ਨਸ਼ਾ ਅਤੇ ਬੇਰੁਜ਼ਗਾਰੀ ਖਤਮ ਕਰਨਾ ਕਾਂਗਰਸ ਦਾ ਪਹਿਲਾ ਟੀਚਾ : ਕੇ. ਕੇ. ਸ਼ਰਮਾ
ਪਟਿਆਲਾ, 22 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ ਦੇ ਵਾਰਡ ਨੰ 7 ਦੇ ਸਾਬਕਾ ਕੌਂਸਲਰ ਹਰੀਸ਼ ਅਗਰਵਾਲ ਅਤੇ ਰੇਖਾ ਅਗਰਵਾਲ ਦੀ ਅਗਵਾਈ ਹੇਠ ਸਥਾਨਕ ਮਥੁਰਾ ਕਲੋਨੀ ਵਿਖੇ ਕਾਂਗਰਸ ਪਾਰਟੀ ਦੀ ਜਿੱਤ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ ਵਿਚ ਭੰਗੜੇ ਪਾ ਕੇ ਜਸ਼ਨ ਮਨਾਏ ਗਏ।
ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੇ ਨੇ ਲੱਡੂ ਵੰਡਣ ਤੋਂ ਬਾਅਦ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵਿਚ ਨਸ਼ਾ ਅਤੇ ਬੇਰੁਜਗਾਰੀ ਦੀ ਸਮੱਸਿਆ ਚਰਮ ‘ਤੇ ਸੀ, ਜਿਸ ਨਾਲ ਪੰਜਾਬ ਬਾਕੀ ਰਾਜਾਂ ਨਾਲੋਂ ਬਹੁਤ ਪੱਛੜ ਗਿਆ ਹੈ ਪਰ ਹੁਣ ਕਾਂਗਰਸ ਦੀ ਸਰਕਾਰ ਬਣਨ ਤੇ ਪੰਜਾਬ ਵਿਚੋਂ ਨਸ਼ਾ ਅਤੇ ਬੇਰੁਜ਼ਗਾਰੀ ਖਤਮ ਕਰਨਾ ਕਾਂਗਰਸ ਦਾ ਪਹਿਲਾ ਟੀਚਾ ਹੈ, ਜਿਸ ਨਾਲ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਰੋਜ਼ਗਾਰ ਮਿਲੇਗਾ ਅਤੇ ਪੰਜਾਬ ਵਿਚੋਂ ਅਪਰਾਧਾਂ ਦਾ ਗਰਾਫ ਵੀ ਘਟੇਗਾ। ਇਸ ਮੌਕੇ ਹਰੀਸ਼ ਅਗਰਵਾਲ ਅਤੇ ਰੇਖਾ ਅਗਰਵਾਲ ਨੇ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੂੰ ਦਿਲੋਂ ਵਧਾਈ ਦਿੱਤੀ। ਇਸ ਮੌਕੇ ਕੇ ਰਾਜੇਸ਼ ਮੰਡੋਰਾ, ਨਰੇਸ਼ ਜਿੰਦਲ, ਰਾਜੇਸ਼ ਕੁਮਾਰ,ਰਮਨ ਕੁਮਾਰ,ਬਬਲੀ ਰਾਣੀ, ਕਸ਼ਮੀਰਾ ਸਿੰਘ, ਨੀਲਮ, ਰੁਪਿੰਦਰ ਧੀਰ, ਗੁਰਦੇਵ ਕੌਰ,ਚਾਂਦ, ਪੰਮੀ, ਰਮਨ ਚੌਹਾਨ, ਲੀਲਾ, ਸੁਰਿੰਦਰ ਗਰਗ, ਚਾਂਦ ਕਸ਼ਯਪ,ਕ੍ਰਿਸ਼ਨ ਗੋਪਾਲ ਸੋਨੀ, ਕ੍ਰਿਸ਼ਨ ਸਿੰਗਲਾ, ਪਵਨ ਜਿੰਦਲ, ਬੰਟੀ, ਰਾਜੇਸ਼ ਅਗਰਵਾਲ ਅਤੇ ਜਸਵਿੰਦਰ ਜੁਲਕਾ ਤੋਂ ਇਲਾਵਾ ਸਮÎੂਹ ਇਲਾਕਾ ਨਿਵਾਸੀ ਅਤੇ ਕਾਂਗਰਸੀ ਅਹੁਦੇਦਾਰ ਮੌਕੇ ਤੇ ਹਾਜ਼ਰ ਸਨ।

