ਈਡੀ ਵੱਲੋਂ ਜ਼ਾਕਿਰ ਨਾਇਕ ਖਿਲਾਫ਼ ਵੱਡੀ ਕਾਰਵਾਈ, 18 ਕਰੋੜ ਰੁਪਏ ਦੀ ਸੰਪਤੀ ਜ਼ਬਤ
ਨਵੀਂ ਦਿੱਲੀ 20 ਮਾਰਚ (ਅਸ਼ੋਕ ਵਾਸ਼ਿਸਠ/ਮਧੂਸਾਰ ਬਿਊਰੋ) ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਸਲਾਮਿਕ ਰਿਸਰਚ ਫਾਊਂਡੇਸ਼ਨ ਦੇ ਮੁਖੀ ਅਤੇ ਮੁਸਲਿਮ ਧਰਮ ਪ੍ਰਚਾਰਕ ਜ਼ਾਕਿਰ ਨਾਇਕ ਦੀ 18.37 ਕਰੋੜ ਰੁਪਏ ਦੀ ਸੰਪਤੀ ਜ਼ਬਤ ਕਰ ਲਈ ਹੈ। ਈਡੀ ਨੇ ਅਪ੍ਰੇਸ਼ਨ ਆਫ ਮਨੀ ਲਾਂਡ੍ਰਿਗ ਐਕਟ ਦੇ ਤਹਿਤ ਨਾਇਕ ਦੀ ਸੰਪਤੀ ਨੂੰ ਜ਼ਬਤ ਕੀਤਾ ਹੈ।
ਇਸ ਤੋਂ ਪਹਿਲਾਂ ਵਿਵਾਦਤ ਮੁਸਲਿਮ ਧਰਮ ਪ੍ਰਚਾਰਕ ਜ਼ਾਕਿਰ ਨਾਇਕ ਨੂੰ ਐਨਆਈਏ ਨੋਟਿਸ ਜਾਰੀ ਕਰਕੇ 30 ਮਾਰਚ ਤੱਕ ਐਨਆਈਏ ਦਫਤਰ ਵਿਚ ਹਾਜ਼ਰ ਰਹਿਣ ਲਈ ਕਿਹਾ ਸੀ।
ਪਿਛਲੇ ਦਿਨੀਂ ਜ਼ਾਕਿਰ ਨਾਇਕ ਨੂੰ ਦਿੱਲੀ ਹਾਈਕੋਰਟ ਨੇ ਵੱਡਾ ਝਟਕਾ ਦਿੱਤਾ ਸੀ। ਹਾਈਕੋਰਟ ਨੇ ਨਾਇਕ ਦੇ ਬੈਂਕ ਖਾਤਿਆਂ ‘ਤੇ ਲਗਾਈ ਗਈ ਰੋਕ ਨੂੰ ਹਟਾਉਣ ਵਾਲੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ। ਕੋਰਟ ਨੇ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਗ੍ਰਹਿ ਵਿਭਾਗ ਦੇ ਕੋਲ ਉਸ ਦੇ ਬੈਂਕ ਖਾਤਿਆਂ ‘ਤੇ ਪਾਬੰਦੀ ਲਗਾਉਣ ਦੇ ਲਈ ਠੋਸ ਸਬੂਤ ਹਨ।
ਇਸ ਤੋਂ ਪਹਿਲਾਂ ਈਡੀ ਨੇ ਜ਼ਾਹਿਰ ਨਾਇਕ ਅਤੇ ਆਈਆਰਐਫ ਨਾਲ ਜੁੜੇ ਮਨੀ ਲਾਂਡਿੰਗ ਦੇ ਇਸ ਮਾਮਲੇ ‘ਚ ਪਿਛਲੇ ਮਹੀਨੇ ਉਸ ਦੇ ਇਕ ਦੋਸਤ ਨੂੰ ਗ੍ਰਿਫਤਾਰ ਵੀ ਕੀਤਾ ਸੀ। ਈਡੀ ਨੂੰ ਜ਼ਾਹਿਰ ਨਾਇਕ ਦੀ ਵੀ ਤਲਾਸ਼ ਹੈ, ਜੋ ਗ੍ਰਿਫਤਾਰੀ ਤੋਂ ਬਚਣ ਦੇ ਲਈ ਸਾਊਦੀ ਅਰਬ ਵਿਚ ਹੈ। ਈਡੀ ਨੇ ਇਸੇ ਮਹੀਨੇ ਜ਼ਾਹਿਰ ਨਾਇਕ ਦੀ ਭੈਣ ਇਲਾਹ ਨੌਸ਼ਾਦ ਨੂਰਾਨੀ ਤੋਂ ਵੀ ਪੁੱਛਗਿੱਛ ਕੀਤੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਲਾਹ ਜ਼ਾਹਿਰ ਦੀ 5 ਕਾਗਜ਼ੀ ਕੰਪਨੀਆਂ ‘ਚ ਡਾਇਰੈਕਟਰ ਸੀ। ਇਲਾਹਾ ਨੌਸ਼ਾਦ ਨੂਰਾਨੀ ਤੋਂ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ।

