ਪਟਿਆਲਾ

ਵਿਜੇ ਕੁਮਾਰ ਕੂਕਾ ਨੇ ਵਾਰਡ ਨੰ 46 ਵਿਖੇ ਨਵੀਂ ਸੜਕ ਦਾ ਕੰਮ ਹੋਇਆ ਸ਼ੁਰੂ

ਕਾਂਗਰਸ ਸਰਕਾਰ ਪਟਿਆਲਾ ਦੇ ਵਿਕਾਸ ਲਈ ਵਚਨਬੱਧ : ਵਿਜੈ ਕੁਮਾਰ ਕੂਕਾ
ਪਟਿਆਲਾ 22 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਿਛਲੀ ਅਕਾਲੀ ਭਾਜਪਾ ਸਰਕਾਰ ਵਲੋਂ ਪਟਿਆਲਾ ਨਾਲ ਮਤਰੇਆ ਸਲੂਕ ਕੀਤਾ ਗਿਆ, ਜਿਸ ਨਾਲ ਸ਼ਹਿਰ ਵਿਚ ਜਗ੍ਹਾ ਜਗ੍ਹਾ ਤੇ ਸੜਕਾਂ ਟੁਟੀਆਂ ਪਈਆਂ ਹਨ ਅਤੇ ਕਿਧਰੇ ਵੀ ਕੋਈ ਵਿਕਾਸ ਨਹੀਂ ਦਿਖਦਾ।

ਇਸੇ ਲੜੀ ਤਹਿਤ ਪੰਜਾਬ ਕਾਂਗਰਸ ਅਰਬਨ ਡਿਵੈਲਪਮੈਂਟ ਸੈੱਲ ਜ਼ਿਲ੍ਹਾ ਪਟਿਆਲਾ ਦੇ ਚੇਅਰਮੈਨ ਵਿਜੈ ਕੁਮਾਰ ਕੂਕਾ ਦੇ ਅਣਥਕ ਯਤਨਾ ਸਦਕਾ ਵਾਰਡ ਨੰ 46 ਵਿਖੇ 40 ਫੁੱਟੀ ਨਵੀਂ ਸੜਕ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ। ਇਸ ਮੌਕੇ ਵਿਜੈ ਕੂਕਾ ਨੇ ਦੱਸਿਆ ਕਿ ਵਾਰਡ ਨੰ 6 ਵਿਖੇ ਸੜਕਾਂ ਅਤੇ ਸਾਫ ਸਫਾਈ ਦਾ ਬਹੁਤ ਮਾੜਾ ਹਾਲ ਹੈ ।ਜਿਸ ਨਾਲ ਇਲਾਕਾ ਨਿਵਾਸੀਆਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ।
ਉਹਨਾ ਨੇ ਕਿਹਾ ਕਿ ਉਹ ਅਤੇ ਕਾਂਗਰਸ ਪਾਰਟੀ ਹਮੇਸ਼ਾ ਹੀ ਇਲਾਕੇ ਦੀ ਭਲਾਈ ਅਤੇ ਵਿਕਾਸ ਦੇ ਲਈ ਵਚਨਬੱਧ ਹਨ। ਅੱਜ ਇਸ ਮੌਕੇ ਇਲਾਕਾ ਨਿਵਾਸੀਆਂ ਦੇ ਇਕ ਵਫਦ ਨੇ ਵਿਜੈ ਕੂਕਾ ਦੇ ਇਸ ਉਪਰਾਲੇ ਤੋਂ ਖੁਸ਼ ਹੋ ਕੇ ਉਚੇਚੇ ਤੌਰ ਤੇ ਉਹਨਾਂ ਦਾ ਮੂੰਹ ਮਿੱਠਾ ਕਰਵਾ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।ਇਸ ਮੌਕੇ ਪ੍ਰਿੰਸੀਪਲ ਜੀਤ ਸਿੰਘ ,ਰਾਜਿੰਦਰ ਪੱਪੀ,ਦੀਪ ਕੁਮਾਰ ਦੀਪਾ,ਚਰਨਜੀਤ ਕੁਮਾਰ ਬਹੁਤੈ,ਰਾਜਿੰਦਰ ਪਪਲਾ,ਲੱਕੀ ਬਾਘੜੀ,ਹਰਦੇਵ ਸਿੰਘ,ਰਾਜੀਵ ਕੁਮਾਰ,ਕ੍ਰਿਸ਼ਨ ਕੁਮਾਰ,ਅਵਤਾਰ ਸਿੰਘ ਤਾਰੀ ਅਤੇ ਸ਼ੇਰੂ ਖੁਰਾਣਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਅਤੇ ਪਤਵੰਤੇ ਸੱਜਣ ਮੌਕੇ ਤੇ ਹਾਜ਼ਰ ਸਨ।

Leave a Reply

Your email address will not be published. Required fields are marked *