ਪੰਜਾਬਪਟਿਆਲਾ

ਔਰਬਿਟ ਬੱਸ ਨੇ ਮੋਟਰ ਸਾਈਕਲ ਸਵਾਰ ਨੂੰ ਮਾਰੀ ਟੱਕਰ

ਮੋਟਰ ਸਾਇਕਲ ਸਵਾਰ ਦੀ ਹਾਲਤ ਸਥਿਰ, ਪੁਲਿਸ ਨੇ ਬੱਸ ਨੂੰ ਕਬਜ਼ੇ ‘ਚ ਲਿਆ
ਪਟਿਆਲਾ 20 ਮਾਰਚ (ਕੰਵਰ ਬੇਦੀ)
ਕੌਮੀ ਸ਼ਾਹ ਮਾਰਗਾਂ ‘ਤੇ ਚੱਲਦੀਆਂ ਬਾਦਲਾਂ ਦੀਆਂ ਔਰਬਿਟ ਬੱਸਾਂ ਲੋਕਾਂ ਦੀ ਜਾਨੀ-ਮਾਲੀ ਨੁਕਸਾਨ ਦਾ ਖੋਹ ਬਣ ਕੇ ਰਹਿ ਗਈਆਂ ਹਨ, ਜਿਨ੍ਹਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਵੱਲੋਂ ਵਰਤੀ ਜਾਂਦੀ ਅਣਗਹਿਲੀ ਕਾਰਨ ਕਿਸੇ ਨਾ ਕਿਸੇ ਜਗ੍ਹਾ ‘ਤੇ ਅਕਸਰ ਹਾਦਸਾ ਵਾਪਰਦਾ ਰਹਿੰਦਾ ਹੈ।

ਜਿਸ ਦੀ ਇਕ ਹੋਰ ਮਿਸਾਲ ਪਟਿਆਲਾ ਦੇ ਲੀਲਾ ਭਵਨ ਚੌਂਕ ‘ਚ ਵੇਖਣ ਤੋਂ ਮਿਲੀ, ਜਦੋਂ ਬਾਦਲਾਂ ਦੀ ਮਰਸਡੀਜ਼ ਬੈਜ਼ ਬੱਸ (ਔਰਬਿਟ ਬੱਸ) ਸਵਾਰੀਆਂ ਲੈ ਕੇ ਚੰਡੀਗੜ੍ਹ ਜਾ ਰਹੀ ਸੀ ਤਾਂ ਬੱਸ ਨੇ ਇਕ ਮੋਟਰ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪ੍ਰੰਤੂ ਜ਼ਖ਼ਮੀ ਹੋਏ ਮੋਟਰ ਸਾਇਕਲ ਸਵਾਰ ਨੂੰ ਰਾਜਿੰਦਰਾ ਹਸਪਤਾਲ ਭੇਜਿਆ ਗਿਆ, ਜਿਥੇ ਉਸ ਦੀ ਹਾਲਤ ਸਥਿਰ ਹੈ। ਪੁਲਿਸ ਨੇ ਫੌਰੀ ਔਰਬਿਟ ਬੱਸ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਔਰਬਿਟ ਬੱਸਾਂ ਕਾਰਨ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ, ਜਿਸ ਕਾਰਨ ਕਈ ਜਣਿਆਂ ਨੂੰ ਆਪਣੀ ਜਾਨ ਗੁਆਣੀ ਪਈ ਹੈ, ਪ੍ਰੰਤੂ ਬਾਦਲਾਂ ਦੀ ਸ਼ਹਿ ਹੋਣ ਕਾਰਨ ਔਰਬਿਟ ਬੱਸਾਂ ਦੇ ਡਰਾਈਵਰ-ਕੰਡਕਟਰ ਅਕਸਰ ਆਪਣੀ ਮਨਮਰਜ਼ੀ ‘ਤੇ ਉਤਾਰੂ ਰਹਿੰਦੇ ਹਨ, ਜਿਨ੍ਹਾਂ ਨੇ ਹੁਣ ਤੱਕ ਵਾਪਰ ਚੁੱਕੇ ਹਾਦਸਿਆਂ ਤੋਂ ਸਬਕ ਲੈਣਾ ਮੁਨਾਸਿਬ ਨਹੀਂ ਸਮਝਿਆ।

Leave a Reply

Your email address will not be published. Required fields are marked *