ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਧਰਤੀ ਦਿਵਸ ਤੇ ਲਗਾਏ ਗਏ ਫੁੱਲਦਾਰ ਪੌਦੇ ।

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵਲੋਂ ਅੱਜ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ ਜਿਸ ਦਾ ਉਦੇਸ਼ ਧਰਤੀ ਉੱਪਰ ਵਾਪਰ ਰਹੀ ਮੌਸਮੀ ਤਬਦੀਲੀ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਸੀ ਕਿਉਂਕਿ ਹਰ ਬੀਤਦੇ ਸਾਲ ਨਾਲ ਮੌਸਮ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਓਜੋਨ ਪਰਤ ਦੇ ਖਤਮ ਹੋਣ, ਜੰਗਲਾਂ ਦੀ ਵਿਆਪਕ ਕਟਾਈ ਅਤੇ ਜੈਵ ਵਿਭਿੰਨਤਾ ਵਿੱਚ ਗਿਰਾਵਟ ਕਾਰਨ ਗਲੋਬਲ ਵਾਰਮਿੰਗ ਵਿੱਚ ਵਾਧਾ ਹੋਇਆ ਹੈ। ਇਹਨਾਂ ਕਾਰਕਾਂ ਨੇ ਸਾਡੇ ਵਾਤਾਵਰਣ ਦੀ ਸੰਭਾਵਿਤ ਤਬਾਹੀ ਵਿੱਚ ਯੋਗਦਾਨ ਪਾਇਆ ਹੈ ਅਤੇ ਜੀਵਨ ਦੀ ਗੁਣਵੱਤਾ ਨੂੰ ਘਟਾਇਆ ਹੈ।

ਵਿਸ਼ਵ ਧਰਤੀ ਦਿਵਸ ਦੇ ਵਿਸੇਸ ਮੌਕੇ ਤੇ ਅੱਜ ਕਾਲਜ ਦੀ ਵਾਤਾਵਰਣ ਕਮੇਟੀ ਅਤੇ ਆਈ.ਕਿਊ.ਏ.ਸੀ. ਨੇ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ ਕੀਤਾ ਅਤੇ ਕਾਲਜ ਕੈਂਪਸ ਵਿੱਚ 35 ਫੁੱਲਦਾਰ ਰੁੱਖ ਲਗਾਏ ਗਏ। ਜਿਸ ਨਾਲ ਕਾਲਜ ਕੈਂਪਸ ਸੁੰਦਰ ਵੀ ਬਣੇਗਾ ਅਤੇ ਵਾਤਾਵਰਨ ਸਮਤੋਲ ਵਿੱਚ ਹਿੱਸੇਦਾਰੀ ਵੀ ਪਵੇਗੀ। ਇਹ ਪਹਿਲ-ਕਦਮੀ ਜੰਗਲਾਂ ਦੀ ਕਟਾਈ, ਗਲੋਬਲ ਵਾਰਮਿੰਗ, ਬਨਸਪਤੀ ਅਤੇ ਜੀਵ-ਜੰਤੂਆਂ ਦੀ ਵਿਭਿੰਨਤਾ ਵਿੱਚ ਗਿਰਾਵਟ ਦਾ ਮੁਕਾਬਲਾ ਕਰਨ ਵਿੱਚ ਮਦਦ ਕਰੇਗੀ ਅਤੇ ਜਲਵਾਯੂ ਤਬਦੀਲੀਆਂ ਨੂੰ ਘਟਾਉਣ, ਨੁਕਸਾਨੀ ਗਈ ਵਾਤਾਵਰਣ ਪ੍ਰਣਾਲੀ ਦੀ ਮੁਰੰਮਤ ਵਿੱਚ ਮਦਦ ਕਰੇਗੀ।

ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਾਲਜ ਕਮੇਟੀਆਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਨ ਸਮਤੋਲ ਲਈ ਜਰੂਰੀ ਹੋ ਗਿਆ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ ਕਿਉਂਕਿ ਜੰਗਲਾਂ ਦੀ ਬੇਤਹਾਸ਼ਾ ਕਟਾਈ ਨੇ ਸਾਡੀ ਧਰਤੀ ਦੇ ਵਾਤਾਵਰਨ ਦੇ ਸਮਤੋਲ ਨੂੰ ਵਿਗਾੜ ਦਿੱਤਾ ਹੈ ਸਾਡੀਆਂ ਆਉਣ ਵਾਲੀਆਂ ਨਸਲਾਂ ਖੁੱਲ੍ਹੀ ਹਵਾ ਵਿੱਚ ਸਾਹ ਲੈ ਸਕਣ ਇਸ ਲਈ ਜਰੂਰੀ ਹੈ ਕਿ ਅਸੀਂ ਰਹਿੰਦੇ ਸਮੇਂ ਹੀ ਵਾਤਾਵਰਨ ਦੀ ਸੰਭਾਲ ਕਰ ਲਈਏ ਉਨ੍ਹਾਂ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵੀ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *