ਨਾਰਦਨ ਰੇਲਵੇ ਮੈਨਜ਼ ਯੂਨੀਅਨ ਵੱਲੋਂ ਧਰਨਾ ਦੇ ਕੇ ਕੀਤਾ ਪ੍ਰਦਰਸ਼ਨ
ਪਟਿਆਲਾ/ਰਾਜਪੁਰਾ 16 ਮਾਰਚ (ਡਾ. ਅਮਨ/ਮਧੂਸਾਰ ਬਿਊਰੋ)
ਨਾਰਦਨ ਰੇਲਵੇ ਮੈਨਜ਼ ਯੂਨੀਅਨ ਵੱਲੋਂ ਰਾਜਪੁਰਾ ਰੇਲਵੇ ਸਟੇਸ਼ਨ ਤੇ ਰੋਸ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਵਿੱਚ ਰਾਜਪੁਰਾ, ਸ਼ੰਭੂ, ਸਾਧੂਗੜ੍ਹ, ਅੰਬਾਲਾ ਦੇ ਕਰਮਚਾਰੀਆਂ ਨੇ ਹਿੱਸਾ ਲਿਆ। ਧਰਨੇ ਦੀ ਪ੍ਰਧਾਨਗੀ ਅੰਬਾਲਾ ਮੰਡਲ ਯੂਥ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ ਤੇ ਬ੍ਰਾਂਚ ਪ੍ਰਧਾਨ ਜਸਮੇਰ ਸਿੰਘ ਨੇ ਕੀਤੀ।
ਜਾਣਕਾਰੀ ਦਿੰਦਿਆਂ ਯੂਥ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕੀ ਇਹ ਧਰਨਾ ਆਲ ਇੰਡੀਆ ਰੇਲਵੇ ਮੇਨ ਫੈਡਰੇਸ਼ਨ ਤੇ ਐਨ.ਜੇ.ਸੀ.ਐਮ. ਦੇ ਸੱਦੇ ਤੇ ਪੂਰੇ ਭਾਰਤ ਵਿੱਚ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਤੇ ਰੇਵਲੇ ਬੋਰਡ ਨੇ ਹੁਕਮ ਜਾਰੀ ਕੀਤਾ ਹੈ ਕਿ ਜੋ ਕਰਮਚਾਰੀ 4200 ਪੇ ਗ੍ਰੇਡ ਤੇ 4600 ਪੇ ਗ੍ਰੇਡ ਵਿੱਚ ਨੌਕਰੀ ਕਰਦੇ ਹਨ ਉਹ ਯੂਨੀਅਨ ਦੇ ਅਹੁੱਦੇ ਤੇ ਨਹੀਂ ਰਹਿ ਸਕਦੇ।
ਇਹ ਅੰਤਰਰਾਸ਼ਟਰੀ ਕਰਮਚਾਰੀ ਕਾਨੂੰਨ ਦੀ ਉਘੰਲਣਾ ਹੈ। ਟਰੈਕਮਨ ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਟਰੈਕਮੈਨਾਂ ਨੂੰ 10:20:20:50 ਦੇ ਅਨੁਸਾਰ ਤਰੱਕੀਆਂ ਦਿੱਤੀਆਂ ਜਾਣ। ਰੇਲਵੇ ਦੀਆਂ ਖਾਲੀ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ। ਪਰ ਸਰਕਾਰ ਇਨਾਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਬ੍ਰਾਂਚ ਪ੍ਰਧਾਨ ਜਸਮੇਰ ਸਿੰਘ ਨੇ ਕਿਹਾ ਸੀ ਝਂਙਸ਼ ਦੇ ਤਹਿਤ ਕਰਮਚਾਰੀਆਂ ਨੂੰ ਤਰੱਕੀਆਂ ਦਿੱਤੀਆਂ ਜਾਣ। ਸੱਤਵੇ ਪੇ ਕਮਿਸ਼ਨ ਵਿੱਚ ਭੱਤਿਆ ਬਾਰੇ ਕੋਈ ਫੈਸਲਾ ਨਹੀਂ ਕੀਤਾ ਗਿਆ। ਜੇਕਰ ਸਰਕਾਰ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮਹਿੰਦਰ ਪਾਸਵਾਨ, ਉਪਿੰਦਰ ਕੁਮਾਰ, ਸਤਿ ਨਰਾਇਣ, ਰਿਸ਼ੀਪਾਲ, ਸਰਬਣ ਕੁਮਾਰ, ਭਾਗ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਰਮਚਾਰੀ ਸ਼ਾਮਿਲ ਸਨ।

