚ ਚੁਣਿਆ ਹੈ। ਇਸ ਕਰਕੇ ਸਾਡੀ ਜਿੰਮੇਦਾਰੀ ਬਣ ਜਾਂਦੀ ਹੈ ਕਿ ਅਸੀਂ ਫ਼ਸਲਾਂ ਦੀ ਰਹਿੰਦ ਖੂੰਹਦ ਬਿਲਕੁੱਲ ਨਾ ਸਾੜੀਏ ਅਤੇ ਇਸ ਨੂੰ ਖਾਦ ਦੇ ਰੂਪ ਵਿੱਚ ਵਰਤ ਕੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਹੋਰ ਵਧਾਈਏ।
ਉਹਨਾਂ ਕਿਹਾ ਕਿ ਇੱਕ ਕਿੱਲੇ ਵਿੱਚ 2.5 ਤੋਂ 3.0 ਟਨ ਪਰਾਲੀ ਪੈਦਾ ਹੁੰਦੀ ਹੈ ਅਤੇ ਇਸ ਨੂੰ ਸਾੜਨ ਨਾਲ ਤਕਰੀਬਨ 32 ਕਿਲੋ ਯੂਰੀਆ 5.5 ਕਿਲੋ ਡੀ.ਏ.ਪੀ. ਅਤੇ 51 ਕਿਲੋ ਪੋਟਾਸ਼ ਖਾਦ ਸੜ ਜਾਂਦੀ ਹੈ। ਨਾਲ ਹੀ ਫ਼ਸਲਾਂ ਦੇ ਵਧਣ ਫੁੱਲਣ ਲਈ ਲੋੜੀਂਦੇ ਮੱਲ੍ਹੜ ਅਤੇ ਆਰਗੈਨਿਕ ਕਾਰਬਨ ਸੜਦੇ ਹਨ ਜਿਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਘਟਦੀ ਹੈ।
ਸ਼੍ਰੀ ਰਾਮਵੀਰ ਸਿੰਘ ਨੇ ਕਿਹਾ ਕਿ ਨਾੜ ਦੇ ਧੂੰਏਂ ਤੋਂ ਪੈਦਾ ਹੋਈਆਂ ਜਹਿਰੀਲੀਆਂ ਗੈਸਾਂ ਕਾਰਬਨ ਮੋਨੋ ਅਕਸਾਈਡ ਖੂਨ ਦੇ ਲਾਲ ਕਣਾਂ ਨੂੰ ਕਿਰਿਆ ਕਰਕੇ ਖੂਨ ਦੀ ਆਕਸੀਜਨ ਲੈ ਜਾਣ ਦੀ ਸਮਰੱਥਾ ਘਟਾਉਂਦੀਆਂ ਹਨ ਜਦ ਕਿ ਕਾਰਬਨ ਡਾਈਆਕਸਾਈਡ ਅੱਖਾਂ ਅਤੇ ਸਾਹ ਨਲੀ ਵਿੱਚ ਜਲਣ ਪੈਦਾ ਕਰਦੀਆਂ ਹਨ। ਸਲਫਰ ਡਾਈਅਕਸਾਈਡ ਅਤੇ ਨਾਈਟਰੋਜਨ ਦੇ ਅਕਸਾਈਡ ਫੇਫੜਿਆਂ, ਖੂਨ,ਚਮੜੀ ਅਤੇ ਸਾਹ ਕਿਰਿਆ ‘ਤੇ ਸਿੱਧਾ ਅਸਰ ਪਾਉਂਦੇ ਹਨ ਜਿਸ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਇਹਨਾਂ ਜਹਿਰੀਲੀਆਂ ਗੈਸਾਂ ਦਾ ਸਭ ਤੋਂ ਵੱਧ ਅਸਰ ਬੱਚਿਆਂ ਅਤੇ ਬਜ਼ੁਰਗਾਂ ‘ਤੇ ਹੁੰਦਾ ਹੈ। ਇੱਥੋਂ ਤੱਕ ਕਿ ਗਰਭਵਤੀ ਮਹਿਲਾਵਾਂ ਦੇ ਗਰਭ ਵਿੱਚ ਪਲ ਰਹੇ ਬੱਚੇ ‘ਤੇ ਵੀ ਮਾਰੂ ਅਸਰ ਹੁੰਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਗ ਤੋਂ ਪੈਦਾ ਹੋਏ ਧੂੰਏ ਕਾਰਨ ਐਕਸੀਡੈਂਟ ਹੋ ਜਾਂਦੇ ਹਨ। ਇਹ ਸਾਡੇ ਘਰਾਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਪਹੁੰਚ ਕੇ ਵੱਡਾ ਨੁਕਸਾਨ ਕਰਦੀ ਹੈ। ਇਸ ਵਿੱਚ ਮੌਜੂਦ ਸੁਖਮ ਕਣਾਂ ਦੇ ਸਾਹ ਵਿੱਚ ਜਾਣ ਨਾਲ ਦਮਾ, ਖੰਘ, ਫੇਫੜਿਆਂ ਦੇ ਕੈਂਸਰ ਅਤੇ ਸਾਹ ਨਲੀ ਦੀ ਸੋਜ ਹੋ ਜਾਂਦੀ ਹੈ ਜਿਹਨਾਂ ਦੇ ਇਲਾਜ ਲਈ ਸਾਰੀ ਉਮਰ ਦਵਾਈ ਖਾਣੀ ਪੈਦੀ ਹੈ।
ਇਸ ਮੌਕੇ ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਸ੍ਰੀ ਲਵਨੀਤ ਕੁਮਾਰ ਦੁਬੇ ਨੇ ਦੱਸਿਆ ਕਿ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਅਤੇ ਜ਼ੁਰਮਾਨਾ ਕੀਤਾ ਜਾਵੇਗਾ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਪਰਮਿੰਦਰ ਸਿੰਘ ਅਤੇ ਡਾ ਗੁਰਮੀਤ ਸਿੰਘ, ਡਾ. ਗੁਰਦੇਵ ਸਿੰਘ, ਡਾ. ਕੁਲਦੀਪਇੰਦਰ ਸਿੰਘ ਢਿੱਲੋ, ਡਾ.ਜੁਪਿੰਦਰ ਸਿੰਘ ਗਿੱਲ,ਡਾ. ਅਵਨਿੰਦਰ ਸਿੰਘ ਮਾਨ ਅਤੇ ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਡਾ. ਰਾਜੀਵ ਗੁਪਤਾ ਹਾਜਰ ਸਨ।

Leave a Reply

Your email address will not be published. Required fields are marked *