ਬਿਜਲੀ ਮੁਲਾਜਮਾਂ ਦੀ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਦੀ ਸੂਬਾਈ ਕਮੇਟੀ ਭੰਗ
12 ਸਰਕਲਾਂ ਦੀਆਂ ਕਮੇਟੀਆਂ ਤੇ 9 ਸੁਬਾਈ ਆਗੂਆਂ ਵੱਲੋ ਨਵੀ ਕਮੇਟੀ ਦਾ ਐਲਾਨ:
10 ਸਾਲ ਤੋ ਨੋਕਰੀ ਤੋ ਸੇਵਾ ਮੁਕਤ ਜਥੇਬੰਦੀ ਦਾ ਜਨਰਲ ਸਕੱਤਰ ਬਰਤਰਫ
ਜਥੇਬੰਦੀ ਚਲਾਉਣ ਲਈ 7 ਮੈਬਰੀ ਪ੍ਰਜੀਡੀਅਮ ਬਣਾਈ:ਗੁਰਵੇਲ ਸਿੰਘ ਬੱਲਪੁਰੀਆ ਕਨਵੀਨਰ ਅਤੇ ਮਨਜੀਤ ਸਿੰਘ ਚਾਹਲ ਸਕੱਤਰ ਬਣਾਏ ਗਏ:
ਪਟਿਆਲਾ 21 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਦੇ ਸੁਬਾਈ ਆਗੂਆਂ ਦੀ ਮੀਟਿੰਗ ਜਥੇਬੰਦੀ ਦੇ ਸੁਬਾਈ ਆਗੁ ਗੁਰਵੇਲ ਸਿੰਘ ਬੱਲਪੁਰੀਆਂ ਦੀ ਪ੍ਰਧਾਨਗੀ ਹੇਠ ਹੋਈੇ।
ਮੀਟਿੰਗ ਵਿੱਚ ਗੁਰਦਾਸਪੁਰ,ਤਰਨਤਾਰਨ,ਅਮ੍ਰਿੰਤਸਰ,ਫਿਰੋਜਪੁਰ,ਸੰਗਰੂਰ,ਬਰਨਾਲਾ,ਲਹਿਰਾ ਮਹੁੱਬਤ,ਜਲੰਧਰ, ਕਪੂਰਥਲਾ, ਪਟਿਆਲਾ, ਹੁਸਿਆਰਪੁਰ,ਸ਼ਹਿਰੀ ਸਰਕਲ ਅਮ੍ਰਿੰਤਸਰ ਅਤੇ ਬਠਿਡਾ ਸਰਕਲ ਦੇ ਆਗੂ ਸਾਮਲ ਹੋਏ। ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦੇਦੇ ਹੋਏ ਸੁਬਾਈ ਆਗੂ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਅੱਜ ਦੀ ਮੀਟਿੰਗ ਵਿੱਚ 10 ਸਾਲਾ ਤੋ ਨੋਕਰੀ ਤੋ ਸੇਵਾ ਮੁਕਤ ਆਗੂਆ ਵੱਲੋ ਯੂਨੀਅਨ ਦੀਆਂ ਸੁਬਾਈ ਚੋਣਾ ਨਾ ਕਰਾਉਣ, ਸੇਵਾ ਮੁਕਤ ਆਗੂਆ ਵੱਲੋ ਜਥੇਬੰਦੀ ਵਿੱਚ ਫੁੱਟ ਪਾਉਣ,ਬਿਜਲੀ ਮੁਲਾਜਮਾਂ ਦੀਆਂ ਮੰਗਾਂ ਮਨਵਾਉਣ ਦੀ ਬਜਾਏ ਸਰਕਾਰ ਨਾਲ ਸਾਂਝ ਭਿਆਲੀ ਪਾਉਣ,ਮੁਲਾਜਮਾਂ ਨੂੰ ਗੁਮਰਾਹ ਕਰਨ ਦੇ ਦੋਸ ਲਾਉਦਿਆਂ ਨੋਕਰੀ ਤੋ ਸੇਵਾ ਮੁਕਤ ਜਨਰਲ ਸਕੱਤਰ ਨੂੰ ਜਥੇਬੰਦੀ ਦੀ ਮੁਢਲੀ ਮੈਬਰਸਿੰਪ ਤੋ ਬਰਤਰਫ ਕਰਨ ਅਤੇ ਸਮੱਚੀ ਸੂਬਾਈ ਕਮੇਟੀ ਨੂੰ ਭੰਗ ਕਰਨ ਦਾ ਐਲਾਨ ਕੀਤਾਂ।