ਪੰਜਾਬਪਟਿਆਲਾ

ਸਾਈਕਲ ਬਰੈਵੇ ‘ਚ ਜੁਨੇਜਾ, ਕੰਵਰ ਤੇ ਨਵਤੇਜ ਨੇ ਪਟਿਆਲਾ ਦਾ ਨਾਂ ਕੀਤਾ ਰੌਸ਼ਨ

ਪਟਿਆਲਾ 21 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਸਾਈਕਲ ਬਰੈਵੇ ਦੇ ਆਯੋਜਨ ਮੌਕੇ ਨੀਲ ਕਮਲ ਜੁਨੇਜਾ, ਕੰਵਰ ਗਿੱਲ ਅਤੇ ਨਵਤੇਜ ਨੇ ਪਟਿਆਲਾ ਸ਼ਹਿਰ ਦਾ ਨਾਂ ਰੁਸ਼ਨਾਇਆ।

ਸਾਈਕਲ ਬਰੈਵੇ 302 ਕਿਲੋਮੀਟਰ 18 ਘੰਟੇ 25 ਮਿੰਟ ‘ਚ ਪੂਰੀ ਕੀਤੀ ਗਈ। ਇਸ ਪ੍ਰਤੀਯੋਗਤਾ ‘ਚ ਨੀਲ ਕਮਲ ਜੁਨੇਜਾ, ਕੰਵਰ ਗਿੱਲ ਅਤੇ ਨਵਤੇਜ ਨੇ 302 ਕਿਲੋਮੀਟਰ ਦੀ ਲੰਬੀ ਦੂਰੀ ਸਾਇਕਲ ‘ਤੇ ਪਾਰ ਕਰਕੇ ਸ਼ਾਨਦਾਰ ਉਪਲਬੱਧੀ ਹਾਸਲ ਕੀਤੀ। ਇਸ ਤੋਂ ਪਹਿਲਾਂ ਵੀ ਇਹ ਟੀਮ 200-200 ਕਿਲੋਮੀਟਰ ਬਰੈਵੇ ਘੱਟ ਸਮੇਂ ਵਿਚ ਸਫਰ ਪੂਰਾ ਕਰ ਚੁੱਕੀ ਹੈ।
ਇਹ ਸਾਇਕਲ ਬਰੈਵੇ ਹੁਸ਼ਿਆਰਪੁਰ ਤੋਂ ਸ਼ੁਰੂ ਹੋਈ, ਜੋ ਕਮਾਇਆ ਦੇਵੀ, ਕਿਸ਼ਨਗੜ੍ਹ, ਤਲਵਾੜਾ, ਪੌਂਗ ਡੈਮ, ਪਠਾਨਕੋਟ ਤੋਂ ਮੁਕੇਰੀਆ, ਦਸਹਾ, ਅੰਮ੍ਰਿਤਸਰ ਹਾਈਵੇ ਤੋਂ ਹੁੰਦੇ ਹੋਏ ਵਾਪਸ ਹੁਸ਼ਿਆਰਪੁਰ ਵਿਖੇ ਸਮਾਪਤ ਹੋਈ। ਇਹ ਬਰੈਵੇ ਨੂੰ ਸਮਾਪਤ ਕਰਨ ਦਾ ਨਿਰਧਾਰਤ ਸਮਾਂ 20 ਘੰਟੇ ਸੀ, ਜੋ ਕਿ ਇਸ ਟੀਮ ਨੇ 18 ਘੰਟੇ 25 ਮਿੰਟ ਵਿਚ ਪੂਰਾ ਕੀਤਾ।
ਜੁਨੇਜਾ ਨੇ ਦੱਸਿਆ ਕਿ ਪਹਿਲਾ 134 ਕਿਲੋਮੀਟਰ ਦਾ ਪਹਾੜੀ ਸਫਰ 8 ਘੰਟੇ 16 ਮਿੰਟ ਵਿਚ ਪੂਰਾ ਕੀਤਾ ਗਿਆ। ਇਹ ਸਾਈਕਲ ਰੂਟ ਉਤਰ ਭਾਰਤ ਦੇ ਮੁਸ਼ਕਲ ਰੂਟਾਂ ‘ਚੋਂ ਇਕ ਹੈ। ਇਹ ਸਾਈਕਲ ਬਰੈਵੇ ਦਾ ਆਯੋਜਨ ਅਭਿਸ਼ੇਕ ਸ਼ਰਮਾ ਅਤੇ ਸ਼ਰਨ ਪ੍ਰੀਤੀ ਦੀ ਅਗਵਾਈ ‘ਚ ਹੋਇਆ। ਪੰਜਾਬ ‘ਚ ਪਹਿਲੀ ਸਾਈਕਲ ਬਰੈਵੇ ਕਰਵਾਉਣ ਦਾ ਮਾਨ ਵੀ ਸ਼ਰਨ ਪ੍ਰੀਤੀ ਦੀ ਟੀਮ ਨੂੰ ਹਾਸਲ ਹੋਇਆ ਹੈ।

Leave a Reply

Your email address will not be published. Required fields are marked *