ਪੰਜਾਬਪਟਿਆਲਾ

ਸਾਂਝਾ ਸਾਹਿਤਕ ਮੰਚ, ਪਟਿਆਲ਼ਾ ਵੱਲੋਂ ਉੱਘੇ ਚਿੰਤਕ ਤੇ ਆਲੋਚਕ ਡਾ. ਭੀਮਇੰਦਰ ਸਿੰਘ ਨਾਲ ਰੂਬਰੂ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਸਾਂਝਾ ਸਾਹਿਤਕ ਮੰਚ ਪਟਿਆਲਾ ਵੱਲੋਂ ਢੱਲ ਬਿਲਡਰਜ਼, ਸਰਹਿੰਦ ਰੋਡ ਪਟਿਆਲਾ ਵਿਖੇ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ। ਸੁਖਵਿੰਦਰ ਚਹਿਲ, ਹਰਦੀਪ ਸੱਭਰਵਾਲ, ਨਵਦੀਪ ਸਿੰਘ ਮੁੰਡੀ, ਅਮਰਜੀਤ ਖਰੋਡ, ਢੱਲ ਗੁਰਮੀਤ ਤੇ ਪਾਲ ਖਰੋਡ ਵਲੋਂ ਕਰਵਾਏ ਜਾ ਰਹੇ ਇਸ ਵਿਸ਼ੇਸ਼ ਉਪਰਾਲੇ ਤਹਿਤ ਇਸ ਵਾਰ ਡਾ. ਭੀਮਇੰਦਰ ਸਿੰਘ ਨਾਲ ਰੂਬਰੂ ਪ੍ਰੋਗ੍ਰਾਮ ਕਰਵਾਇਆ ਗਿਆ। ਇਸ ਮੌਕੇ ਤੇ ਸਤਨਾਮ ਸਿੰਘ, ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਤੇ ਡਾ. ਸੰਤੋਖ ਸਿੰਘ ਸੁੱਖੀ ਵੀ ਹਾਜ਼ਰ ਰਹੇ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਮੰਚ ਸੰਚਾਲਨ ਕਰਦੇ ਹੋਏ ਨਵਦੀਪ ਸਿੰਘ ਮੁੰਡੀ ਨੇ ਕਵੀ ਦਰਬਾਰ ਸ਼ੁਰੂ ਕਰਵਾਇਆ। ਹਾਜ਼ਰੀਨ ਕਵੀਆਂ ਸੁਖਵਿੰਦਰ ਚਹਿਲ, ਕੁਲਵਿੰਦਰ ਕੁਮਾਰ, ਗੁਰਪ੍ਰੀਤ ਸਿੰਘ ਜਖਵਾਲੀ, ਅੰਗਰੇਜ਼ ਸਿੰਘ ਵਿਰਕ, ਬਚਨ ਸਿੰਘ ਗੁਰਮ, ਕਿਰਪਾਲ ਸਿੰਘ ਮੂਨਕ, ਕੁਲਦੀਪ ਕੌਰ ਭੁੱਲਰ, ਓਂਕਾਰ ਸਿੰਘ ਤੇਜੇ, ਬਲਵਿੰਦਰ ਸਿੰਘ ਭੱਟੀ, ਸਤਨਾਮ ਸਿੰਘ ਮੱਟੂ, ਗੁਰਚਰਨ ਸਿੰਘ ਪੱਬਾਰਾਲੀ, ਪੁਨੀਤ ਗੋਇਲ, ਡਾ. ਇੰਦਰਪਾਲ ਕੌਰ, ਕੁਲਵੰਤ ਸੈਦੋਕੇ, ਰਮਾ ਰਮੇਸ਼ਵਰੀ ਤੇ ਕੁਲਵੰਤ ਖਨੌਰੀ ਨੇ ਆਪਣੀ ਰਚਨਾਵਾਂ ਨਾਲ ਹਾਜ਼ਰੀ ਭਰੀ।

ਅਮਰਜੀਤ ਖਰੋਡ ਤੇ ਪਾਲ ਖਰੋਡ ਨੇ ਸਰੋਤਾ ਹੋਣਾ ਸਿਖਾਇਆ। ਉਪਰੰਤ ਨਵਦੀਪ ਸਿੰਘ ਮੁੰਡੀ ਤੇ ਸੰਤੋਖ ਸਿੰਘ ਸੁੱਖੀ ਨੇ ਡਾ. ਭੀਮਇੰਦਰ ਸਿੰਘ ਦੇ ਜੀਵਨ ਸੰਘਰਸ਼ ਤੇ ਸਾਹਿਤਕ ਸਫ਼ਰ ਬਾਰੇ ਦੱਸਿਆ। ਡਾ. ਭੀਮਇੰਦਰ ਸਿੰਘ ਨੇ ਆਪਣੀ ਜਿੰਦਗੀ ਦੇ ਲੰਮੇ ਸੰਘਰਸ਼ ਦੀ ਗੱਲ ਕਰਦੇ ਹੋਏ ਕਿਹਾ ਕਿ ਸੰਘਰਸ਼ ਚੋਂ ਨਿਕਲ ਕੇ ਹੀ ਮਨੁੱਖ ਅਸਲ ਵਿਚ ਮਨੁੱਖ ਬਣਦਾ ਹੈ। ਉਹਨਾਂ ਨੇ ਅੱਜ ਦੇ ਸਰਮਾਏਦਾਰੀ ਵਕਤ ਵਿਚ ਲੋਕ ਸਾਹਿਤ ਤੇ ਸਮਾਜਵਾਦੀ ਸਾਹਿਤ ਨੂੰ ਆਮ ਲੋਕਾਂ ਨਾਲ ਜੋੜਨ ਦੀ ਲੋੜ ਬਾਰੇ ਦੱਸਿਆ। ਉਹਨਾਂ ਕਿਹਾ ਕਿ ਅੱਜ ਦੀ ਯੁਵਾ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਦੀ ਲੋੜ ਹੈ ਤਾਂ ਹੀ ਸਰਮਾਏਦਾਰੀ ਤਾਕਤਾਂ ਨਾਲ ਨਜਿੱਠਿਆ ਜਾ ਸਕਦਾ ਹੈ। ਅੱਜ ਲੋਕ ਪੱਖੀ ਸਾਹਿਤ ਨੂੰ ਅੱਗੇ ਲਿਆਉਣ ਦੀ ਕਿਤੇ ਵੱਧ ਲੋੜ ਹੈ। ਇਸ ਉਪਰੰਤ ਸਾਂਝਾ ਸਾਹਿਤਕ ਮੰਚ, ਪਟਿਆਲ਼ਾ ਵਲੋਂ ਡਾ‌.ਭੀਮਇੰਦਰ ਸਿੰਘ ਦਾ ਸਨਮਾਨ ਕੀਤਾ ਗਿਆ। ਅਖੀਰ ਵਿਚ ਸਤਨਾਮ ਸਿੰਘ,ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਨੇ ਆਈਆਂ ਸਾਰੀਆਂ ਸਖਸੀਅਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸਾਹਿਤਿਕ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਹਨ।

Leave a Reply

Your email address will not be published. Required fields are marked *