ਆਗੂਆਂ ਨੇ ਫੈਸਲਾ ਕੀਤਾ ਕਿ ਜਥੇਬੰਦੀ ਦੇ ਕੰਮ ਚਲਾਉਣ ਲਈ 7 ਮੈਬਰੀ ਪ੍ਰਜੀਡੀਅਮ ਬਣਾਈ ਗਈ ਹੈ। ਪ੍ਰਜੀਡੀਅਮ ਦੇ ਗੁਰਵੇਲ ਸਿੰਘ ਬੱਲਪੁਰੀਆ(ਗੁਰਦਾਸਪੁਰ) ਕਨਵੀਨਰ,ਮਨਜੀਤ ਸਿੰਘ ਚਾਹਲ (ਪਟਿਆਲਾ) ਸਕੱਤਰ,ਪੂਰਨ ਸਿੰਘ ਖਾਈ( ਸੰਗਰੂਰ)ਮੰਗਲ ਸਿੰਘ ਠਰੂ (ਤਰਨਤਾਰਨ) ਜ਼ਸਵੰਤ ਸਿੰਘ ਪੰਨੂੰ(ਅਮ੍ਰਿਤਸਰ) ਹਰਬੰਸ ਸਿੰਘ (ਬਰਨਾਲਾ) ਅਤੇ ਮਹਿੰਦਰ ਸਿੰਘ (ਫਿਰੋਜਪੁਰ) ਮੈਬਰ ਹੋਣਗੇ। ਇਹ ਕਮੇਟੀ ਜਥੇਬੰਦੀ ਨੂੰ ਮਜਬੂਤ ਕਰਨ ਅਤੇ ਮੁਲਾਜਮਾਂ ਦੀਆਂ ਮੰਗਾਂ ਤੇ ਮਸਲਿਆਂ ਦੇ ਹੱਲ ਲਈ ਜਥੇਬੰਦਕ ਪ੍ਰਗੋਰਾਮ ਤਹਿ ਕਰੇਗੀ।ਉਹਨਾ ਪੰਜਾਬ ਦੇ ਮੁਲਾਜਮਾਂ ਨੂੰ ਰਿਟਾਇਰਡ ਆਗੂਆ ਦੀ ਅਗਵਾਈ ਵਿੱਚੋ ਬਾਹਰ ਨਿਕਲਣ ਦੀ ਅਪੀਲ ਕੀਤੀ। ਆਗੂਆ ਨੇ ਰਿਟਾਇਰੀ ਆਗੂਆਂ ਤੇ ਦੋਸ਼ ਲਗਾਇਆ ਕਿ ਉਹ ਰੈਗੁਲਰ ਮੁਲਾਜਮਾਂ ਦੀਆਂ ਮੰਗਾਂ ਲਈ ਸੰਜੀਦਾ ਨਹੀ ਕਿਉਕਿ ਰੈਗੁਲਰ ਮੁਲਾਜਮਾਂ ਨੂੰ ਹੋਣ ਵਾਲੇ ਲਾਭ ਨਾਲ ਉਹਨਾ ਨੂੰ ਕੋਈ ਲਾਭ ਨਹੀ ਹੁੰਦਾ।ਉਹਨਾ ਕਿਹਾ ਕਿ ਬਿਜਲੀ ਮੁਲਾਜਮਾਂ ਦੀਆਂ ਲਮਕਦੀਆਂ ਮੰਗਾਂ ਮਨਵਾਉਣ ਲਈ ਪ੍ਰਜੀਡੀਅਮ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਮੰਗ ਪੱਤਰ ਦੇਣਗੇ ਅਤੇ ਸਰਕਾਰ ਤੋ ਮੰਗ ਕੀਤੀ ਜਾਵੇਗੀ ਕਿ ਬਿਜਲੀ ਮੁਲਾਜਮਾਂ ਨੂੰ ਪੰਜਾਬ ਸਰਕਾਰ ਦੇ ਮੁਲਾਜਮਾਂ ਵਾਗ ਪੇ ਬੈਡ 2011 ਤੋ ਦਿੱਤਾ ਜਾਵੇ,10 ਸਾਲ ਤੋ ਵੱਧ ਸੇਵਾ ਵਾਲੇ ਵਰਕਚਾਰਜ਼ ਅਤੇ ਆਰ.ਟੀ.ਐਮ ਕਾਮਿਆਂ ਨੂੰ ਸਹਾਇਕ ਲਾਇਨਮੈਨ ਬਣਾਉਣ ਅਤੇ ਬੰਦ ਪਏ ਥਰਮਲਾਂ ਨੂੰ ਚਲਾਉਣ ਵਰਗੀਆਂ ਮੰਗਾ ਲਾਗੂ ਕਰਾਉਣ ਦੀ ਮੰਗ ਕੀਤੀ ਜਾਵੇਗੀ।ਅੱਜ ਦੀ ਮੀਟਿੰਗ ਵਿੱਚ ਜਥੇਬੰਦੀ ਦੇ ਸੀਨੀਅਰ ਆਗੂ ਮਨਜੀਤ ਸਿੰਘ ਚਾਹਲ,ਗੁਰਵੇਲ ਸਿੰਘ ਬੱਲਪੁਰੀਆਂ,ਪੂਰਨ ਸਿੰਘ ਖਾਈ,ਮੰਗਲ ਸਿੰਘ ਠਰੂ,ਜ਼ਸਵੰਤ ਸਿੰਘ ਪੰਨੂੰ,ਹਰਬੰਸ ਸਿੰਘ ਬਰਨਾਲਾ,ਬਲਜੀਤ ਸਿੰਘ ਬਰਾੜ,ਰਘਬੀਰ ਸਿੰਘ ਸੰਗੋਵਾਲ,ਮਹਿੰਦਰ ਸਿੰਘ ਫਿਰੋਜਪੁਰ,ਦਰਸ਼ਨ ਸਿੰਘ ਦਿੜ੍ਹਬਾ,ਹਰਵਿੰਦਰ ਸਿੰਘ ਚੱਠਾ,ਰਾਮਪਾਲ ਸਿੰਘ,ਬਲਵਿੰਦਰ ਸਿੰਘ ਭੱਠੇਬੇਣੀ,ਰਘਬੀਰ ਸਿੰਘ ਘੱਗਾ ਆਦਿ ਸਾਮਲ ਹੋਏ।

